ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ((CM Bhagwant Mann)ਨੇ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ ਦੇ ਸਲਾਨਾ ਮੇਲੇ ਵਿਚ ਸ਼ਿਰਕਤ ਕੀਤੀ ਤੇ ਟਿੱਬਾ ਬਾਬਾ ਫਰੀਦਕੋਟ ਵਿਖੇ ਮੱਥਾ ਟੇਕਿਆ। ਇਸ ਮੌਕੇ ਭਗਵੰਤ ਮਾਨ ਨੇ ਸੰਗਤਾਂ ਨੂੰ ਸੰਬਧਨ ਕਰਦੇ ਹੋਏ ਕਿਹਾ ਕਿ ਇਹ ਮੇਲੇ ਸਾਡਾ ਵਿਰਸਾ ਹਨ। ਇਹ ਮੇਲੇ ਸਿਰਫ ਇਨਸਾਨਾਂ ਦਾ ਹੀ ਨਹੀਂ ਸਗੋਂ ਸਭਿਆਚਾਰਾਂ ਦੇ ਮੇਲ ਜੋਲ ਦਾ ਸਾਧਨ ਹਨ ।
ਬਾਬਾ ਫਰੀਦ ਜੀ ਨੇ ਸੱਚ ਤੇ ਪਹਿਰਾ ਦੇਣ ਦੀ ਗੱਲ ਕੀਤੀ ਤੇ ਸੱਚ ਤੇ ਪਹਿਰਾ ਵੀ ਦਿੱਤਾ ਹੈ । ਖ਼ੁਦ ਛੋਟਾ ਰੱਖਣਾ ਤੇ ਦੂਜੇ ਨੂੰ ਵੱਡਾ ਕਰਨਾ, ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ। ਪੂਰੀ ਦੁਨੀਆਂ ਚ ਬਾਬਾ ਫ਼ਰੀਦ ਜੀ ਨੂੰ ਯਾਦ ਕੀਤਾ ਜਾਂਦਾ ਹੈ। ਪੰਜਾਬੀਆਂ ਦੀ ਸਭਿਆਚਾਰਕ ਸਾਂਝ ਬਹੁਤ ਮਜ਼ਬੂਤ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਸਾਡੇ ਤਿਉਹਾਰਾਂ ਦੇ ਨਾਮ ਵਿੱਚ ਵੀ ਇੱਕ ਦੂਜੇ ਦੇ ਦੇਵਤਿਆਂ ਦੇ ਨਾਮ ਛਿੱਪੇ ਹੋਏ ਹਨ।ਜਿਵੇਂ ਕਿ ਜੇਕਰ ਰਮਜ਼ਾਨ ਦੀ ਗੱਲ ਕਰੀਏ ਤਾਂ ਇਸ ਦੇ ਅੰਗਰੇਜੀ ਵਿੱਚ ਲਿਖਣ ਤੇ ਇਸ ਦੇ ਪਹਿਲੇ ਤਿੰਨ ਅੱਖਰਾਂ ਦਾ ਰਾਮ ਬਣਦਾ ਹੈ ਤੇ ਦੀਵਾਲੀ ਦੇ ਆਖਰੀ ਅੱਖਰਾਂ ਵਿੱਚ ਅੱਲੀ ਬਣਦਾ ਹੈ । ਸਾਨੂੰ ਇਸ ਧਾਰਮਕ ਵਖਰੇਵੇਂ ਪਿਛੇ ਛੱਡ ਕੇ ਇੱਕ ਹੋ ਜਾਣਾ ਚਾਹਿਦਾ ਹੈ ।
ਫਰੀਦਕੋਟ ਜ਼ਿਲੇ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਇਸ ਧਰਤੀ ਤੇ ਕਈ ਵਿਦਵਾਨ,ਸੂਰਮੇ ਤੇ ਖਿਡਾਰੀ ਪੈਦਾ ਹੋਏ ਹਨ। ਫਕੀਰਾਂ ਦੀ ਇਸ ਧਰਤੀ ਤੇ ਲਗਦੇ ਮੇਲਿਆਂ ਵਿੱਚ ਉਹਨਾਂ ਪਹਿਲਾਂ ਵੀ ਸ਼ਿਰਕਤ ਕੀਤੀ ਹੈ।
ਉਹਨਾਂ ਇਹ ਵੀ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਜਿੱਤਣਾ ਤੇ ਉਸ ਤੇ ਪੂਰਾ ਉਤਰਨਾ ਵੀ ਇੱਕ ਖਜਾਨੇ ਵਾਂਗ ਹੈ। ਇਹ ਜਨਤਾ ਹੀ ਹੈ ਜਿਸ ਨੇ ਵੱਡੇ ਵੱਡੇ ਹਰਾ ਕੇ ਧਰਤੀ ਤੇ ਪਟਕੇ ਹਨ ।
ਭ੍ਰਿਸ਼ਟਾਚਾਰ ਨੂੰ ਰੋਕਣ ਵਰਗੇ ਕੰਮ,ਮੁਹੱਲਾ ਕਲੀਨਿਕ ਤੇ ਜੀਰੋ ਬਿਜਲੀ ਬਿੱਲ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਹਨ। ਇਸ ਤੋਂ ਇਲਾਵਾ ਆਟਾ ਦਾਲ ਸਕੀਮ ਤੇ ਬਜ਼ੁਰਗਾਂ ਦੀ ਪੈਨਸ਼ਨ ਦੀ ਵੀ ਹੋਮ ਡਲੀਵਰੀ ਕੀਤੀ ਜਾਵੇਗੀ। ਵਿਰੋਧੀ ਧਿਰਾਂ ‘ਤੇ ਵਰਦਿਆਂ ਉਹਨਾਂ ਕਿਹਾ ਕਿ ਇਹਨਾਂ ਨੂੰ ਨੁਕਸ ਕੱਢਣ ਦੀ ਆਦਤ ਹੈ।ਇਹਨਾਂ ਦੀ ਪਰਵਾਹ ਨਾ ਕਰੋ। ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਇੱਕ ਦ੍ਰਿੜ ਨਿਸ਼ਚੇ ਦੀ ਲੋੜ ਹੈ । ਉਹਨਾਂ ਇਹ ਵੀ ਐਲਾਨ ਕੀਤਾ ਕਿ ਫਰੀਦਕੋਟ ਵਿੱਚ ਮੈਡੀਕਲ ਕਾਲਜ਼ ਨੂੰ ਅਪਗ੍ਰੇਡ ਕੀਤਾ ਜਾਵੇਗਾ ਤੇ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਹੈ ਕਿ ਇਥੇ ਖੇਡ ਸੈਂਟਰ ਬਣਾਉਣ ਲਈ ਬਾਬੂ ਸਿੰਘ ਮਾਨ,ਜਿਹਨਾਂ ਨੂੰ ਮਾਨ ਮਰਾੜਾਂ ਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ,ਨੇ ਇੱਕ ਟਰਸੱਟ ਰਾਹੀਂ ਜ਼ਮੀਨ ਦੇਣ ਦੀ ਗੱਲ ਵੀ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਇਹ ਵੀ ਐਲਾਨ ਕੀਤਾ ਹੈ ਕਿ ਇੱਕ -ਦੋ ਦਿਨ ਵਿੱਚ ਹੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਲੋਕਾਂ ਨੂੰ ਉਹਨਾਂ ਅਪੀਲ ਕੀਤੀ ਹੈ ਕਿ ਖਰਾਬ ਸਿਸਟਮ ਨੂੰ ਸਹੀ ਕਰਨ ਲਈ ਲੋਕਾਂ ਨੂੰ ਆਪ ਅੱਗੇ ਆਉਣਾ ਪਵੇਗਾ।