Punjab

8 ਕਰੋੜ ਬਚਾਉਣ ਦੇ ਨਾਂ ‘ਤੇ ਇਸ ਕੰਮ ‘ਚ ਡੱਬਲ ਉੱਡਾ ਦਿੱਤੇ ਮਾਨ ਸਰਕਾਰ ਨੇ,RTI ਦੇ ਜ਼ਰੀਏ ਖਹਿਰਾ ਨੇ ਘੇਰੀ ਸਰਕਾਰ

RTI ਵਿੱਚ ਖੁਲਾਸਾ ਹੋਇਆ ਹੈ ਕਿ ਭਗਵੰਤ ਮਾਨ ਸਰਕਾਰ ਨੇ 2 ਮਹੀਨੇ ਵਿੱਚ 16 ਕਰੋੜ ਇਸ਼ਤਿਹਾਰਾਂ ਤੇ ਖਰਚ ਕੀਤੇ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਂਸ ਵਿੱਚ ਭਗਵੰਤ ਮਾਨ ਸਰਕਾਰ ਕਈ ਬਿੱਲ ਸਦਨ ਵਿੱਚ ਪੇਸ਼ ਕਰੇਗੀ। ਇਸ ਵਿੱਚ ਸਭ ਤੋਂ ਅਹਿਮ ਬਿੱਲ ਵਿਧਾਇਕਾਂ ਨੂੰ ਮਿਲਣ ਵਾਲੀ ਡੱਬਲ ਪੈਨਸ਼ਨ ਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਵਿਧਾਇਕਾਂ ਨੂੰ 1 ਪੈਨਸ਼ਨ ਦੇਣ ਦੇ ਫੈਸਲਾ ਦਾ ਐਲਾਨ ਕੀਤਾ ਸੀ ਤਾਂ ਦਾਅਵਾ ਕੀਤਾ ਸੀ ਕਿ ਸਰਕਾਰ ਦੇ ਖ਼ਜ਼ਾਨੇ ‘ਤੇ ਹਰ ਸਾਲ ਪੈਣ ਵਾਲਾ 8 ਕਰੋੜ ਦਾ ਬੋਝ ਘਟੇਗਾ,ਪਰ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ RTI ਦਾ ਹਵਾਲਾ ਦਿੰਦੇ ਹੋਏ ਮਾਨ ਸਰਕਾਰ ‘ਤੇ ਇਲ ਜ਼ਾਮ ਲਗਾਇਆ ਹੈ ਕਿ ਇਸ਼ਤਿਹਾਰਾਂ ‘ਤੇ ਸਰਕਾਰ ਵੱਲੋਂ 2 ਮਹੀਨੇ ਅੰਦਰ 16 ਕਰੋੜ ਤੋਂ ਵਧ ਪੈਸਾ ਖਰਚ ਕੀਤਾ ਹੈ ਇੰਨਾਂ ਵਿੱਚੋ 80 ਫੀਸਦੀ ਪੈਸਾ ਦੂਜੇ ਸੂਬਿਆਂ ਵਿੱਚ ਇਸ਼ਤਿਹਾਰ ਦੇਣ ਵਿੱਚ ਖਰਚ ਹੋਇਆ ਹੈ।

ਸੁਖਪਾਲ ਖਹਿਰਾ ਦਾ ਇਲ ਜ਼ਾਮ

ਟਵੀਟ ਕਰਕੇ ਸੁਖਪਾਲ ਖਹਿਰਾ ਨੇ ਲਿਖਿਆ ਹੈ ਕੀ ‘MLA ਦੀ ਇੱਕ ਪੈਨਸ਼ਨ ਕਰਕੇ ਸਰਕਾਰ ਨੇ ਜਿਹੜਾ 8 ਕਰੋੜ ਹਰ ਸਾਲ ਬਚਾਉਣ ਦਾ ਦਾਅਵਾ ਕੀਤਾ ਸੀ। ਉਸ ਦੇ ਹੁਣ ਕੋਈ ਮਾਇਨੇ ਨਹੀਂ ਨੇ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਪ੍ਰਚਾਰ ਦੇ ਲਈ 16 ਕਰੋੜ 2 ਮਹੀਨੇ ਦੇ ਅੰਦਰ ਇਸ਼ਤਿਹਾਰਾਂ ‘ਤੇ ਖਰਚ ਕਰ ਦਿੱਤੇ ਨੇ ਇੰਨਾਂ ਵਿੱਚੋਂ 13 ਕਰੋੜ ਦੂਜੇ ਸੂਬਿਆਂ ਵਿੱਚ ਦਿੱਤੇ ਗਏ ਇਸ਼ਤਿਆਹਾਰਾਂ ‘ਤੇ ਖ਼ਰਚ ਕੀਤਾ ਗਿਆ ਹੈ।

ਇਕ ਪੈਨਸ਼ਨ ਨਾਲ ਕਿਸ ਨੂੰ ਨੁਕਸਾਨ

ਮਾਨ ਸਰਕਾਰ ਦਾ ਇੱਕ ਪੈਨਸ਼ਨ ਦੇਣ ਦਾ ਫੈਸਲਾ ਲਾਗੂ ਹੋਣ ਤੋਂ ਬਾਅਦ 325 ਸਾਬਕਾ ਵਿਧਾਇਕਾਂ ‘ਤੇ ਇਸ ਦਾ ਅਸਰ ਪਵੇਗਾ, ਭਾਵੇ ਵਿਧਾਇਕ ਜਿੰਨੀ ਵਾਰੀ ਵੀ ਮੈਂਬਰ ਰਿਹਾ ਹੋਵੇ ਉਸ ਨੂੰ 75,150 ਰੁਪਏ ਦੀ ਪੈਨਸ਼ਨ ਮਿਲੇਗੀ। ਜਦਕਿ ਇਸ ਤੋਂ ਪਹਿਲਾਂ ਕਈ ਵਿਧਾਇਕਾਂ ਨੂੰ 5 ਲੱਖ ਤੋਂ ਵਧ ਪੈਨਸ਼ਨ ਮਿਲ ਦੀ ਸੀ। ਜਿਹੜੇ ਵਿਧਾਇਕ ਮਲਟੀਪਲ ਪੈਨਸ਼ਨ ਲੈਂਦੇ ਸਨ ਉਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਸਾਬਕਾ ਕੈਬਨਿਟ ਮੰਤਰੀ ਲਾਲਾ ਸਿੰਘ,ਸਰਵਣ ਸਿੰਘ ਫਿਲੌਰ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ,ਓਪੀ ਸੋਨੀ ਦੇ ਨਾਂ ਪ੍ਰਮੁੱਖ ਹਨ।