Punjab

ਬੀਜੇਪੀ ‘ਚ ਬਿੱਟੂ ਦੀ ਐਂਟਰੀ ਤੋਂ ਬਾਅਦ ਹੁਣ MP ਡਿੰਪਾ ਨੇ ਖਿੱਚੀ ਤਿਆਰੀ ! ਆਪ ਆਕੇ ਦੱਸਿਆ ਨਵਾਂ ਸਿਆਸੀ ਪਲਾਨ

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਤਿਤਲੀਆਂ ਦੀ ਉਡਾਰੀਆਂ ਵੀ ਤੇਜ਼ ਹੋ ਗਈਆਂ ਹਨ । ਮੰਗਲਵਾਰ ਨੂੰ ਕਾਂਗਰਸ ਦੇ 3 ਵਾਰ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਵੱਲੋਂ ਪਾਰਟੀ ਦਾ ਹੱਥ ਛੱਡ ਕੇ ਬੀਜੇਪੀ ਦਾ ਪਲਾ ਫਰਨ ਤੋਂ ਬਾਅਦ ਹੁਣ ਹੋਰ ਕਾਂਗਰਸੀਆਂ ਦੇ ਵੀ ਹੱਥ ਛੱਡਣ ਦੀਆਂ ਚਰਚਾਵਾਂ ਹਨ । ਇੰਨਾਂ ਵਿੱਚ ਬਿੱਟੂ ਤੋਂ ਬਾਅਦ ਸਭ ਤੋਂ ਚਰਚਾ ਵਿੱਚ ਨਾਂ ਖਡੂਰ ਸਾਹਿਬ ਹਲਕੇ ਤੋਂ ਕਾਂਗਰਸੀ ਐੱਪਮੀ ਜਸਬੀਰ ਸਿੰਘ ਡਿੰਪਾ ਦਾ ਨਾਂ ਹੈ । 2022 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਤੋਂ ਨਰਾਜ਼ਗੀ ਅਤੇ ਖੁੱਲ ਕੇ ਬਾਗਾਵਤ ਤੋਂ ਬਾਅਦ ਇੰਨਾਂ ਚਰਚਾਵਾਂ ਨੇ ਜ਼ੋਰ ਫੜ ਲਿਆ ਸੀ । ਪਰ ਹੁਣ ਡਿੰਪਾ ਨੇ ਆਪ ਸਾਹਮਣੇ ਆਕੇ ਸਿਆਸੀ ਰਣਨੀਤੀ ‘ਤੇ ਖੁੱਲ ਕੇ ਬਿਆਨ ਦਿੱਤਾ ਹੈ।

‘ਸਾਡੀ ਤਿੰਨ ਪੀੜੀਆਂ ਕਾਂਗਰਸ ਦੀ ਵਾਫਦਾਰ’

ਖਡੂਰ ਸਾਹਿਬ ਤੋਂ ਕਾਂਗਰਸੀ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਮੈਂ ਬੀਜੇਪੀ ਵਿੱਚ ਨਹੀਂ ਜਾ ਰਿਹਾ ਹਾਂ, ਮੇਰੇ ਸਾਥੀ ਰਵਨੀਤ ਬਿੱਟੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਮੇਰਾ ਨਾਂ ਵੀ ਲਿਆ ਜਾ ਰਿਹਾ ਸੀ । ਕਿਸੇ ਟਕਸਾਲੀ ਵੱਲੋਂ ਪਾਰਟੀ ਛੱਡਣ ‘ਤੇ ਝਟਕਾ ਜ਼ਰੂਰ ਲੱਗ ਦਾ ਹੈ । ਮੇਰੀ ਪਾਰਟੀ ਵਿੱਚ ਜਿਸ ਸ਼ਖਸ਼ ਨਾਲ ਨਰਾਜ਼ਗੀ ਸੀ ਉਹ ਹੁਣ ਸੂਬੇ ਦਾ ਇੰਚਾਰਜ ਨਹੀਂ ਹੈ । ਜੇਕਰ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਦੀ ਨੁਮਾਇੰਦਗੀ ਕਰਨ ਦੇ ਲਈ ਤਿਆਰ ਹਾਂ,ਮੈਂ ਧੜਲੇ ਨਾਲ ਚੋਣ ਲੜਾਂਗਾ। ਜੇਕਰ ਪਾਰਟੀ ਕਿਸੇ ਹੋਰ ਨੂੰ ਟਿਕਟ ਦੇਵੇਗੀ ਤਾਂ ਵੀ ਮੈਂ ਉਸ ਦੀ ਪੂਰੀ ਮਦਦ ਕਰਾਂਗਾ ।