ਬਿਉਰੋ ਰਿਪੋਰਟ : ਜਿਹੜੇ ਲੋਕ ਮੁੰਡੇ ਅਤੇ ਕੁੜੀ ਵਿੱਚ ਫਰਕ ਸਮਝ ਦੇ ਹਨ ਉਹ ਇਸ ਧੀ ਨੂੰ ਜਾਣ ਲੈ ਜਿਸ ਨੇ ਆਪਣੀ ਜਾਨ ਦੀ ਪਰਵਾ ਕੀਤੇ ਬਗੈਰ ਪਿਤਾ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ । ਪਿਤਾ ਨੂੰ ਬਚਾਉਣ ਦੇ ਲਈ ਰਸਤੇ ਵਿੱਚ ਜਿਹੜੀ ਵੀ ਮੁਸ਼ਕਿਲ ਆਈ 17 ਸਾਲ ਦੀ ਦੇਵਨੰਦਾ ਨੇ ਸਭ ਨੂੰ ਪਿੱਛੇ ਛੱਡ ਦਿੱਤਾ । ਆਪਣੀ ਬਿਮਾਰੀ ਨਾਲ ਲੜੀ ਪਿਤਾ ਨੂੰ ਠੀਕ ਕਰਨ ਦੇ ਲਈ। ਅਦਾਲਤ ਵਿੱਚ ਪਿਤਾ ਨੂੰ ਬਚਾਉਣ ਦੇ ਲਈ ਲੜੀ । ਕਾਨੂੰਨ ਨੂੰ ਬਦਲਣ ਦੇ ਲ਼ਈ ਮਜ਼ਬੂਰ ਕਰ ਦਿੱਤਾ । ਆਪਣਾ ਲਿਵਰ ਦੇਕੇ ਪਿਤਾ ਦੀ ਜ਼ਿੰਦਗੀ ਬਚਾਈ ।
ਪਿਤਾ ਨੂੰ ਲਿਵਰਵਰ ਡੋਨੇਟ ਕਰਨ ਲਈ ਪਹਿਲਾਂ ਆਪਣਾ ਲੀਵਰ ਠੀਕ ਕੀਤਾ
2022 ਵਿੱਚ ਦੇਵਨੰਦਾ ਦੇ ਪਿਤਾ ਦੇ ਪੈਰ ਸੁੱਜ ਗਏ ਸਨ । ਇਲਾਜ ਦੌਰਾਨ ਪਤਾ ਚੱਲਿਆ ਕਿ ਲੀਵਰ ਖਰਾਬ ਹੈ । ਕਾਫੀ ਦੇਰ ਡੋਨਰ ਦੀ ਤਾਲਾਸ਼ ਕੀਤੀ ਪਰ ਨਹੀਂ ਮਿਲ ਰਿਹਾ ਸੀ ਕਿਉਂਕਿ ਪਿਤਾ ਦਾ ਬਲਡ ਗਰੁੱਪ B- ਸੀ । ਇਹ ਕਾਫੀ ਘੱਟ ਲੋਕਾਂ ਦਾ ਹੁੰਦਾ ਹੈ । ਕਝ ਲੋਕ ਅੱਗੇ ਆਏ ਪਰ 30 ਲੱਖ ਦੀ ਡਿਮਾਂਡ ਕੀਤੀ । ਪਰਿਵਾਰ ਦਾ ਬਲੱਡ ਗਰੁੱਪ ਮੈਚ ਨਹੀਂ ਹੋ ਰਿਹਾ ਸੀ । ਧੀ ਦੇਵਨੰਦਾ ਨੇ ਡਾਕਟਰ ਨੂੰ ਦੱਸਿਆ ਕਿ ਉਸ ਦਾ ਬਲੱਡ ਗਰੁੱਪ O+ ਹੈ ਤਾਂ ਡਾਕਟਰਾਂ ਨੇ ਕਿਹਾ ਕਿ ਇਹ ਯੂਨੀਵਰਸਲ ਹੈ ਉਹ ਪਿਤਾ ਨੂੰ ਲਿਵਰ ਦਾ ਇੱਕ ਟੁੱਕੜਾ ਡੋਨੇਟ ਕਰ ਸਕਦੀ ਹੈ । ਧੀ ਦੇਵਨੰਦਾ ਇੱਕ ਦਮ ਤਿਆਰ ਹੋ ਗਈ । ਪਰ ਪਰਿਵਾਰ ਡਾਕਟਰ ਇਸ ਦੇ ਖਿਲਾਫ ਸਨ ਕਿਉਂਕਿ ਉਹ ਧੀ ਦੀ ਜਾਨ ਨੂੰ ਖਤਰੇ ਵਿੱਚ ਨਹੀਂ ਪਾਣਾ ਚਾਉਂਦੇ ਸਨ। ਪਰ ਕਿਸੇ ਤਰ੍ਹਾਂ ਉਸ ਨੇ ਪਰਿਵਾਰ ਨੂੰ ਮਨਾਇਆ । ਜਦੋਂ ਦੇਵਨੰਦਾ ਦੇ ਲਿਵਰ ਦਾ ਟੈਸਟ ਹੋਇਆ ਤਾਂ ਉਸ ਦੇ ਲਿਵਰ ਵਿੱਚ ਕੁਝ ਪਰੇਸ਼ਾਨੀ ਆਈ । ਡਾਕਟਰਾਂ ਨੇ ਕਿਹਾ ਅਸੀਂ ਤੁਹਾਡਾ ਲੀਵਰ ਨਹੀਂ ਲੈ ਸਕਦੇ ਹਾਂ ਇਸ ਦੇ ਲਈ ਪਹਿਲਾਂ ਤੁਹਾਡੇ ਲਿਵਰ ਨੂੰ ਸਿਹਤਮੰਦ ਹੋਣਾ ਹੋਵੇਗਾ । ਡਾਕਟਰਾਂ ਨੇ ਦੇਵਨੰਦਾ ਨੂੰ ਦਵਾਇਆਂ,ਡਾਇਟ ਚਾਰਟ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ।
ਇੱਕ ਮਹੀਨੇ ਵਿੱਚ ਲਿਵਰ ਠੀਕ ਕੀਤਾ
ਦੇਵਨੰਦਾ ਦੇ ਦਿਮਾਗ ਵਿੱਚ ਇੱਕ ਹੀ ਜਨੂੰਨ ਸੀ ਕਿ ਉਸ ਨੇ ਆਪਣੇ ਪਿਤਾ ਨੂੰ ਬਚਾਉਣਾ ਹੈ ਤਾਂ ਉਸ ਨੇ ਰੋਜ਼ਾਨਾ ਕਸਰਤ ਸ਼ੁਰੂ ਕਰ ਦਿੱਤੀ ਅਤੇ ਡਾਈਟ ਚਾਰਟ ਫਾਲੋ ਕੀਤਾ । 1 ਮਹੀਨੇ ਬਾਅਦ ਜਦੋਂ ਦੇਵਨੰਦਾ ਦਾ ਟੈਸਟ ਹੋਇਆ ਤਾਂ ਲੀਵਰ ਬਿਲਕੁਲ ਠੀਕ ਸੀ । ਡਾਕਟਰ ਵੀ ਹੈਰਾਨ ਹੋ ਗਏ ਅਤੇ ਉਨ੍ਹਾਂ ਨੇ ਦੇਵਨੰਦਾ ਨੂੰ ਲੀਵਰ ਪਿਤਾ ਨੂੰ ਦੇਣ ਦੀ ਇਜਾਜ਼ਤ ਦੇ ਦਿੱਤੀ । ਸਭ ਨੂੰ ਠੀਕ ਹੋਣ ਦੀ ਉਮੀਦ ਵਿੱਚ ਕਾਨੂੰਨੀ ਅਰਚਨ ਆ ਗਈ । ਭਾਰਤ ਵਿੱਚ ਅੰਗਦਾਨ ਕਰਨ ਦੇ ਨਿਯਮ ਮੁਤਾਬਿਕ 18 ਸਾਲ ਤੋਂ ਪਹਿਲਾਂ ਕੋਈ ਵੀ ਸ਼ਖ਼ਸ ਜ਼ਿੰਦਾ ਰਹਿੰਦੇ ਹੋਏ ਅੰਨਦਾਨ ਨਹੀਂ ਕਰ ਸਕਦਾ ਸੀ । ਦੇਵਨੰਦਾ 17 ਸਾਲ ਦੀ ਸੀ। ਪਿਤਾ ਕੋਲ ਇੰਨਾਂ ਸਮਾਂ ਨਹੀਂ ਸੀ ਕਿ ਉਹ ਇੱਕ ਸਾਲ ਦਾ ਇੰਤਜ਼ਾਰ ਕਰਨ । ਫਿਰ ਕੇਰਲਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ।
ਕਾਨੂੰਨੀ ਲੜਾਈ ਲੜੀ
ਦੇਵਨੰਦਾ ਨੇ ਇੰਟਰਨੈੱਟ ‘ਤੇ ਆਰਟੀਕਲਸ ਅਤੇ ਮੈਡੀਕਲ ਜਨਰਲ ਪੜੇ ਤਾਂ ਪਤਾ ਚੱਲਿਆ ਕਿ ਇੱਕ ਕੇਸ ਪਹਿਲਾਂ ਵੀ ਆਇਆ ਸੀ ਜਿਸ ਵਿੱਚ ਅਦਾਲਤ ਨੇ ਨਾਬਾਲਿਗ ਕੁੜੀ ਨੂੰ ਆਪਣਾ ਲਿਵਰ ਡੋਨੇਟ ਕਰਨ ਦਾ ਇਜਾਜ਼ਤ ਦਿੱਤੀ ਸੀ । ਪਰ ਉਹ ਕਰ ਨਹੀਂ ਸਕੀ ਸੀ । ਇਸ ਨੂੰ ਹੀ ਅਧਾਰ ਬਣਾ ਕੇ ਦੇਵਨੰਦਾ ਨੇ ਕੇਰਨਾ ਹਾਈਕੋਰਟ ਵਿੱਚ ਪਟੀਸ਼ਨ ਪਾਈ । ਉਸ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਕਿ ਹੂਮਨਸ ਆਰਗਨਸ ਐਂਡ ਟਿਸ਼ੂ ਐਕਟ 1994 ਦੇ ਮੁਤਾਬਿਕ ਕੋਈ ਨਾਬਾਲਿਗ ਜਿੰਦਾ ਰਹਿੰਦੇ ਹੋਏ ਆਪਣਾ ਅੰਗਦਾਨ ਨਹੀਂ ਕਰ ਸਕਦਾ ਹੈ । ਪਰ 2011 ਵਿੱਚ ਇੱਕ ਐਕਟ ਵਿੱਚ ਸੋਧ ਹੋਇਆ ਸੀ । ਜਿਸ ਦੇ ਮੁਤਾਬਿਕ ਜੇਕਰ ਜ਼ਰੂਰੀ ਕਾਰਨ ਹੋਣ ਤਾਂ ਨਿਯਮ ਬਦਲੇ ਵੀ ਜਾ ਸਕਦੇ ਹਨ। ਕੇਰਨ ਹਾਈਕੋਰਟ ਨੇ ਇਸ ਨੂੰ ਮਜ਼ੂਰ ਕਰ ਲਿਆ ਅਤੇ ਪਿਤਾ ਨੂੰ ਲੀਵਰ ਦਾ ਇੱਕ ਹਿੱਸਾ ਡੋਨੇਟ ਕਰਨ ਦੀ ਇਜਾਜ਼ਤ ਦੇ ਦਿੱਤੀ ।
ਮਾਹਿਰਾਂ ਦੀ ਟੀਮ ਨੇ ਕੀਤਾ ਆਪਰੇਸ਼ਨ
ਕੋਰਟ ਨੇ 3 ਡਾਕਟਰਾਂ ਦੇ ਮਾਹਿਰਾਂ ਦਾ ਪੈਨਲ ਤਿਆਰ ਕੀਤਾ । 9 ਫਰਵਰੀ ਨੂੰ ਦੇਵਨੰਦਾ ਨੇ ਆਪਣੇ ਲਿਵਰ ਦਾ ਇੱਕ ਹਿੱਸਾ ਆਪਣੇ ਪਿਤਾ ਨੂੰ ਡੋਨੇਟ ਕੀਤਾ । ਇੱਕ ਹਫਤੇ ਬਾਅਦ ਹਸਪਤਾਲ ਤੋਂ ਰਿਕਵਰੀ ਕਰਕੇ ਦੇਵਨੰਦਾ ਹੁਣ ਡਿਸਚਾਰਜ ਹੋ ਗਈ ਹੈ ਅਤੇ ਉਸ ਨੇ ਹੁਣ 12ਵੀਂ ਦੀ ਬੋਰਡ ਪ੍ਰੀਖਿਆ ਦੀ ਤਿਆਰ ਸ਼ੁਰੂ ਕਰ ਦਿੱਤੀ ਹੈ । ਦੇਵਨੰਦਾ ਹੁਣ ਪਿਤਾ ਦੇ ਡਿਸਚਾਰਜ ਹੋਣ ਦਾ ਇੰਤਜ਼ਾਰ ਕਰ ਰਹੀ ਹੈ । ਦੇਵਨੰਦਾ ਦੇ ਜਜ਼ਬੇ ਦੀ ਤਾਰੀਫ ਕਰਦੇ ਹੋਏ ਹਸਪਤਾਲ ਨੇ ਵੀ ਪੂਰੀ ਸਰਜੀ ਦਾ ਖਰਚਾ ਮੁਆਫ ਕਰ ਦਿੱਤਾ ਹੈ । ਪਿਤਾ ਨੂੰ ਮੌਤ ਦੇ ਮੂੰਹ ਤੋਂ ਵਾਪਸ ਲਿਆਉਣ ਵਾਲੀ ਦੇਵਨੰਦਾ ਰੱਬ ਦਾ ਸ਼ੁੱਕਰਾਨਾ ਕਰ ਰਹੀ ਹੈ ਜਿਸ ਨੇ ਹਿੰਮਤ ਦਿੱਤੀ ਅਤੇ ਉਹ ਪਿਤਾ ਦੀ ਜਾਨ ਬਚਾ ਸਕੀ ।