Punjab

ਪੰਜਾਬ ‘ਚ ਨਹੀਂ ਹੋਵੇਗਾ ਆਪ-ਕਾਂਗਰਸ ਦਾ ਗਠਜੋੜ ? ਮਾਨ ਤੇ ਕੇਜਰੀਵਾਲ ਨੇ ਕੀਤਾ ਵੱਡਾ ਇਸ਼ਾਰਾ !

ਬਿਉਰੋ ਰਿਪੋਰਟ : ਕਾਂਗਰਸ ਨਾਲ ਪੰਜਾਬ ਵਿੱਚ ਗਠਜੋੜ ਦੀ ਗੱਲਬਾਤ ਵਿਚਾਲੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ 2 ਸੋਸ਼ਲ ਮੀਡੀਆ ਪੋਸਟਾਂ ਨੇ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ ਕੀਤਾ ਹੈ । ਅਰਵਿੰਦ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘X’ ਤੇ PSPCL ਨੂੰ ਹੋਏ 564 ਕਰੋੜ ਦੇ ਮੁਨਾਫੇ ਦੀ ਖ਼ਬਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਹੁਣ ਤੱਕ ਪੰਜਾਬ ਦਾ ਸਾਰਾ ਪੈਸਾ ਕੁਝ ਪਰਿਵਾਰ ਲੁੱਟ ਲੈਂਦੇ ਸਨ । ਜਨਤਾ ਬੇਬਸ ਸੀ । ਜਦੋਂ ਤੋਂ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਆਈ ਹੈ । ਤੇਜੀ ਨਾਲ ਹਾਲਾਤ ਬਦਲ ਰਹੇ ਹਨ। 75 ਸਾਲ ਤੋਂ ਇੰਨਾਂ ਲੋਕਾਂ ਨੇ ਲੁੱਟਿਆ ਹੈ,ਸਮੇਂ ਲੱਗੇਗਾ,ਪਰ ਸਭ ਕੁਝ ਠੀਕ ਹੋਵੇਗਾ’ । ਹਾਲਾਂਕਿ ਇਸ ਸੋਸ਼ਲ ਮੀਡੀਆ ਪੋਸਟ ਵਿੱਚ ਕੇਜਰੀਵਾਲ ਨੇ ਕਾਂਗਰਸ ‘ਤੇ ਸਿੱਧਾ ਨਿਸ਼ਾਨਾ ਨਹੀਂ ਲਗਾਇਆ ਹੈ। ਪਰ ਕੇਜਰੀਵਾਲ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪੋਸਟ ਲਿਖਿਆ ਹੈ ਉਹ ਵੱਡਾ ਇਸ਼ਾਰਾ ਦਿੰਦਾ ਹੈ ।

ਭਗਵੰਤ ਮਾਨ ਦੇ ਪੋਸਟ ਤੋਂ ਵੱਡਾ ਇਸ਼ਾਰਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦਰ ਕੇਜਰੀਵਾਲ ਦਾ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ …’ਅਰਵਿੰਦ ਕੇਜਰੀਵਾਲ ਜੀ ਨੇ ਦੇਸ਼ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਸਿਆਸਤ ਦਾ ਜਿਹੜਾ ਦੀਵਾ ਜਗਾਇਆ ਹੈ । ਉਸ ਦੇ ਪ੍ਰਕਾਸ਼ ਨਾਲ ਪੰਜਾਬ ਵਿੱਚ ਉਜਾਲਾ ਕਰ ਰਹੇ ਹਾਂ ਤਾਂ ਹੀ ਤਾਂ ਪੰਜਾਬ ਬਣੇਗਾ ਹੀਰੋ,ਇਸ ਵਾਰ 13-0,ਇਨਕਲਾਬ ਜ਼ਿੰਦਾਬਾਦ’ ।

ਭਗਵੰਤ ਮਾਨ ਦੀ ਅਖੀਰਲੇ ਸ਼ਬਦ ਵਿੱਚ ਹੀ ਵੱਡਾ ਇਸ਼ਾਰਾ ਹੈ ਹਾਲਾਂਕਿ 2 ਦਿਨ ਪਹਿਲਾਂ ਵੀ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ 13 ਸੀਟਾਂ ‘ਤੇ ਜਿੱਤ ਹਾਸਰ ਕਰਾਗੇ। ਪਰ ਇਸ ਵਾਰ ਮੁੜ ਤੋਂ ਦਿੱਤਾ ਗਿਆ ਬਿਆਨ ਇਸ਼ਾਰਾ ਕਰ ਰਿਹਾ ਹੈ ਕਿ ਪੰਜਾਬ ਵਿੱਚ ਗਠਜੋੜ ਦੀ ਰਾਹ ਮੁਸ਼ਕਿਲ ਹੈ । ਹਾਲਾਂਕਿ ਕੁਝ ਸਿਆਸੀ ਜਾਣਕਾਰ ਸੀਟ ਸ਼ੇਅਰਿੰਗ ਨੂੰ ਲੈਕੇ ਇਸ ਨੂੰ ਆਪ ਦੀ ਰਣਨੀਤਾ ਦਾ ਹਿੱਸਾ ਵੀ ਮੰਨ ਰਹੇ ਹਨ।

ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਨਾ ਹੋਣ ਦਾ ਇਸ਼ਾਰਾ ਚੰਡੀਗੜ੍ਹ ਨਗਰ ਵਿੱਚ ਹੋ ਰਹੀ ਮੇਅਰ ਦੀ ਚੋਣ ਤੋਂ ਮਿਲ ਰਿਹਾ ਹੈ । ਪਹਿਲਾਂ ਚਰਚਾ ਸੀ ਕਿ ਕਾਂਗਰਸ ਅਤੇ ਆਪ ਮਿਲਕੇ ਚੰਡੀਗੜ੍ਹ ਵਿੱਚ ਮੇਅਰ ਦੀ ਕੁਰਸੀ ਦੇ ਲਈ ਦਾਅਵੇਦਾਰੀ ਪੇਸ਼ ਕਰ ਸਕਦੇ ਹਨ ਪਰ ਹੁਣ ਖਬਰਾਂ ਹਨ ਕਿ ਕਾਂਗਰਸ ਅਤੇ ਆਪ ਵਿਚਾਲੇ ਗੱਲਬਾਤ ਟੁੱਟ ਗਈ ਹੈ । ਦੋਵਾਂ ਨੇ ਮੇਅਰ ਅਹੁਦੇ ਦੇ ਲਈ ਆਪੋ-ਆਪਣੇ ਉਮੀਦਵਾਰ ਖੜੇ ਕਰ ਦਿੱਤੇ ਹਨ ।