ਚੰਡੀਗੜ੍ਹ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਇੱਕ ਕਮੇਡੀਅਨ ਹੋਣ ਦੇ ਨਾਤੇ ਦੂਸਰਿਆਂ ‘ਤੇ ਤੰਜ ਕਸਦੇ ਰਹਿੰਦੇ ਹਨ। ਖਹਿਰਾ ਨੇ ਕਿਹਾ ਕਿ ਮੁੱਖ ਮਤੰਰੀ ਵੱਲੋਂ ਹਰ ਪਾਸੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਹ ਰੰਗਲਾ ਪੰਜਾਬ ਬਣਾ ਰਹੇ ਹਨ ਜਦਕਿ ਸੱਚਾਈ ਕੁਝ ਹੋਰ ਹੀ ਹੈ।
• ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਹੈ। ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੋਇਆ ਜਿਸ ਨਾਲ ਇਹ ਲੱਗੇ ਕਿ ਪੰਜਾਬ ਤਰੱਕੀ ਦੇ ਰਾਹ ‘ਤੇ ਹੈ। ਖਹਿਰਾ ਨੇ ਕਿਹਾ ਕਿ :
• ਖਹਿਰਾ ਨੇ ਆਰਬੀਆਈ ਦੀ ਇੱਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜੀਡੀਪੀ ਦਾ 41% ਪੰਜਾਬ ਦੇ ਸਿਰ ‘ਤੇ ਕਰਜ਼ਾ ਚੜਿਆ ਹੈ।
• ਮੁਫਤਖੋਰੀ ਦੀ ਰਾਜਨਿਤੀ : ਖਹਿਰਾ ਨੇ ਉਦਹਾਰਣ ਦਿੰਦਿਆਂ ਕਿਹਾ ਕਿ 100 ਵਿੱਚੋਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਵੇਂ ਕੰਮਾਂ ਲਈ ਸਿਰਫ 3.6 ਰੁਪਏ ਦਾ ਹੀ ਕੰਮ ਕੀਤਾ ਹੈ ਤੇ ਬਾਕੀ ਰਹਿੰਦਾ ਪੈਸਾ ਖੁਰਦ-ਬੁਰਦ ਕਰ ਦਿੱਤਾ। ਖਹਿਰਾ ਨੇ ਕਿਹਾ ਕਿ ਜਿੰਨੀ ਵੀ ਆਮਦਨ ਸੂਬੇ ਨੂੰ ਹਰ ਵਰਗ ਤੋਂ ਹੁੰਦੀ ਹੈ, ਉਸ ਵਿੱਚੋਂ 24.2% ਮੁਫਤਖੋਰੀ ਦੀ ਰਾਜਨਿਤੀ ਨੂੰ ਜਾ ਰਹੀ ਹੈ।
• ਕਰਜ਼ਾ : ਖਹਿਰਾ ਨੇ ਕਿਹਾ ਕਿ RBI ਦੀ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ਵਿੱਤੀ ਸਾਲ ਵਿੱਚ 23 ਹਜ਼ਾਰ 524 ਕਰੋੜ ਰੁਪਏ ਕਰਜ਼ਾ ਮੋੜਿਆ ਹੈ।
• ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਇਸ਼ਤਿਹਾਰਾਂ ਰਾਹੀਂ ਪੰਜਾਬ ਦੇ ਪੈਸੇ ਨੂੰ ਬਰਬਾਦ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
• ਇੱਕ ਹੋਰ ਖੁਲਾਸਾ ਕਰਦਿਆਂ ਖਹਿਰਾ ਨੇ ਕਿਹਾ ਕਿ ਰਾਘਵ ਚੱਢਾ ਦੇ ਵਿਆਹ ‘ਤੇ ਪੰਜਾਬ ਪੁਲਿਸ ਦੇ 30 ਦੇ ਕਰੀਬ ਸਬ ਇੰਸਪੈਕਰ ਵੇਟਰ ਬਣਾਏ ਹੋਏ ਹਨ। ਖਹਿਰਾ ਨੇ ਕਿਹਾ ਕਿ ਰਾਘਵ ਚੱਢਾ ਦੇ ਵਿਆਹ ਮੌਕੇ ਉਸਦੇ ਰਿਸ਼ਤੇਦਾਰਾਂ ਦੀ ਢੋਆ ਢੁਆਈ ਲਈ 40 ਦੇ ਕਰੀਬ ਨਵੀਆਂ ਬੋਲੈਰੇ ਕਢਾਈਆਂ ਗਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਨ੍ਹਾਂ ਖਰਚਿਆਂ ਨਾਲ ਪੰਜਾਬ ਦੇ ਸਿਰ 50 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਖਹਿਰਾ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਕਾਰ ਛੱਡ ਕੇ ਜਾਣਗੇ ਤਾਂ ਪੰਜਾਬ ਦੇ ਸਿਰ 5 ਲੱਖ ਕਰੋੜ ਦਾ ਕਰਜ਼ਾ ਹੋਵੇਗਾ।