India International Lok Sabha Election 2024

ਪਾਕਿਸਤਾਨ ਦੇ ਸਾਬਕਾ ਮੰਤਰੀ ਕੇਜਰੀਵਾਲ ਦੀ ਫੋਟੋ ਪਾਕੇ ਕਿਹਾ ‘ਨਫ਼ਰਤ ਦੀ ਹਾਰ ਹੋਵੇਗੀ!’ ਆਪ ਸੁਪ੍ਰੀਮੋ ਨੇ ਦਿੱਤਾ ਤਗੜਾ ਜਵਾਬ

ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਛੇਵੇਂ ਗੇੜ੍ਹ ਦੀ ਵੋਟਿੰਗ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ 25 ਮਈ ਨੂੰ ਆਪਣੇ ਪਰਿਵਾਰ ਦੇ ਨਾਲ ਵੋਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਪੋਸਟ ਕੀਤੀ। ਕੇਜਰੀਵਾਲ ਦੀ ਤਸਵੀਰ ਨੂੰ ਮੁੜ ਤੋਂ ਪੋਸਟ ਕਰਦੇ ਹੋ ਪਾਕਿਸਤਾਨ ਦੇ ਸਾਬਕਾ ਮੰਤਰੀ ਫਹਾਦ ਚੌਧਰੀ ਨੇ ਲਿਖਿਆ ‘ਮੈਂ ਉਮੀਦ ਕਰਦਾ ਹਾਂ ਕਿ ਸ਼ਾਂਤੀ ਨਾਲ ਨਫ਼ਤਰ ਅਤੇ ਉਗਰਵਾਦੀ ਤਾਕਤਾਂ ਦੀ ਹਾਰ ਹੋਵੇਗੀ।’

ਕੇਜਰੀਵਾਲ ਨੇ ਫਹਾਦ ਚੌਧਰੀ ਨੂੰ ਜਵਾਬ ਦਿੰਦੇ ਹੋਏ ਕਿਹਾ ‘ਚੌਧਰੀ ਸਾਬ੍ਹ ਮੈਂ ਅਤੇ ਮੇਰੇ ਦੇਸ਼ ਦੇ ਲੋਕ ਆਪਣੇ ਮਸਲਿਆਂ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਲ ਸਮਰਥ ਹਨ। ਤੁਹਾਨੂੰ ਟਵੀਟ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਵਕਤ ਪਾਕਿਸਤਾਨ ਦੇ ਹਾਲਾਤ ਬਹੁਤ ਖ਼ਰਾਬ ਹਨ। ਤੁਸੀਂ ਆਪਣੇ ਦੇਸ਼ ਨੂੰ ਸੰਭਾਲੋ, ਭਾਰਤ ਵਿੱਚ ਹੋ ਰਹੀਆਂ ਚੋਣਾਂ ਸਾਡਾ ਅੰਦਰੂਨੀ ਮਾਮਲਾ ਹੈ। ਦਹਿਸ਼ਤਗਰਦ ਦੇ ਸਭ ਤੋਂ ਵੱਡੇ ਸਪਾਂਸਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਹੈ।’

ਕੇਜਰੀਵਾਲ ਦੇ ਜਵਾਬ ਦੇ 7 ਮਿੰਟ ਬਾਅਦ ਫਹਾਦ ਚੌਧਰੀ ਨੇ ਮੁੜ ਤੋਂ ਇੱਕ ਪੋਸਟ ਕੀਤਾ,ਉ ਨ੍ਹਾਂ ਨੇ ਲਿਖਿਆ ‘CM ਸਾਬ੍ਹ! ਚੋਣ ਪ੍ਰਚਾਰ ਤੁਹਾਡਾ ਆਪਣਾ ਮੁੱਦਾ ਹੈ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਗਰਵਾਦ ਦੇ ਮੁੱਦੇ ਦਾ ਜ਼ਿਕਰ ਕਰੋ। ਭਾਵੇ ਉਹ ਪਾਕਿਸਤਾਨ ਹੋਵੇ ਜਾਂ ਫਿਰ ਭਾਰਤ, ਇਹ ਅਜਿਹਾ ਮੁੱਦਾ ਹੈ ਜੋ ਸਾਰਿਆਂ ਲਈ ਖਤਰਨਾਕ ਹੈ। ਇਸ ਮੁੱਦੇ ਨਾਲ ਕਿਸੇ ਨੂੰ ਪਰੇਸ਼ਾਨ ਹੋਣਾ ਚਾਹੀਦਾ ਹੈ। ਪਾਕਿਸਤਾਨ ਵਿੱਚ ਵੀ ਬਹੁਤ ਹੀ ਮਾੜੀ ਹਾਲਤ ਹੈ, ਪਰ ਲੋਕਾਂ ਦੇ ਭਲੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।’

ਉਧਰ ਦਿੱਲੀ ਬੀਜੇਪੀ ਦੇ ਪ੍ਰਧਾਨ ਵੀਰੇਂਦਰ ਸਚਦੇਵ ਨੇ ਕਿਹਾ ਵਿਦੇਸ਼ੀ ਫੰਡਿੰਗ ਲੈਣ ਵਾਲੇ ਅਰਵਿੰਦ ਕੇਜਰੀਵਾਲ ਦੀ ਹਮਾਇਤ ਪਾਕਿਸਤਾਨ ਕਰ ਰਿਹਾ ਹੈ। ਇਸ ਤੋਂ ਬਾਅਦ ਫਹਾਦ ਚੌਧਰੀ ਦਾ ਮੁੜ ਤੋਂ ਜਵਾਬ ਆਇਆ। ਉਨ੍ਹਾਂ ਕਿਹਾ ‘ਭਾਰਤ ਦੇ ਸਿਆਸਦਾਨਾਂ ਦਾ ਭਾਸ਼ਣ ਪਾਕਿਸਤਾਨ ਦੀ ਨਿੰਦਾ ਕਰਨ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਹੈ। ਜਦਕਿ ਪਾਕਿਸਤਾਨ ਭਾਰਤੀ ਸਿਆਸਤ ਦੀ ਪਰਵਾਹ ਨਹੀਂ ਕਰਦਾ ਹੈ। ਭਾਰਤ ਮੁਸਲਮਾਨਾਂ ਖ਼ਿਲਾਫ਼ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਦੇ ਲਈ ਪਾਕਿਸਤਾਨ ਦੀ ਵਰਤੋਂ ਕਰਦਾ ਹੈ।’

ਫਹਾਦ ਚੌਧਰੀ ਦੇ ਬਿਆਨ ‘ਤੇ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਨਾ ਸਿਰਫ ਰਾਹੁਲ ਬਲਕਿ ਅਰਵਿੰਦ ਕੇਜਰੀਵਾਲ ਵੀ ਪਾਕਿਸਤਾਨ ਦੇ ਵੱਡੇ ਹਮਾਇਤੀ ਹਨ। ਇਹ ਪਹਿਲੀ ਵਾਰ ਨਹੀਂ ਹੈ ਫਹਾਦ ਨੇ ਇਹ ਬਿਆਨ ਦਿੱਤਾ ਹੈ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਵੀ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ।