India

ਹਰਿਆਣਾ: ਕਰੌਂਥਾ ਕਾਂਡ ‘ਚ 16 ਸਾਲ ਬਾਅਦ ਆਇਆ ਫੈਸਲਾ, ਰਾਮਪਾਲ ਸਮੇਤ 23 ਜਾਣੇ ਬਰੀ

Karontha incident, Haryana news, court news

ਰੋਹਤਕ :  ਮਸ਼ਹੂਰ ਕਰੌਂਥਾ ਮਾਮਲੇ ‘ਚ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਦਾਸ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ‘ਚ ਅਦਾਲਤ ਨੇ 16 ਸਾਲਾਂ ਬਾਅਦ ਰਾਮਪਾਲ ਸਮੇਤ ਉਸ ਦੇ 24 ਪੈਰੋਕਾਰਾਂ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ।  ਇਹ ਫੈਸਲਾ ਵਧੀਕ ਸੈਸ਼ਨ ਜੱਜ ਰਾਕੇਸ਼ ਕੁਮਾਰ ਨੇ ਸੁਣਾਇਆ। ਕਰੋਂਥਾ ਆਸ਼ਰਮ ਵਿੱਚ ਹੋਈ ਹਿੰਸਾ ਦੇ ਸਬੰਧ ਵਿੱਚ ਸੰਤ ਰਾਮਪਾਲ ਖ਼ਿਲਾਫ਼ ਧਾਰਾ 302, 307, 323 ਅਤੇ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਰਾਮਪਾਲ ਦੇ ਵਕੀਲ ਜੈ ਪ੍ਰਕਾਸ਼ ਗਖੱੜ ਨੇ ਕਿਹਾ, ”ਰੋਹਤਕ ਦੇ ਵਧੀਕ ਸੈਸ਼ਨ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੰਤ ਰਾਮਪਾਲ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੇ ਨਾਲ ਹੀ ਤਿੰਨ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਹ ਸੀ ਸਾਰਾ ਮਾਮਲਾ

ਜੁਲਾਈ 2006 ਵਿੱਚ ਰਾਮਪਾਲ ਦਾਸ ਦੇ ਸਮਰਥਕਾਂ ਅਤੇ ਪਿੰਡ ਵਾਸੀਆਂ ਵਿੱਚ ਝੜਪ ਹੋ ਗਈ ਸੀ। ਇਸ ਦੌਰਾਨ ਕਾਫੀ ਹਿੰਸਾ ਹੋਈ। ਪਿੰਡ ਵਾਸੀਆਂ ਦੇ ਨਾਲ-ਨਾਲ ਆਰੀਆ ਸਮਾਜੀ ਵੀ ਰਾਮਪਾਲ ਦਾਸ ਦੇ ਖਿਲਾਫ ਖੜ੍ਹੇ ਹੋ ਗਏ। ਝੱਜਰ ਵਾਲੇ ਪਾਸੇ ਤੋਂ ਡੀਗਲ ਪਿੰਡ ਅਤੇ ਰੋਹਤਕ ਵਾਲੇ ਪਾਸੇ ਤੋਂ ਕਰੌਂਥਾ ਪਿੰਡ ਦੇ ਲੋਕਾਂ ਨੇ ਰਾਮਪਾਲ ਦਾਸ ਦੇ ਆਸ਼ਰਮ ਨੂੰ ਘੇਰ ਲਿਆ। ਇਸ ਦੌਰਾਨ ਗੋਲੀਬਾਰੀ ਵੀ ਹੋਈ, ਜਿਸ ‘ਚ ਸੋਨੂੰ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪਿੰਡ ਵਾਸੀਆਂ ‘ਚ ਰਾਮਪਾਲ ਦਾਸ ਖਿਲਾਫ ਗੁੱਸਾ ਵਧ ਗਿਆ, ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਰਾਮਪਾਲ ਦਾਸ ਦੇ ਆਸ਼ਰਮ ਨੂੰ ਖਾਲੀ ਕਰਵਾਉਣ ਲਈ ਭਾਰੀ ਪੁਲਿਸ ਫੋਰਸ ਭੇਜ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਕਤਲ, ਕਾਤਲਾਨਾ ਹਮਲੇ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਵਿੱਚ ਸਤਲੋਕ ਆਸ਼ਰਮ ਕਰੋਂਥਾ ਦੇ ਸੰਚਾਲਕ ਰਾਮਪਾਲ ਸਮੇਤ 38 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਚੁੱਕੀ ਹੈ ਅਤੇ ਪੰਜ ਮੁਲਜ਼ਮਾਂ ਨੂੰ ਭਗੌੜਾ ਐਲਾਨਿਆ ਗਿਆ ਹੈ। ਫਿਲਹਾਲ ਰਾਮਪਾਲ ਦੇ ਭਰਾ ਮਹਿੰਦਰ ਦਾਸ ਖਿਲਾਫ ਕੇਸ ਚੱਲ ਰਿਹਾ ਹੈ।