ਬਿਉਰੋ ਰਿਪੋਰਟ – ਕਸ਼ਮੀਰ ਵਿੱਚ ਪੰਜਾਬ ਤੋਂ ਘੁੰਮਣ ਗਏ ਸੈਲਾਨੀਆਂ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ । ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬਜ਼ਾਰ ਇਲਾਕੇ ਵਿੱਚ 4 ਸੈਲਾਨੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ, ਜਦਕਿ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਿੰਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ । ਦੁਰਘਟਨਾ ਦਾ ਸ਼ਿਕਾਰ ਹੋਈ ਸਕਾਰਪੀਓ ਗੱਡੀ ਨੰਬਰ (PB47F-8687) ਜੀਰਾ ਦੀ ਦੱਸੀ ਜਾ ਰਹੀ ਹੈ ।
ਸਾਰਿਆਂ ਨੂੰ GMC ਹਸਪਤਾਲ ਵਿੱਚ ਭਰਤੀ ਕਰਵਾਇਆ
ਜਾਣਕਾਰੀ ਦੇ ਮੁਤਾਬਿਕ ਮੌਕੇ ‘ਤੇ ਮੌਜੂਦ ਲੋਕਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਦੁਰਘਟਨਾ ਤੋਂ ਬਾਅਦ ਜਖਮੀ ਲੋਕਾਂ ਨੂੰ ਬਾਹਰ ਕੱਢਿਆ ਅਤੇ ਜੰਗਲਾਤ ਮੰਡੀ ਸਥਿਤ ਹਸਤਪਾਲ ਵਿੱਚ ਭਰਤੀ ਕਰਵਾਇਆ । ਹਸਤਪਾਲ ਲੈ ਕੇ ਜਾਂਦੇ ਹੀ ਡਾਕਟਰਾਂ ਨੇ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ । ਬਾਕਿਆਂ ਦਾ ਇਲਾਜ ਚੱਲ ਰਿਹਾ ਹੈ । ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਹਾਦਸਾ ਕਿਵੇਂ ਹੋਇਆ ? ਇਸ ‘ਤੇ ਹੁਣ ਵੀ ਜਾਣਕਾਰੀ ਨਹੀਂ ਮਿਲੀ ਹੈ । ਇਸ ਘਟਨਾ ਦੇ ਕੁਝ ਦਿਲ ਹਿੱਲਾ ਦੇਣ ਵਾਲੇ ਵੀਡੀਓ ਵੀ ਸਾਹਮਣੇ ਆਏ ਹਨ ।
ਸਾਰੇ ਮੋਗਾ ਦੇ ਰਹਿਣ ਵਾਲੇ ਹਨ
ਮੌਕੇ ‘ਤੇ ਮੌਜੂਦ ਰਹੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ 7 ਲੋਕ ਮੋਗਾ ਦੇ ਰਹਿਣ ਵਾਲੇ ਹਨ । ਸਾਰੇ ਹੀ ਪਰਿਵਾਰ ਮੈਂਬਰਾਂ ਨੂੰ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ । ਇਹ ਹਾਦਸਾ ਦੁਪਹਿਰ ਦੇ ਬਾਅਦ ਹੋਇਆ । ਘਟਨਾ ਦੇ ਮਾਰੇ ਗਏ ਲੋਕਾਂ ਦੀ ਪਛਾਣ 28 ਸਾਲ ਦੇ ਸੰਦੀਪ ਸ਼ਰਮਾ,26 ਸਾਲ ਦੇ ਰੋਮੀ,23 ਦੇ ਜਗਦੀਸ਼ ਅਤੇ 23 ਦੇ ਹੀ ਗੁਰਮੀਤ ਸਿੰਘ ਦੇ ਰੂਪ ਵਿੱਚ ਹੋਈ । ਜਦਕਿ ਜਖਮੀਆਂ ਦਾ ਨਾਂ ਹਰਚੰਦ ਸਿੰਘ,ਕਰਨਪਾਲ ਸਿੰਘ ਅਤੇ ਆਸ਼ੂ ਦੇ ਰੂਪ ਵਿੱਚ ਹੋਈ ਹੈ । ਇਹ ਸਾਰੇ ਲੋਕ ਮੋਗਾ ਦੇ ਰਹਿਣ ਵਾਲੇ ਹਨ ।