Punjab

ਖਹਿਰਾ ਨੇ ਘੇਰੀ ਮਾਨ ਸਰਕਾਰ

‘ਦ ਖ਼ਾਲਸ ਬਿਊਰੋ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਰਾਹੀਂ ਇੱਕ ਅਖਬਾਰ ਦੀ ਕਟਿੰਗ ਦੀ ਫ਼ੋਟੋ ਸਾਂਝੀ ਕੀਤੀ ਹੈ,ਜਿਸ ਵਿੱਚ ਸੰਗਰੂਰ ਵਿੱਚ ਦੋ ਜਗਾ ਤੇ ਟਿਊਬਵੈਲਾਂ ਵਿੱਚੋਂ ਕਾਲੇ ਰੰਗ ਦਾ ਪਾਣੀ ਨਿਕਲਣ ਤੇ ਫ਼ਿਰੋਜ਼ਪੁਰ ਨਹਿਰ ਵਿੱਚ ਵੀ ਕਾਲੇ ਰੰਗ ਦੇ ਪਾਣੀ ਦੇ ਵਹਿਣ ਦੀ ਖਬਰ ਲੱਗੀ ਹੋਈ ਸੀ। ਉਹਨਾਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਦੇ ਦੂਸ਼ਿਤ ਪਾਣੀਆਂ ਅਤੇ ਤੇਜ਼ੀ ਨਾਲ ਡਿੱਗ ਰਹੇ ਪਾਣੀ ਦੇ ਪੱਧਰ ਦੇ ਮੁੱਦੇ ਹੀ ਅਸਲ ਮੁੱਦੇ ਹਨ ਨਾ ਕਿ ਬੱਗਾ ਨੂੰ ਕਿਵੇਂ ਠੀਕ ਕੀਤਾ ਜਾਵੇ ਅਤੇ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕਿਵੇਂ ਕੀਤਾ ਜਾਵੇ।

ਇਸ ਤੋਂ ਬਾਅਦ ਉਹਨਾਂ ਇੱਕ ਹੋਰ ਟਵੀਟ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੇ ਹਥਿਆਰਾਂ ਬਾਰੇ ਦਿੱਤੇ ਗਏ ਬਿਆਨ ਤੇ ਆਪ ਸਰਕਾਰ ਦੇ ਸਟੈਂਡ ਤੇ ਸਵਾਲ ਚੁੱਕਿਆ ਹੈ ਕਿ ਆਪ ਦਾ ਅਸਲ ਰੁਖ ਕੀ ਹੈ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਹੈ,ਜਦੋਂ ਕਿ ਉਹਨਾਂ ਦੇ ਹੀ ਸਾਥੀ ਸਪੀਕਰ ਕੁਲਤਾਰ ਸਿੰਘ ਨੇ ਸਿੱਖਾਂ ਲਈ ਹਥਿਆਰਾਂ ਦੀ ਖੁੱਲ ਕੇ ਹਮਾਇਤ ਕੀਤੀ ਹੈ।