India Punjab

ਖਹਿਰਾ ਨੇ ਕੇਜਰੀਵਾਲ ਦੀ ਜਮਕੇ ਕੀਤੀ ਤਾਰੀਫ! ਨਾਲ ਹੀ ਰੱਖੀ ਵੱਡੀ ਮੰਗ!

ਬਿਉਰੋ ਰਿਪੋਰਟ – ਅਕਸਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਕੋਲੋਂ ਤਿੱਖੇ ਸਵਾਲ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਆਪ ਸੁਪ੍ਰੀਮੋ ਦੀ ਤਾਰੀਫ ਕਰਦੇ ਹੋਏ ਇੱਕ ਅਹਿਮ ਮੰਗ ਰੱਖੀ ਹੈ।

ਖਹਿਰਾ ਨੇ ਸਭ ਤੋਂ ਪਹਿਲਾਂ ਬੀਤੇ ਦਿਨ ਅਰਵਿੰਦ ਕੇਜਰੀਵਾਲ ਦੇ ਵੱਲੋਂ 2 ਦਿਨਾਂ ਦੇ ਅੰਦਰ ਅਸਤੀਫ਼ਾ ਦੇਣ ਅਤੇ ਉਸ ਵੇਲੇ ਤੱਕ ਮੁੜ ਤੋਂ ਮੁੱਖ ਮੰਤਰੀ ਨਾ ਬਣਨ ਦੇ ਫੈਸਲੇ ਦਾ ਸੁਆਗਤ ਕੀਤਾ ਜਦੋਂ ਤੱਕ ਲੋਕ ਉਨ੍ਹਾਂ ਨੂੰ ਮੁੜ ਤੋਂ ਚੋਣਾਂ ਵਿੱਚ ਬਹੁਮਤ ਨਹੀਂ ਦਿੰਦੇ। ਖਹਿਰਾ ਨੇ ਕੇਜਰੀਵਾਲ ਦੇ ਇਸ ਕਦਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਹਿਸਾਬ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ NSA ਹਟਾਉਣਾ ਚਾਹੀਦਾ ਹੈ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ MP ਚੁਣਿਆ ਹੈ।

ਕਾਂਗਰਸ ਵਿੱਚ ਖਹਿਰਾ ਅਜਿਹੇ ਇਕਲੌਤੇ ਆਗੂ ਹਨ ਜੋ ਖੁੱਲ੍ਹ ਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਜਨਤਕ ਤੌਰ ’ਤੇ ਮੰਗ ਕਰਦੇ ਰਹੇ ਹਨ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਪਰਿਵਾਰ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਭੁੱਖ ਹੜ੍ਹਤਾਲ ’ਤੇ ਬੈਠਾ ਸੀ ਤਾਂ ਵੀ ਉਹ ਪਰਿਵਾਰ ਨੂੰ ਮਿਲਣ ਦੇ ਲਈ ਗਏ ਸਨ।