ਬਿਊਰੋ ਰਿਪੋਟਰ : ਗਲੀ ਦੇ ਕੁੱਤਿਆਂ ਦਾ ਖੌਫ ਇਸ ਕਦਰ ਲੋਕਾਂ ਦਾ ਦੇ ਮਨ ਵਿੱਚ ਬੈਠ ਚੁੱਕਾ ਹੈ ਕਿ ਲੋਕ ਘਰੋਂ ਨਿਕਲਣ ਤੋਂ ਡਰ ਦੇ ਹਨ। ਇਸ ਤੋਂ ਇਲਾਵਾ ਪਾਲਤੂ ਪਿੱਟਬੁੱਲ ਕੁੱਤਿਆਂ ਦੀ ਦਹਿਸ਼ਤ ਵੀ ਘੱਟ ਨਹੀਂ ਹੈ, ਜਿਹੜਾ ਇਸ ਦੇ ਅੜਿਕੇ ਚੜ ਗਿਆ ਉਸ ਦੀ ਜਾਨ ਖਤਰੇ ਵਿੱਚ ਆ ਜਾਂਦੀ ਹੈ । ਹਰਿਆਣਾ ਵਿੱਚ ਹੀ ਪਿੱਟਬੁੱਲ ਕੁੱਤੇ ਨੇ ਕਹਿਰ ਮਚਾ ਦਿੱਤਾ ਹੈ, ਇਸ ਦੇ 30 ਸਾਲ ਦੇ ਨੌਜਵਾਨ ਦੇ ਪ੍ਰਾਈਵੇਟ ਪਾਰਟ ਨੂੰ ਕੱਟ ਦਿੱਤਾ। ਜਿਸ ਦੀ ਵਜ੍ਹਾ ਕਰਕੇ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ,ਨੌਜਵਾਨ ਨੇ ਕੁੱਤੇ ਦੇ ਮੂੰਹ ਵਿੱਚ ਕੱਪੜਾ ਵਾੜ ਕੇ ਜਾਨ ਬਚਾਈ, ਉਧਰ ਗੁੱਸੇ ਵਿੱਚ ਲੋਕਾਂ ਨੇ ਪਿੱਟਬੁੱਲ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ।
ਕਰਨਾਲ ਦੇ ਪਿੰਡ ਬਿਜਨਾ ਦਾ ਰਹਿਣ ਵਾਲਾ 30 ਸਾਲ ਦਾ ਕਰਨ ਵੀਰਵਾਰ ਨੂੰ ਸਵੇਰ ਖੇਤ ਵਿੱਚ ਕੰਮ ਕਰਨ ਜਾ ਰਿਹਾ ਸੀ, ਖੇਤ ਵਿੱਚ ਤੂੜੀ ਬਣਾਉਣ ਵਾਲੀ ਮਸ਼ੀਨ ਖੜੀ ਸੀ ਜਿਸ ਦੇ ਹੇਠਾਂ ਪਿੱਟਬੁੱਲ ਕੁੱਤਾ ਸੀ । ਜਿਵੇ ਹੀ ਇਹ ਸ਼ਖਸ ਮਸ਼ੀਨ ਦੇ ਕੋਲ ਪਹੁੰਚਿਆ ਪਿੱਟਬੁੱਲ ਕੁੱਤੇ ਨੇ ਅਚਾਨਕ ਪ੍ਰਾਈਵੇਟ ਪਾਰਟਸ ‘ਤੇ ਹਮਲਾ ਕਰ ਦਿੱਤਾ । ਕੁੱਤੇ ਦੇ ਜਬੜਾ ਲਾਕ ਹੋ ਚੁੱਕਿਆ ਸੀ ਬੜੀ ਹੀ ਮੁਸ਼ਕਿਲ ਦੇ ਨਾਲ ਨੌਜਵਾਨ ਨੇ ਕੁੱਤੇ ‘ਤੇ ਮੂੰਹ ਵਿੱਚ ਕੱਪੜਾ ਪਾਇਆ ਅਤੇ ਆਪਣੇ ਆਪ ਨੂੰ ਛਡਾਇਆ ।
ਆਲੇ-ਦੁਆਲੇ ਦੇ ਲੋਕਾਂ ਨੇ ਜਦੋਂ ਨੌਜਵਾਨ ਦੇ ਚਿਲਾਉਣ ਦੀ ਆਵਾਜ਼ ਸੁਣੀ ਤਾਂ ਮੌਕੇ ‘ਤੇ ਪਹੁੰਚ ਗਏ । ਉਨ੍ਹਾਂ ਨੇ ਫੌਰਨ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਨਜ਼ਦੀਕ ਦੇ ਹਸਪਤਾਲ ਦਾਖਲ ਕਰਵਾਇਆ,ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਨੌਜਵਾਨ ਨੂੰ ਕਰਨਾਲ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ । ਕਈ ਘੰਟਿਆਂ ਤੱਕ ਨੌਜਵਾਨ ਬੇਹੋਸ਼ ਰਿਹਾ ਹੁਣ ਹੋਸ਼ ਵਿੱਚ ਹੈ ਪਰ ਹਾਲਾਤ ਕਾਫੀ ਨਾਜ਼ੁਕ ਹੈ । ਕਰਨਾਲ ਦੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ।
1 ਹਫਤੇ ਤੋਂ ਕੁੱਤਾ ਪਿੰਡ ਵਿੱਚ ਘੁੰਮ ਰਿਹਾ ਸੀ
ਪੀੜਤ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁੱਤਾ ਪਿਛਲੇ 1 ਹਫਤੇ ਤੋਂ ਪਿੰਡ ਵਿੱਚ ਘੁੰਮ ਰਿਹਾ ਸੀ, 2 ਦਿਨ ਪਹਿਲਾਂ ਇੱਕ ਵਿਅਕਤੀ ‘ਤੇ ਹਮਲਾ ਕੀਤਾ ਸੀ । ਲੋਕ ਘਰੋਂ ਬਾਹਰ ਨਿਕਲਣ ਤੋਂ ਡਰ ਦੇ ਸਨ,ਅਜਿਹੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਮਿਲ ਕੇ ਕੁੱਤੇ ਨੂੰ ਲੱਠਾ ਨਾਲ ਕੁੱਟ ਕੇ ਮਾਰ ਦਿੱਤਾ ਜਾਵੇ।
ਇਸ ਮਾਮਲੇ ਦੀ ਜਾਣਕਾਰੀ ਪੁਲਿਸ ਤੱਕ ਵੀ ਪਹੁੰਚ ਗਈ ਹੈ,ਕੁੱਤੇ ਦੇ ਮਾਲਕ ਦਾ ਪਤਾ ਲੱਗਾ ਕੇ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਸੂਚਨਾ ਮਿਲਣ ਦੇ ਬਾਅਦ ਪੁਲਿਸ ਕਰਨਾਲ ਦੇ ਕਲਪਨਾ ਚਾਵਨਾ ਮੈਡੀਕਲ ਕਾਕਲਜ ਪਹੁੰਚੀ ਜਿੱਥੇ ਜ਼ਖਮੀ ਨੌਜਵਾਨ ਅਤੇ ਪਰਿਵਾਰ ਦਾ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ।