ਬਿਊਰੋ ਰਿਪੋਰਟ : ਕਰਨਾਟਕਾ ਦੀ 224 ਵਿਧਾਨਸਭਾ ਸੀਟਾਂ ਦੇ ਲਈ ਵੋਟਿੰਗ ਖਤਮ ਹੋ ਗਈ ਹੈ । ਹੁਣ EXIT POLL ਵੀ ਸਾਹਮਣੇ ਆ ਗਿਆ ਹੈ । ਬਹੁਮੱਤ ਹਾਸਲ ਕਰਨ ਦੇ ਲਈ 113 ਸੀਟਾਂ ਦੀ ਲੋੜ ਹੈ । ਬੀਜੇਪੀ ਨੂੰ EXIT ਪੋਲ ਵਿੱਚ ਵੱਡਾ ਝਟਕਾ ਲੱਗਿਆ ਹੈ । ਜ਼ਿਆਦਾਤਰ EXIT ਪੋਲ ਵਿੱਚ ਕਾਂਗਰਸ ਬਹੁਮਤ ਦੇ ਕਾਫੀ ਕਰੀਬ ਹੈ । ਦੂਜੇ ਨੰਬਰ ਤੇ ਬੀਜੇਪੀ ਅਤੇ ਤੀਜੇ ‘ਤੇ JDS ਹੈ । ਸਿਰਫ 1 ਚੈਨਲ ਨੇ ਵੀ ਬੀਜੇਪੀ ਨੂੰ ਅੱਗੇ ਵਿਖਾਇਆ ਹੈ । ਕਾਂਗਰਸ ਨੂੰ ਵੋਟ ਸ਼ੇਅਰ ਵਿੱਚ 41 ਫੀਸਦੀ ਵੋਟ ਮਿਲ ਦੇ ਹੋਏ ਨਜ਼ਰ ਆ ਰਹੇ ਹਨ ਜਦਕਿ ਬੀਜੇਪੀ ਨੂੰ 38 ਫੀਸਦੀ ਵੋਟ ਮਿਲ ਦੇ ਨਜ਼ਰ ਆ ਰਹੇ ਹਨ ।
BJP CONG JDS OTHERS
ZEE NEWS ਦਾ EXIT POLL 79-94 103-118 25-33 02-05
Aaj Tak EXIT POLL 62-80 122-140 20-25 00-03
Republic news EXIT POLL 85-100 94-108 24-32 02-06
ABP news EXIT POLL 83-95 100-112 21-29 02-06
TV 9 ਭਾਰਤਵਰਸ਼ EXIT POLL 88-98 99-109 21-26 0
TV9 ਕੰਨੜ EXIT POLL 83-95 100-112 21-29 02-06
NEWS NATION EXIT POLL 114 86 21 03
ASIA NET EXIT POLLL 94-117 96-106 14-24 02
TIMES NOW EXIT POLL 78-92 106-120 20-26 02-04
INDIA TV EXIT POLL 80-90 110-112 20-24 01-03
ਸਾਰੇ EXIT ਪੋਲ ਵਿੱਚ ਕਾਂਗਰਸ ਬਹੁਮੱਤ ਦੇ ਕਰੀਬ ਜ਼ਰੂਰ ਹੈ ਪਰ EXIT POLL ਵਿੱਚ 2018 ਵਾਂਗ ਵਜ਼ਾਰਤ ਦੀ ਚਾਬੀ JDS ਦੇ ਕੋਲ ਹੀ ਰਹਿ ਸਕਦੀ ਹੈ। JDS ਬੀਜੇਪੀ ਅਤੇ ਕਾਂਗਰਸ ਦੋਵਾਂ ਨਾਲ ਮਿਲ ਕੇ ਸਰਕਾਰ ਬਣਾ ਚੁੱਕੀ ਹੈ । ਅਜਿਹੇ ਵਿੱਚ ਉਹ ਕਿਸ ਦੇ ਪਾਲੇ ਵਿੱਚ ਜਾਵੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ। ਪਿਛਲੀ ਵਾਰ ਆਪਣੇ ਤੋਂ ਤਿੰਨ ਗੁਣਾ ਘੱਟ ਸੀਟਾਂ ਹੋਣ ਦੇ ਬਾਵਜੂਦ ਕਾਂਗਰਸ ਨੇ JDS ਦੇ ਕੁਮਾਰ ਸੁਆਮੀ ਨੂੰ ਮੁੱਖ ਮੰਤਰੀ ਬਣਾਇਆ ਸੀ । ਪਰ JDS ਅਤੇ ਕਾਂਗਰਸ ਦੇ ਕਈ ਵਿਧਾਇਕਾਂ ਨੇ ਪਾਲਾ ਬਦਲ ਲਿਆ ਸੀ ਅਤੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ । ਜਿਸ ਦੀ ਵਜ੍ਹਾ ਕਰਕੇ 6 ਮਹੀਨੇ ਅੰਦਰ ਹੀ JDS ਅਤੇ ਕਾਂਗਰਸ ਦੀ ਸਰਕਾਰ ਟੁੱਟ ਗਈ ਸੀ ਅਤੇ ਬੀਜੇਪੀ ਨੇ ਸਰਕਾਰ ਬਣਾਈ ਸੀ ।