ਕਸ਼ਮੀਰ (Kashmir) ਦੇ ਸੋਪੋਰ ਜ਼ਿਲ੍ਹੇ ਦੇ ਮਾਲਪੋਰਾ ਪਿੰਡ ‘ਚ ਦਾਨ ਕੀਤੇ ਆਂਡੇ (EGG) ਤੋਂ 2 ਲੱਖ ਰੁਪਏ ਦਾ ਚੰਦਾ ਇਕੱਠਾ ਹੋਇਆ ਹੈ। ਪਿੰਡ ਵਿੱਚ ਮਸਜਿਦ ਬਣਾਉਣ ਲਈ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਪਿੰਡ ਦੇ ਇੱਕ ਨੌਜ਼ਵਾਨ ਨੇ ਇੱਕ ਆਂਡੇ ਨੂੰ ਦਾਨ ਕਰ ਦਿੱਤਾ।
ਇਸ ਦੌਰਾਨ ਆਂਡੇ ਸਮੇਤ ਮਿਲੀਆਂ ਕੀਮਤੀ ਚੀਜ਼ਾਂ ਦੀ ਨਿਲਾਮੀ ਕੀਤੀ ਗਈ। ਲੋਕ ਬੋਲੀ ਦੇ ਕੇ ਆਂਡੇ ਨੂੰ ਖਰੀਦ ਕੇ ਪੈਸੇ ਕਮੇਟੀ ਨੂੰ ਦੇਣ ਤੋਂ ਬਾਅਦ ਆਂਡਾ ਵਾਪਸ ਮਸਜਿਦ ਕਮੇਟੀ ਨੂੰ ਕਰ ਦਿੰਦੇ ਸਨ। ਜਿਸ ਨਾਲ ਵਾਰ ਵਾਰ ਆਂਡੇ ਦੀ ਬੋਲੀ ਲਗਾਈ ਗਈ। ਇਸ ਤਰ੍ਹਾਂ ਤਿੰਨ ਦਿਨ ਤੱਕ ਆਂਡੇ ਦੀ ਨਿਲਾਮੀ ਚਲਦੀ ਰਹੀ ਅਤੇ 2.27 ਲੱਖ ਰੁਪਏ ਇਕੱਠੇ ਕੀਤੇ ਗਏ।
ਨੌਜਵਾਨ ਕੋਲ ਆਂਡੇ ਤੋਂ ਇਲਾਵਾ ਦੇਣ ਲਈ ਕੁਝ ਨਹੀਂ ਸੀ
ਮਸਜਿਦ ਕਮੇਟੀ ਨੇ ਦੱਸਿਆ ਕਿ ਰਮਜਾਨ ਵਿੱਚ ਕਮੇਟੀ ਵੱਲੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਸੀ। ਸਾਰੇ ਲੋਕ ਕੁੱਝ ਨਾਂ ਕੁੱਝ ਦੇ ਰਹੇ ਸੀ। ਜਦੋਂ ਕਮੇਟੀ ਦੇ ਲੋਕ ਉਸ ਦੇ ਘਰ ਪਹੁੰਚੇ ਤਾਂ ਉਸ ਕੋਲ ਆਂਡੇ ਤੋਂ ਇਲਾਵਾ ਦੇਣ ਨੂੰ ਕੁੱਝ ਵੀ ਨਹੀਂ ਸੀ। ਉਹ ਗਰੀਬ ਹੈ ਅਤੇ ਆਪਣੀ ਵਿਧਵਾ ਮਾਂ ਦੇ ਨਾਲ ਰਹਿੰਦਾ ਹੈ।
ਈਦ ਦੇ ਦਿਨ ਹੋਈ ਸੀ ਆਂਡੇ ਦੀ ਨਿਲਾਮੀ
ਕਮੇਟੀ ਨੇ ਦੱਸਿਆ ਕਿ ਈਦ ਦੇ ਦਿਨ ਸਾਰੀਆਂ ਜਮਾਂ ਹੋਇਆ ਵਸਤਾਂ ਦੀ ਨਿਲਾਮੀ ਕੀਤੀ ਗਈ। ਜਦੋਂ ਲੋਕਾਂ ਨੂੰ ਆਂਡੇ ਦੀ ਅਸਲੀ ਕਹਾਣੀ ਪਤਾ ਲੱਗੀ ਤਾਂ ਕਈ ਲੋਕਾਂ ਨੇ ਬੋਲੀ ਲਗਾਈ। ਲਗਾਤਾਰ ਦੋ ਦਿਨ ਨਿਲਾਮੀ ਰਾਹੀਂ 1 ਲੱਖ 57 ਹਜ਼ਾਰ ਰੁਪਏ ਇਕੱਠੇ ਕੀਤੇ ਗਏ। ਤੀਸਰੇ ਦਿਨ ਨਾਲ ਦੇ ਪਿੰਡ ਵਾਰਪੋਰਾ ਦੇ ਰਹਿਣ ਵਾਲੇ ਦਾਨਿਸ਼ ਅਹਿਮਦ ਨੇ 70 ਹਜ਼ਾਰ ਰੁਪਏ ਵਿੱਚ ਇਸ ਦੀ ਬੋਲੀ ਲਗਾਈ। ਇਸ ਤਰਾਂ ਕੁੱਲ 2.27 ਰੁਪਏ ਇਕੱਠੇ ਕੀਤਾ ਗਏ