Punjab

ਖਹਿਰਾ ਨੇ ਕਿਸ ਕਾਨੂੰਨ ਨੂੰ ਲਾਗੂ ਲਈ ਪੰਜਾਬੀਆਂ ਦਾ ਮੰਗਿਆ ਸਾਥ

ਮੁਹਾਲੀ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਤੋਂ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਨਾ ਤਾਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਨਾਂ ਹੀ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇਣ ਨੂੰ ਲੈ ਕੇ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਪਛਾਣ ਬਚਾਉਣ ਲਈ ਜਾਗਣ ਅਤੇ ਭਗਵੰਤ ਮਾਨ ਨੂੰ ਸੌਂਪੇ ਗਏ ਮੇਰੇ ਪ੍ਰਾਈਵੇਟ ਮੈਂਬਰ ਬਿੱਲ ਦਾ ਸਮਰਥਨ ਕਰਨ।

ਇੱਕ ਟਵੀਟ ਕਰਦਿਆਂ ਖਹਿਰਾ ਨੇ ਕਿਹਾ ਕਿ HP, ਉੱਤਰਾਖੰਡ, ਗੁਜਰਾਤ ਸਰਕਾਰ ਕੋਲ ਕਾਨੂੰਨ ਹੈ ਜਿਸ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਜ਼ਮੀਨ ਖਰੀਦਣ, ਸਰਕਾਰੀ ਨੌਕਰੀ ਲਈ ਅਰਜ਼ੀ ਦੇਣ ਜਾਂ ਕਾਨੂੰਨੀ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਵੋਟਰ ਬਣਨ ਦੀ ਆਗਿਆ ਨਹੀਂ ਹੋਣੀ ਚਾਹੀਦੀ।

ਉਨਾਂ ਨੇ ਸਾਵਲ ਕੀਤਾ ਕਿ ਪੰਜਾਬ ਵਿੱਚ ਅਜਿਹਾ ਕਾਨੂੰਨ ਕਿਉਂ ਨਹੀਂ ਹੈ। ਖਹਿਰਾ ਨੇ ਮੰਗ ਕੀਤੀ ਕਿ ਇਸ ਕਾਨੂੰਨ ਦੀਆਂ ਸ਼ਰਤਾਂ ਕਰਨ ਵਾਲਿਆਂ ਨੂੰ ਹੀ ਪੰਜਾਬ ਵਿੱਚ ਸਿਰਫ ਕੰਮ ਕਰਨ ਲਈ ਆਉਣ ਦਿੱਤਾ ਜਾਵੇ। ਨਹੀਂ ਤਾਂ ਜੋ ਕੁਝ ਵੀ. ਜਗਤਪੁਰਾ (ਮੁਹਾਲੀ) ਵਿੱਚ ਵਾਪਰਿਆ ਉਹ ਪੂਰੇ ਪੰਜਾਬ ਵਿੱਚ ਸਾਡੀ ਭਾਸ਼ਾ, ਸੱਭਿਆਚਾਰ ਆਦਿ ਨੂੰ ਬਰਬਾਦ ਕਰ ਦੇਵੇਗਾ।