ਕੇਰਲ : ਕਹਿੰਦੇ ਨੇ ਲਾਲਚ ਇਨਸਾਨ ਨੂੰ ਇਸ ਕਦਰ ਹੈਵਾਨ ਬਣਾ ਦਿੰਦਾ ਹੈ ਕਿ ਉਸ ਦੇ ਸਾਹਮਣੇ ਸੋਚਣ ਸਮਝਣ ਦੀ ਸ਼ਕਤੀ ਨਹੀਂ ਰਹਿੰਦੀ ਹੈ, ਉਹ ਹਰ ਹਾਲ ਵਿੱਚ ਸਿਰਫ਼ ਅਮੀਰ ਬਣਨ ਦੀ ਜੁਗਤ ਵਿੱਚ ਲੱਗਿਆ ਰਹਿੰਦਾ ਹੈ। ਕੇਰਲ ਤੋਂ ਅਜਿਹੇ ਹੀ ਪਤੀ-ਪਤਨੀ ਦੀ ਕਰਤੂਤ ਸਾਹਮਣੇ ਆਈ ਹੈ,ਜਿਸ ਨੂੰ ਸੁਣਨ ਤੋਂ ਬਾਅਦ ਹਰ ਰੂਹ ਕੰਬ ਜਾਵੇ । ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਜਦੋਂ ਇਸ ਵਾਰਦਾਤ ਬਾਰੇ ਸੁਣਿਆ ਤਾਂ ਉਹ ਵੀ ਪਰੇਸ਼ਾਨ ਹੋ ਗਏ ਅਤੇ ਮੁਲਜ਼ਮ ਪਤੀ-ਪਤਨੀ ਨੂੰ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ ।
ਪਤੀ-ਪਤਨੀ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ
ਕੇਰਲ ਦੇ ਤਿਰੂਵਲਾ ਦੇ ਰਹਿਣ ਵਾਲੇ ਭਗਵਲ ਸਿੰਘ ਦੀ ਸ਼ਿਹਾਬ ਨਾਂ ਦੇ ਸ਼ਖ਼ਸ ਨਾਲ ਫੇਸਬੁੱਕ ‘ਤੇ ਗੱਲਬਾਤ ਸ਼ੁਰੂ ਹੋਈ । ਸ਼ਿਹਾਬ ਨੇ ਭਗਵਲ ਸਿੰਘ ਨੂੰ ਅਮੀਰ ਬਣਨ ਦੇ ਲਈ ਇੱਕ ਖੌਫਨਾਕ ਪਲਾਨ ਦੱਸਿਆ, ਉਸ ਨੇ ਕਿਹਾ ਅਮੀਰ ਬਣਨ ਦੇ ਲਈ 2 ਮਹਿਲਾਵਾਂ ਦੀ ਬਲੀ ਦੇਣੀ ਹੋਵੇਗੀ । ਭਗਵਲ ਸਿੰਘ ਨੇ ਸ਼ਿਹਾਬ ਦੀ ਇਸ ਪੇਸ਼ਕਸ਼ ਨੂੰ ਮੰਨ ਲਿਆ ਅਤੇ ਪਤਨੀ ਨਾਲ ਮਿਲਕੇ 2 ਲਾਟਰੀ ਵੇਚਣ ਵਾਲੀਆਂ ਮਹਿਲਾਵਾਂ ਦੇ ਸਿਰ ਧੱੜ ਤੋਂ ਅਲੱਗ ਕਰ ਦਿੱਤੇ ਅਤੇ ਫਿਰ ਉਨ੍ਹਾਂ ਨੂੰ ਇੱਕ ਘਰ ਵਿੱਚ ਦਫਨਾ ਦਿੱਤਾ । ਪੁਲਿਸ ਨੂੰ ਜਦੋਂ 2 ਮਹਿਲਾਵਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਤਾਂ ਜਾਂਚ ਸ਼ੁਰੂ ਹੋਈ, ਪੁਲਿਸ ਦੇ ਸਾਹਮਣੇ ਜਾਦੂ ਟੋਨੇ ਦਾ ਐਂਗਲ ਸਾਹਮਣੇ ਆਇਆ ਅਤੇ ਸਾਜਿਸ਼ ਤੋਂ ਪਰਦਾ ਉੱਠ ਗਿਆ ਹੈ । ਇਸ ਖੌਫਨਾ ਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਤੀ-ਪਤਨੀ ਦੇ ਜੋੜੇ ਨੂੰ ਪੁਲਿਸ ਨੇ ਗਿ ਰਫ਼ਤਾਰ ਕਰ ਲਿਆ ਹੈ ਅਤੇ ਇੰਨਾਂ ਨੂੰ ਭੜਕਾਉਣ ਵਾਲੇ ਮਾਸਟਰ ਮਾਇੰਡ ਸ਼ਿਹਾਬ ਨੂੰ ਵੀ ਪੁਲਿਸ ਨੇ ਆਪਣੀ ਗਿ ਰਫ਼ਤ ਵਿੱਚ ਲੈ ਲਿਆ ਹੈ । ਪਰ ਪੂਰੀ ਵਾਰਦਾਤ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ।
ਕੇਰਲ ਦੇ ਮੁੱਖ ਮੰਤਰੀ ਦਾ ਵੱਡਾ ਬਿਆਨ
ਇਸ ਡਬਲ ਕਤਲ ਕਾਂਡ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਇਸ ਵਾਰਦਾਤ ਨੇ ਇਨਸਾਨਿਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਹ ਅਜਿਹਾ ਅ ਪਰਾਧ ਹੈ ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਲਾਲਚ ਅਤੇ ਅੰਧਵਿਸ਼ਵਾਸ਼ ਵਿੱਚ ਅੰਨੇ ਹੋਕੇ ਜਿਸ ਤਰ੍ਹਾਂ ਕ ਤਲ ਦੀ ਵਾ ਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਹੈਰਾਨ ਕਰਨ ਵਾਲੀ ਹੈ । ਮੁੱਖ ਮੰਤਰੀ ਪਿਨਰਾਈ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਵਿੱਚ ਸ ਖ਼ਤ ਤੋਂ ਸ ਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ