ਬਿਉਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦੇ ਵਿਚਾਲੇ ਜ਼ਬਰਦਸਤ ਐਂਕਾਉਂਟਰ ਹੋਇਆ ਹੈ। ਇਸ ਦੌਰਾਨ ਫੌਜ ਦੇ 2 ਅਫਸਰ ਸ਼ਹੀਦ ਹੋ ਗਏ ਹਨ । ਇੱਕ ਵਿੱਚ ਇੱਕ ਕਰਨਲ ਅਤੇ ਇੱਕ ਮੇਜਰ ਰੈਂਕ ਦਾ ਅਧਿਕਾਰੀ ਸ਼ਾਮਲ ਹੈ । ਸ਼ਹੀਦ ਹੋਣ ਵਾਲੇ ਅਫਸਰ ਦਾ ਨਾਂ ਮੇਜਰ ਅਸ਼ੀਸ਼ ਅਤੇ ਕਰਨਲ ਮਨਪ੍ਰੀਤ ਸਿੰਘ ਹੈ । ਇਸ ਦੌਰਾਨ ਇੱਕ ਹੋਰ SPO ਜਵਾਨ ਦੇ ਵੀ ਸ਼ਹੀਦ ਹੋਣ ਦੀ ਖਬਰ ਹੈ । ਉਸ ਨੇ ਆਪਣੇ ਹੈਂਡਲਰ ਦੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਦਾਅ ‘ਤੇ ਲਾ ਦਿੱਤੀ । ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ‘ਤੇ ਉਸ ਵੇਲੇ ਗੋਲੀ ਚਲਾਈ ਜਦੋਂ ਉਹ ਸਰਚ ਆਪਰੇਸ਼ਨ ਚੱਲਾ ਰਹੇ ਸਨ । ਦੱਸਿਆ ਜਾ ਰਿਹਾ ਹੈ ਮੁੱਠਭੇੜ ਦੌਰਾਨ 2 ਦਹਿਸ਼ਤਗਰਦ ਵੀ ਮਾਰੇ ਗਏ ਹਨ ।
ਐਨਕਾਉਂਟਰ ਦੌਰਾਨ ਆਰਮੀ ਡਾਗ ਨੇ ਹੈਂਡਲਰ ਨੂੰ ਬਚਾਇਆ
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਂਕਾਉਂਟਰ ਵਿੱਚ ਸ਼ਹੀਦ ਹੋਏ ਆਰਮੀ ਡਾਗ ਦਾ ਨਾਂ ਕੈਂਟ ਸੀ । ਉਸ ਨੇ ਮੁੱਠਭੇੜ ਦੇ ਦੌਰਾਨ ਹੈਂਡਲਰ ਨੂੰ ਬਚਾਇਆ ਅਤੇ ਆਪ ਸ਼ਹੀਦ ਹੋ ਗਿਆ । ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਭੱਜ ਰਹੇ ਦਹਿਸ਼ਤਗਰਦ ਦੀ ਤਲਾਸ਼ ਕਰਨ ਦੇ ਲਈ ਜਵਾਨਾਂ ਦੇ ਇੱਕ ਯੂਨਿਟ ਦੀ ਉਹ ਅਗਵਾਈ ਕਰ ਰਿਹਾ ਸੀ । ਇਸ ਦੌਰਾਨ ਉਹ ਗੋਲੀਬਾਰੀ ਦੀ ਚਪੇਟ ਵਿੱਚ ਆ ਗਿਆ ।
ਦੱਸਿਆ ਜਾ ਰਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਫੌਜ ਨੇ ਆਪਣੀ ਤਲਾਸ਼ ਜਾਰੀ ਰੱਖੀ ਹੈ। ADG ਮੁਕੇਸ਼ ਸਿੰਘ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਰਾਜੌਰੀ ਸ਼ਹਿਰ ਤੋਂ 75 ਕਿਲੋਮੀਟਰ ਦੇ ਇਲਾਕੇ ਚਾਰੋ ਪਾਸੇ ਤੋਂ ਰਾਤ ਨੂੰ ਹੀ ਘੇਰਾਬੰਦੀ ਕੀਤੀ ਸੀ । ਸਵੇਰ ਵੇਲੇ ਆਲੇ ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਵੀ ਵਧਾ ਦਿੱਤੀ ਗਈ ਹੈ।