India

ਕੇਜਰੀਵਾਲ ਨੇ ਲੋਕਾਂ ‘ਚ ਖੜ੍ਹ ਕੇ ਚੁਕਾਈ ਸਹੁੰ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਨਗਰ ਨਿਗਮ ਚੋਣਾਂ ਦੀ ਜਿੱਤ ਦੇ ਨਤੀਜੇ ਆਉਣ ਤੋਂ ਬਾਅਦ ਅੱਜ ਚੰਡੀਗੜ੍ਹ ਵਿੱਚ ‘ਵਿਜੈ ਯਾਤਰਾ’ ਨਾਂ ਦੀ ਜੇਤੂ ਰੈਲੀ ਕੱਢੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਰਾਘਵ ਚੱਢਾ ਵੀ ਮੌਜੂਦ ਸਨ।

ਯਾਤਰਾ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕੇਜਰੀਵਾਲ ਦੋ ਦਿਨਾਂ ਦੌਰੇ ‘ਤੇ ਪੰਜਾਬ ਆਏ ਹੋਏ ਹਨ। ਇਸ ਵਾਰ ਚੰਡੀਗੜ੍ਹ ਵਾਸੀਆਂ ਨੇ ਚੰਡੀਗੜ੍ਹ ਵਿੱਚ ਪਹਿਲੀ ਵਾਰ ਚੋਣਾਂ ਲੜ੍ਹ ਰਹੀ ‘ਆਪ’ ਦੀ ਝੋਲੀ ‘ਚ 14 ਸੀਟਾਂ ਪਾ ਕੇ ਜਿਤਾ ਦਿੱਤਾ ਹੈ।

ਇਸ ਮੌਕੇ ਕੇਜਰੀਵਾਲ ਨੇ ਲੋਕਾਂ ਦੇ ਵਿੱਚ ਖੜ੍ਹ ਕੇ ਜਿੱਤੇ 14 ਐੱਮਸੀ ਨੂੰ ਸਹੁੰ ਦਿਵਾਈ। ਕੇਜਰੀਵਾਲ ਨੇ ਸਹੁੰ ਚੁਕਵਾਉਂਦਿਆਂ ਕਿਹਾ ਕਿ ‘ਮੈਂ ਈਸ਼ਵਰ ਦੀ ਕਸਮ ਖਾਂਦਾ ਹਾਂ ਕਿ ਚੰਡੀਗੜ੍ਹ ਦੇ ਲੋਕਾਂ ਦੀ ਤਨ, ਮਨ ਅਤੇ ਧਨ ਨਾਲ ਪੂਰੀ ਤਰ੍ਹਾਂ ਸੇਵਾ ਕਰਾਂਗਾ।

ਜੋ ਵਿਸ਼ਵਾਸ ਚੰਡੀਗੜ ਦੇ ਲੋਕਾਂ ਨੇ ਮੇਰੇ ‘ਤੇ ਕੀਤਾ ਹੈ, ਉਸਨੂੰ ਕਦੇ ਟੁੱਟਣ ਨਹੀਂ ਦੇਵਾਂਗਾ। ਮੈਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਾਂਗਾ। ਮੈਂ ਕਦੇ ਵੀ ਰਿਸ਼ਵਤ ਨਹੀਂ ਲਵਾਂਗਾ।

ਕੋਈ ਗਲਤ ਕੰਮ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਗਲਤ ਕੰਮ ਕਰਨ ਦੇਵਾਂਗਾ। ਆਮ ਆਦਮੀ ਪਾਰਟੀ ਮੇਰੀ ਮਾਂ ਦੇ ਸਮਾਨ ਹੈ।

ਚੰਡੀਗੜ੍ਹ ਦੇ ਲੋਕ ਮੇਰਾ ਪਰਿਵਾਰ ਹੈ। ਚੰਡੀਗੜ੍ਹ ਦੇ ਲੋਕਾਂ ਨੇ ਮੇਰੀ ਪਾਰਟੀ ਅਤੇ ਮੈਨੂੰ ਵੋਟ ਦੇ ਕੇ ਜੋ ਭਰੋਸਾ ਕੀਤਾ ਹੈ, ਇਸਨੂੰ ਕਦੇ ਵੀ ਨਹੀਂ ਤੋੜਾਂਗਾ। ਮੈਂ ਕਦੇ ਵੀ ਆਮ ਆਦਮੀ ਪਾਰਟੀ ਛੱਡ ਕੇ ਨਹੀਂ ਜਾਵਾਂਗਾ।

ਕਦੇ ਵੀ ਮੇਰੇ ਚੰਡੀਗੜ੍ਹ ਪਰਿਵਾਰ ਤੋਂ ਅਤੇ ਆਮ ਆਦਮੀ ਪਾਰਟੀ ਤੋਂ ਗੱਦਾਰ ਨਹੀਂ ਕਰਾਂਗਾ। ਅਗਲ ਇਸ ਤਰਾਂ ਕਰਦਾ ਹਾਂ ਤਾਂ ਚੰਡੀਗੜ ਦੇ ਲੋਕ ਮੈਨੂੰ ਦੁਬਾਰਾ ਵੋਟ ਨਾ ਦੇਣ।’