‘ਦ ਖ਼ਾਲਸ ਬਿਊਰੋ :ਕਰਨਾਟਕ ਤੋਂ ਸ਼ੁਰੂ ਹੋਇਆ ਹਿਜ਼ਾਬ ਵਿਵਾਦ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ। ਕਰਨਾਟਕ ਹਿਜਾਬ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਦੇ ਅੰਤਰਿਮ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ ‘ਤੇ ਸੋਮਵਾਰ ਨੂੰ ਹਾਈ ਕੋਰਟ ‘ਚ ਸੁਣਵਾਈ ਹੋਣੀ ਹੈ।
ਕਰਨਾਟਕ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਸੀਂ ਆਦੇਸ਼ ਜਾਰੀ ਕਰਾਂਗੇ ਕਿ ਪਟੀਸ਼ਨ ਪੈਂਡਿੰਗ ਹੋਣ ਤੱਕ ਕੋਈ ਵੀ ਧਾਰਮਿਕ ਪਹਿਰਾਵਾ ਨਾ ਪਹਿਨੇ। ਸਕੂਲ ਕਾਲਜ ਖੋਲ੍ਹੇ ਜਾਣ। ਹਾਈ ਕੋਰਟ ਸੋਮਵਾਰ ਨੂੰ ਵੀ ਮਾਮਲੇ ਦੀ ਸੁਣਵਾਈ ਜਾਰੀ ਰੱਖੇਗੀ। ਪਟੀਸ਼ਨ ‘ਚ ਸੁਣਵਾਈ ਦੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ।