ਕਾਂਗਰਸ ਦੇ ਭੁਲੱਥ (Bhulath) ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਪੰਜਾਬ ਸਰਕਾਰ (Punjab Government) ਨੂੰ ਨਿੱਤ ਦਿਨ ਨਵੇਂ ਮੁੱਦੇ ‘ਤੇ ਘੇਰ ਰਹੇ ਹਨ। ਉਨ੍ਹਾਂ ਵੱਲੋਂ ਅੱਜ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਰਿਟਾਇਰ ਕਰਮਚਾਰੀਆਂ ਨੂੰ ਭਰਤੀ ਲਈ ਤਰਜੀਹ ਦੇ ਰਹੀ ਹੈ। ਉਨ੍ਹਾਂ ਐਕਸ ‘ਤੇ ਪਾਈ ਪੋਸਟ ਵਿੱਚ ਲਿਖਿਆ ਕਿ ਇੱਕ ਪਾਸੇ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕਰਦੇ ਹੋਏ ਇੱਕ ਵਿਸ਼ਾਲ ਇਸ਼ਤਿਹਾਰੀ ਮੁਹਿੰਮ ਚਲਾਈ ਹੋਈ ਹੈ, ਜਦਕਿ ਦੂਜੇ ਪਾਸੇ ਮਾਨ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦੀ ਬਜਾਏ PSPCL ਵਿੱਚ ਰਿਟਾਇਰ ਕਰਮਚਾਰੀਆਂ ਦੀ ਦੁਬਾਰਾ ਭਰਤੀ ਕਰ ਰਹੀ ਹੈ! ਪੰਜਾਬ ਦੇ ਲੋਕ ਕਿਸ ਕਹਾਣੀ ‘ਤੇ ਵਿਸ਼ਵਾਸ ਕਰਨ।
ਖਹਿਰਾ ਨੇ ਇਸ ਪੋਸਟ ਨਾਲ ਪੰਜਾਬ ਸਰਕਾਰ ਨੂੰ ਘੇਰਿਆ ਹੈ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਕਾਰਜਕਾਲ ਸਮੇਂ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਪਰ ਖਹਿਰਾ ਵੱਲੋਂ ਖੜ੍ਹੇ ਕੀਤੇ ਗਏ ਸਵਾਲ ਸਰਕਾਰ ਨੂੰ ਇਕ ਵਾਰ ਫਿਰ ਕਟਿਹਰੇ ‘ਚ ਖੜ੍ਹੇ ਕਰ ਰਹੇ ਹਨ।
ਇਹ ਵੀ ਪੜ੍ਹੋ – ਚੰਡੀਗੜ੍ਹ ‘ਚ ਮੋਬਾਈਲ ‘ਤੇ ਮਿਲਣਗੇ ਅਦਾਲਤ ਦੇ ਸੰਮਨ, ਲੋਕ ਨਹੀਂ ਕਰ ਸਕਣਗੇ ਬਹਾਨੇਬਾਜ਼ੀ