India

ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਲਿਖੀ ਚਿੱਠੀ! ਪੁੱਛਿਆ ਵੱਡਾ ਸਵਾਲ

ਬਿਉਰੋ ਰਿਪੋਰਟ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੂੰ ਇਕ ਪੱਤਰ ਲਿਖਿਆ ਹੈ। ਇਸ ਵਿਚ ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਲਿਖਿਆ ਕਿ ਭਾਜਪਾ ਦਿੱਲੀ ਦੇ ਵੋਟਰਾਂ ਦੇ ਨਾ ਵੋਟਰ ਸੂਚੀ ਵਿਚੋਂ ਹਟਾ ਰਹੀ ਹੈ ਅਤੇ ਪੈਸੇ ਵੰਡ ਰਹੀ ਹੈ। ਕੇਜਰੀਵਾਲ ਨੇ ਭਾਗਵਤ ਨੂੰ ਪੁੱਛਿਆ ਕਿ ਕਿ ਕੀ ਆਰਐਸਐਸ ਭਾਜਪਾ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦਾ ਸਮਰਥਨ ਕਰਦੀ ਹੈ। ਕੇਜਰੀਵਾਲ ਨੇ ਸਵਾਲ ਕਰਦਿਆਂ ਪੁੱਛਿਆ ਕਿ ਆਰਐਸਐਸ ਭਾਜਪਾ ਦੇ ਵੱਲੋਂ ਪੈਸੇ ਵੰਡ ਕੇ ਖੁੱਲ੍ਹੇ ਤੌਰ ਤੇ ਵੋਟਰ ਸੂਚੀਆਂ ’ਚੋਂ ਪੂਰਵਾਂਚਲੀ ਅਤੇ ਦਲਿਤ ਵੋਟਰਾਂ ਦੇ ਨਾਮ ਹਟਾ ਰਹੀ ਹੈ। ਕਿ ਆਰਐਸਐਸ ਇਸ ਦਾ ਸਮਰਥਨ ਕਰਦੀ ਹੈ। ਦੱਸ ਦੇਈਏ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਆਪ ‘ਤੇ ਦਿੱਲੀ ਵਿਚ ਗੈਰ ਕਾਨੂੰਨੀ ਤਰੀਕੇ ਰਾਹੀਂ ਰੋਹਿੰਗਿਆ ਅਤੇ ਬੰਗਲਾਦੇਸ਼ੀਆਂ ਨੂੰ ਵਸਾਉਣ ਦੇ ਦੋਸ਼ ਲਗਾਇਆ ਹੈ

ਇਹ ਵੀ ਪੜ੍ਹੋ –  ਪੰਜਾਬ ਬੰਦ ਕਾਰਨ ਜੀ.ਐੱਸ.ਟੀ.-ਵੈਟ ‘ਚ 90 ਕਰੋੜ ਦਾ ਨੁਕਸਾਨ : ਐਕਸਾਈਜ਼ ਡਿਊਟੀ ਤੇ ਰੇਲਵੇ ਬੋਰਡ ਨੂੰ ਵੀ ਝੱਲਣਾ ਪਿਆ ਨੁਕਸਾਨ