‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਜਲੰਧਰ ਵਿੱਖੇ ਪ੍ਰੈਸ ਕਾਨਫ੍ਰੰਸ ਵਿੱਚ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਵਿੱਚ ਪਹਿਲੀ ਵਾਰ ਆਪਣਾ ਪੱਖ ਰਖਿਆ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨ ਸ਼ੀਲ ਮਾਮਲਾ ਹੈ। ਜਿਸ ਵਿੱਚ ਦਿੱਲੀ ਸਰਕਾਰ ਦਾ ਸਿੱਧਾ ਕੋਈ ਦ ਖਲ ਨਹੀਂ ਹੈ। ਦਿੱਲੀ ਇੱਕ ਹਾਫ ਸਟੇਟ ਹੈ। ਇਸ ਦੀ ਪੁਲਿਸ ਤੇ ਕਾਨੂੰ ਨ ਵਿਵਸਥਾ ਕੇਂਦਰ ਸਰਕਾਰ ਤੇ ਐੱਲਜੀ ਦੇ ਹੱਥ ਵਿੱਚ ਹੁੰਦੀ ਹੈ। ਸ ਜ਼ਾ ਘੱਟ ਕਰਵਾਉਣ ਬਾਰੇ ਫੈਸਲਾ ਸੈਂਟੈਨਸ ਰਿਵਿਊ ਬੋਰਡ ਲੈਂਦਾ ਹੈ ਤੇ ਇਸ ਵਿੱਚ ਜੱਜ ਤੇ ਅਫ਼ਸਰ ਸ਼ਾਮਿਲ ਹੁੰਦੇ ਹਨ। ਉਹਨਾਂ ਵੱਲੋਂ ਬਣਾਈ ਰਿਪੋਰਟ ਐੱਲਜੀ ਸਾਹਬ ਕੋਲ ਜਾਂਦੀ ਹੈ ਤੇ ਫਿਰ ਉਸ ਤੇ ਕੋਈ ਫੈਸਲਾ ਹੁੰਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਂ ਗ੍ਰਹਿ ਸਕੱਤਰ ਨੂੰ ਬੋਰਡ ਦੀ ਮੀਟਿੰਗ ਛੇਤੀ ਕਰਨ ਲਈ ਕਿਹਾ ਹੈ ਤਾਂ ਕਿ ਜੋ ਫੈਸਲਾ ਹੋਵੇ,ਉਹ ਐੱਲਜੀ ਸਾਹਬ ਕੋਲ ਭੇਜਿਆ ਜਾਵੇ । ਇਸ ਤੋਂ ਬਾਅਦ ਜੋ ਫੈਸਲਾ ਆਵੇਗਾ, ਮੈਂ ਉਹ ਤੁਹਾਨੂੰ ਦੱਸ ਦੇਵਾਂਗਾ।
ਇਸ ਸੰਵੇਦਨ ਸ਼ੀਲ ਮਾਮਲੇ ਤੇ ਵਿਰੋਧੀ ਪਾਰਟੀਆਂ ਵੱਲੋਂ ਗੰ ਦੀ ਰਾਜ਼ ਨੀਤੀ ਖੇਡੀ ਜਾ ਰਹੀ ਹੈ ਜੋ ਕਿ ਮਾੜੀ ਗੱਲ ਹੈ।