Gujarat : ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਪਹਿਲੀ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਹੈ। ਇਸਦੇ ਬਾਅਦ ‘ਆਪ’ ਦੀ ਨਜ਼ਰ ਗੁਜਰਾਤ ‘ਤੇ ਹੈ। AAP ਸੁਪਰੀਮੋ ਅਰਵਿੰਦ ਕੇਜਰੀਵਾਲ( arwind kejriwal) ਨੇ ਖੁਦ ਇੱਥੇ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਜਿਸ ਵਿੱਚ ਉਹ ਪੰਜਾਬ ਦੇ CM ਭਗਵੰਤ ਮਾਨ ਦਾ ਵੀ ਸਾਥ ਲੈ ਰਹੇ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੇ ਜੋਸ਼ ਨਾਲ ਜਿੱਤ ਦੀ ਤਿਆਰੀ ਕਰ ਰਹੀ ਹੈ। ਇਸੇ ਲੜੀ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਨੇ ਰਾਜਕੋਟ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਗੁਜਰਾਤ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇੱਕ ਹੋਰ ਧੱਕਾ ਚਾਹੀਦਾ ਹੈ। ਜੇਕਰ ਜ਼ੋਰਦਾਰ ਧੱਕਾ ਹੋਇਆ ਤਾਂ ਪੰਜਾਬ ਅਤੇ ਦਿੱਲੀ ਦੋਵਾਂ ਦੇ ਰਿਕਾਰਡ ਟੁੱਟ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ”ਕੁਝ ਕਾਂਗਰਸੀ ਆਗੂ ਭਾਜਪਾ ‘ਚ ਸ਼ਾਮਲ ਹੋਣਾ ਚਾਹੁੰਦੇ ਸਨ। ਭਾਜਪਾ ਨੇ ਉਨ੍ਹਾਂ ਨੂੰ ਕਿਹਾ, “ਅਸੀਂ ਸੂਬੇ ਵਿੱਚ ਕਾਂਗਰਸ ਨੂੰ ਹੋਰ ਕਮਜ਼ੋਰ ਨਹੀਂ ਕਰਨਾ ਚਾਹੁੰਦੇ। ਹੁਣ ਉੱਥੇ ਹੀ ਰਹੋ, ਤੁਹਾਡਾ ਖਿਆਲ ਰੱਖਾਂਗੇ। ਕਾਂਗਰਸ ਨੂੰ ਵੋਟ ਪਾ ਕੇ ਭਾਜਪਾ ਨੂੰ ਜਿੱਤਾ ਨਾ ਦੇਣਾ। ਕਾਂਗਰਸ ਖਤਮ ਹੋ ਗਈ ਹੈ। ਉਨ੍ਹਾਂ ਦੀਆਂ 10 ਸੀਟਾਂ ਵੀ ਨਹੀਂ ਆ ਰਹੀਆਂ ਹਨ। ਕਾਂਗਰਸ ਦੇ ਆਗੂ ਚੋਣਾਂ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਲਗਭਗ ਇੱਕੋ ਜਿਹੀ ਸਮੱਸਿਆ ਹੈ। ਕਿਸਾਨ, ਹਸਪਤਾਲ, ਸਿੱਖਿਆ ਸਭ ਦਾ ਬੁਰਾ ਹਾਲ ਹੈ। ਹਰ ਪਾਸੇ ਭ੍ਰਿਸ਼ਟਾਚਾਰ ਹੀ ਹੈ। ਪਹਿਲਾਂ ਸੜਕ ‘ਚ ਟੋਏ ਦੇਖਣ ਨੂੰ ਮਿਲਦੇ ਸਨ ਪਰ ਕੱਲ੍ਹ ਪਹਿਲੀ ਵਾਰ ਟੋਇਆਂ ਵਾਲੀ ਸੜਕ ਦੇਖੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਗਊ ਸੈੱਸ (COW CESS) ਦਾ ਪੈਸਾ ਸਿਰਫ਼ ਭ੍ਰਿਸ਼ਟਾਚਾਰ ਲਈ ਜਾਂਦਾ ਸੀ। ਜੋ ਗਊਆਂ ਦੁਧਾਰੂ ਨਹੀਂ ਸਨ, ਉਨ੍ਹਾਂ ਨੂੰ ਲੋਕ ਸੜਕਾਂ ‘ਤੇ ਛੱਡ ਦਿੰਦੇ ਸਨ। ਸੜਕ ਹਾਦਸਿਆਂ ਵਿੱਚ ਜਾਂ ਤਾਂ ਗਊਆਂ ਮਰ ਜਾਂਦੀਆਂ ਸਨ ਜਾਂ ਲੋਕ ਮਰ ਜਾਂਦੇ ਸਨ। ਸਾਡੀ ਸਰਕਾਰ ਨੇ ਗਊ ਰੱਖਿਆ ਕਮਿਸ਼ਨ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਕਿ ਜੇਕਰ ‘ਆਪ’ ਦੀ ਸਰਕਾਰ ਬਣੀ ਤਾਂ ਅਸੀਂ ਹਰ ਰੋਜ਼ 40 ਰੁਪਏ ਗਾਂ ਦੇ ਰੱਖ-ਰਖਾਅ ਲਈ ਦੇਵਾਂਗੇ। । ਗੁਜਰਾਤ ਵਿੱਚ ਗਾਵਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਅਸੀਂ ਗਾਵਾਂ ਦੀ ਦੇਖਭਾਲ ਲਈ ਹਰ ਕਦਮ ਚੁੱਕਾਂਗੇ।
ਉਨ੍ਹਾਂ ਨੇ ਕਿਹਾ, ਭਾਜਪਾ ਦੀ ਮੀਟਿੰਗ ‘ਚ ਪੱਤਰਕਾਰ ਨੇ ਵਿਅਕਤੀ ਨੂੰ ਪੁੱਛਿਆ-ਕੀ ਵਿਕਾਸ ਹੋਇਆ? ਉਨ੍ਹਾਂ ਕਿਹਾ- ਹਜ਼ਾਰਾਂ ਕਰੋੜ ਦਾ ਪੈਕੇਜ ਦਿੱਤਾ, ਪਰ ਉਸ ਨਾਲ ਤਾਂ ਮੰਤਰੀਆਂ, ਨੇਤਾਵਾਂ ਅਤੇ ਠੇਕੇਦਾਰਾਂ ਦੀ ਮੌਜ ਹੋਈ। ਮੇਰੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਿਆ, ਬਿਜਲੀ ਸਸਤੀ ਹੋਈ ਅਤੇ ਮਹਿੰਗਾਈ ਘੱਟ ਨਹੀਂ ਹੋਈ। ਇਸ ਲਈ ਮੈਂ ਭਾਜਪਾ ਨੂੰ ਵੋਟ ਨਹੀਂ ਪਾਵਾਂਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਖੁਦ #OperationLotus ਤੋਂ ਪੀੜਤ ਹੈ, ਭਾਜਪਾ ਨੇ ਮੱਧ ਪ੍ਰਦੇਸ਼, ਕਰਨਾਟਕ, ਅਰੁਣਾਚਲ ਵਿੱਚ ਕਾਂਗਰਸ ਦੀਆਂ ਸਰਕਾਰਾਂ ਤੋੜ ਦਿੱਤੀਆਂ ਹਨ। ਫਿਰ ਵੀ ਕਾਂਗਰਸ ਪੰਜਾਬ ਵਿੱਚ #OperationLotus ਨੂੰ ਕਾਮਯਾਬ ਕਰਨਾ ਚਾਹੁੰਦੀ ਹੈ। ਭਾਜਪਾ ਅਤੇ ਕਾਂਗਰਸ ਦੋਵੇਂ ਰਲੇ ਹੋਏ ਹਨ। ਉਨ੍ਹਾਂ ਦਾ ਏਜੰਡਾ ਹੈ, ‘ਪਹਿਲਾਂ ‘ਆਪ’ ਨੂੰ ਹਰਾਓ ਫਿਰ ਆਪਸ ‘ਚ ਦੇਖਾਂਗੇ’।