Punjab

ਖ਼ਹਿਰਾ ਖ਼ਿਲਾਫ਼ ਨਹੀਂ ਦਰਜ ਹੋਇਆ ਮਾਣਹਾਨੀ ਦਾ ਕੇਸ! ਅਫ਼ਵਾਹਾਂ ਦਾ ਕੀਤਾ ਖੰਡਨ

ਬਿਊਰੋ ਰਿਪੋਰਟ: ਬੀਤੇ ਦਿਨ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓਐਸਡੀ ਰਾਜਬੀਰ ਸਿੰਘ ਨੇ ਪੰਜਾਬ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਵਿਰੁੱਧ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ ਅਤੇ ਇਸ ਸਬੰਧੀ ਖਹਿਰਾ ਨੂੰ ਅਦਾਲਤੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਦੱਸੀ ਗਈ ਸੀ। ਪਰ ਅੱਜ ਖਹਿਰਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਸੱਚ ਨਹੀਂ ਹੈ। ਇਹ ਖ਼ਬਰ ਮਹਿਜ਼ ਇੱਕ ਅਫ਼ਵਾਹ ਸੀ। ਉਨ੍ਹਾਂ ਨੂੰ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ।

ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕਿ ਲਿਖਿਆ, “ਮੈਨੂੰ ਹੁਣੇ ਹੀ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਇੱਕ ਸਥਾਨਕ ਅਦਾਲਤ ਨੇ CM ਦੇ OSD ਦੀ ਸ਼ਿਕਾਇਤ ਤੇ ਮੈਨੂੰ 11 ਅਗਸਤ ਲਈ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਹੈ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ! ਮੈਂ ਇਸ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਭਗਵੰਤ ਮਾਨ ਸਰਕਾਰ ਦੌਰਾਨ 144 Toyota Hilux ਗੱਡੀਆਂ ਦੀ ਖਰੀਦੋ ਫਰੋਖਤ ਵਿੱਚ ਹੋਏ ਘਪਲੇ ਦਾ ਮੁੱਦਾ ਉਠਾਉਂਦਾ ਰਹਾਂਗਾ ਅਤੇ ਇਸ ਮੁੱਦੇ ਨੂੰ ਤਰਕਪੂਰਨ ਸਿੱਟੇ ਤੇ ਲੈਕੇ ਜਾਵਾਂਗਾ।”

ਇਸਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਮੁੱਖ ਧਾਰਾ ਮੀਡੀਆ ਦੁਆਰਾ ਬਿਨਾਂ ਉਨ੍ਹਾਂ ਦਾ ਪੱਖ ਲਏ ਇਸ ਖ਼ਬਰ ਦੇ ਇੱਕ ਪਾਸੜ ਕੀਤੇ ਪ੍ਰਸਾਰਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਨੇ ਅਜਿਹੇ ਮੀਡੀਆ ਨੂੰ ਕੇਜੀ ਮੀਡੀਆ (KejiMedia) ਦਾ ਨਾਂ ਦਿੱਤਾ ਹੈ।