The Khalas Tv Blog Punjab ਸੁਖਪਾਲ ਖਹਿਰਾ ਨੇ ਘੇਰਿਆ ਭਗਵੰਤ ਮਾਨ, ਜਾਇਦਾਦ ਨੂੰ ਲੈ ਕੇ ਕੀਤਾ ਖੁਲਾਸਾ
Punjab

ਸੁਖਪਾਲ ਖਹਿਰਾ ਨੇ ਘੇਰਿਆ ਭਗਵੰਤ ਮਾਨ, ਜਾਇਦਾਦ ਨੂੰ ਲੈ ਕੇ ਕੀਤਾ ਖੁਲਾਸਾ

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ (SUKHPAL SINGH KHAIRA) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Maan) ‘ਤੇ ਗੰਭੀਰ ਦੋਸ਼ ਲਗਾਏ ਹਨ। ਖਹਿਰਾ ਨੇ ਜਲੰਧਰ ਪ੍ਰੈਸ ਕਲੱਬ ‘ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬੇਨਾਮੀ ਜਾਇਦਾਦ ਬਣਾਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਮਾਨਸਾ ਮੇਨ ਰੋਡ ‘ਤੇ ਸਥਿਤ ਕਰੀਬ ਸਾਢੇ ਚਾਰ ਏਕੜ ਜ਼ਮੀਨ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦੇ ਨਾਂ ‘ਤੇ ਦਿੱਤੀ ਗਈ ਹੈ।

ਇਹ ਜ਼ਮੀਨ ਸੀਐਮ ਭਗਵੰਤ ਮਾਨ ਦੀ ਮਾਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਦੇ ਨਾਂ ‘ਤੇ ਦਿੱਤੀ ਸੀ। ਖਹਿਰਾ ਨੇ ਕਿਹਾ ਕਿ ਕੋਈ ਖੂਨ ਦੇ ਰਿਸ਼ਤੇ ਤੋਂ ਬਿਨਾਂ ਸਾਢੇ ਚਾਰ ਏਕੜ ਜ਼ਮੀਨ ਕਿਵੇਂ ਤੋਹਫੇ ‘ਚ ਦੇ ਸਕਦਾ ਹੈ? ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਮਾਸੀ ਮੂਲ ਰੂਪ ਤੋਂ ਸੰਗਰੂਰ ਦੀ ਰਹਿਣ ਵਾਲੀ ਹੈ। ਤੋਹਫ਼ੇ ਵਾਲੀ ਜ਼ਮੀਨ ਭੀਖੀ ਤਹਿਸੀਲ ਅਧੀਨ ਆਉਂਦੀ ਹੈ।

ਕਰੋੜਾਂ ਵਿੱਚ ਹੈ ਜਮੀਨ ਦੀ ਕੀਮਤ

ਖਹਿਰਾ ਨੇ ਕਿਹਾ ਕਿ ਇਸ ਜਮੀਨ ਦੀ ਕੀਮਤ 3 ਕਰੋੜ ਰੁਪਏ ਬਣਦੀ ਹੈ। ਇਸ ਦੀ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਣੀ ਚਾਹਿਦੀ ਹੈ। ਖਹਿਰਾ ਨੇ ਕਿਹਾ ਕਿ ਉਕਤ ਜਾਇਦਾਦ ਬੇਨਾਮੀ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੀ ਮੰਗ ਮੁਤਾਬਕ ਆਪਣੇ ਨਾਂ ‘ਤੇ ਟਰਾਂਸਫਰ ਕਰਵਾ ਦਿੱਤਾ ਹੈ। ਇਸ ਸਬੰਧੀ ਖਹਿਰਾ ਨੇ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਹੈ।

ਜਾਂਚ ਏਜੰਸੀਆਂ ਨੂੰ ਕੀਤੀ ਸ਼ਿਕਾਇਤ

ਖਹਿਰਾ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਸ਼ਿਕਾਇਤ ਭਾਰਤੀ ਜਾਂਚ ਏਜੰਸੀਆਂ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ। ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਸੀ.ਐਮ ਭਗਵੰਤ ਸਿੰਘ ਮਾਨ ਦੀ ਮਾਸੀ ਦੇ ਪੁੱਤਰ ਗੁਰਜੀਤ ਸਿੰਘ ਪੁੱਤਰ ਜਗਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਖੋਖਰ ਜ਼ਿਲ੍ਹਾ ਸੰਗਰੂਰ ਨੇ ਸਾਲ 2023 ਵਿੱਚ ਕਰੀਬ ਪੰਜ ਏਕੜ ਜ਼ਮੀਨ ਖਰੀਦੀ ਹੈ। ਇਹ ਜਮੀਨ ਮੁੱਖ ਮੰਤਰੀ ਮਾਨ ਦੇ ਜੱਦੀ ਪਿੰਡ ਵਿੱਚ ਖਰੀਦੀ ਗਈ ਸੀ।

ਇਹ ਵੀ ਪੜ੍ਹੋ –  ਅਰਮੀਨੀਆ ਦੀ ਜੇਲ੍ਹ ’ਚ 12 ਭਾਰਤੀ ਕੈਦ, ਪੰਜਾਬ ਤੇ ਹਰਿਆਣਾ ਦੇ ਵੀ 2-2 ਨੌਜਵਾਨ

 

Exit mobile version