India Lok Sabha Election 2024

ਇਕ ਅਜਿਹੀ ਲੋਕਸਭਾ ਸੀਟ ਜਿਸ ਦੀ ਵੋਟਾਂ ਦੀ ਗਿਣਤੀ ਸੁਪਰੀਮ ਕੋਰਟ ‘ਚ ਹੋਈ! ਇੱਕ ਸਾਲ ਤੱਕ ਪਿਆ ਰਿਹਾ ਬੈਲੇਟ ਬਾਕਸ! ਜਿੱਤ ਦਾ ਅੰਤਰ ਕਈ ਗੁਣਾ ਵੱਧ ਗਿਆ !

ਬਿਉਰੋ ਰਿਪੋਰਟ – ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਲੋਕ ਸਭਾ ਸੀਟ ਬਾਰੇ ਦੱਸਦੇ ਹਾਂ ਜਿਸ ‘ਤੇ ਹਾਰ ਜਿੱਤ ਦਾ ਫੈਸਲਾ ਸੁਪਰੀਮ ਕੋਰਟ ਵਿੱਚ ਹੋਇਆ। ਸਿਰਫ਼ ਇਹ ਹੀ ਨਹੀਂ ਇੱਕ ਸਾਲ ਤੱਕ ਬੈਲੇਟ ਪੇਪਰ ਵਾਲੇ ਬਾਕਸ ਸੁਪਰੀਮ ਕੋਰਟ ਵਿੱਚ ਪਏ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਉਮੀਦਵਾਰ ਪਹਿਲਾਂ 55 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਸੀ, ਜਦੋਂ ਸੁਪਰੀਮ ਕੋਰਟ ਵਿੱਚ ਮੁੜ ਤੋਂ ਗਿਣਤੀ ਹਈ ਤਾਂ 5 ਹਜ਼ਾਰ 555 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਸੀ। ਹਾਰਨ ਵਾਲਾ ਉਮੀਦਵਾਰ ਉਹ ਸੀ ਜਿਸ ਨੇ ਮਹਾਂ ਪੰਜਾਬ ਵੇਲੇ 1962 ਵਿੱਚ ਕਾਂਗਰਸ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਸੀ ਅਤੇ ਫਿਰ 1967 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਹ ਵੀ ਮੇਰੇ ਸਾਹਮਣੇ ਚੋਣ ਲੜੇ ਤਾਂ ਹਾਰ ਜਾਵੇਗੀ। ਨੱਕ ਦਾ ਸਵਾਲ ਬਣ ਚੁੱਕੀ ਇਸ ਚੁਣੌਤੀ ਦਾ ਨਤੀਜਾ ਵੀ ਦਿਲਚਸਪ ਆਇਆ ਸੀ।

1967 ਦੀ ਲੋਕਸਭਾ ਚੋਣ ਪੰਜਾਬ ਤੋਂ ਵੱਖ ਹੋਏ ਹਰਿਆਣਾ ਦੀ ਪਹਿਲੀ ਲੋਕ ਸਭਾ ਚੋਣ ਸੀ, ਕਰਨਾਲ ਸੀਟ ‘ਤੇ ਜਨਸੰਘ ਦੇ ਉਮੀਦਵਾਰ ਦੀ 55 ਵੋਟਾਂ ਨਾਲ ਹਾਰ ਹੋਈ ਪਰ ਉਮੀਦਵਾਰ ਨੇ ਸੁਪਰੀਮ ਕੋਰਟ ਵਿੱਚ ਇਸ ਨੂੰ ਚੁਣੌਤੀ ਦੇ ਦਿੱਤੀ। ਇਸ ਦਿਲਚਸਪ ਫੈਸਲੇ ਦੇ ਪਿੱਛੇ ਦੀ ਕਹਾਣੀ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ 2024 ਵਿੱਚ ਵੀ ਕਰਨਾਲ ਸੀਟ ਹਰਿਆਣਾ ਦੀ ਸਭ ਤੋਂ ਹਾਟ ਸੀਟ ਹੈ, ਸਾਬਕਾ ਮੁੱਖ ਮੰਤਰੀ ਮਨੋਹਲ ਲਾਲ ਇਸੇ ਸੀਟ ਤੋਂ ਲੋਕਸਭਾ ਚੋਣ ਲੜ ਰਹੇ ਹਨ। ਇਸੇ ਸੀਟ ‘ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਆਪਣੀ ਪਹਿਲੀ ਚੋਣ ਹਾਰੇ ਸਨ ਅਤੇ ਬੀਜੇਪੀ ਦੀ ਦਿੱਗਜ ਆਗੂ ਸੁਸ਼ਮਾ ਸਵਰਾਜ 3 ਵਾਰ ਹਾਰੀ ਸੀ।

ਸੁਪਰੀਮ ਕੋਰਟ ਵਿੱਚ ਚੋਣ ਨਤੀਜੇ ਨੂੰ ਚੁਣੌਤੀ ਦੇਣ ਦੇ ਪਿੱਛੇ ਦੀ ਕਹਾਣੀ

ਦਰਅਸਲ 1962 ਵਿੱਚ ਜਦੋਂ ਲੋਕਸਭਾ ਚੋਣਾਂ ਹੋਇਆ ਸਨ, ਉਸ ਵੇਲੇ ਹਰਿਆਣਾ ਪੰਜਾਬ ਦਾ ਹੀ ਹਿੱਸਾ ਸੀ, ਜਨਸੰਘ ਪਾਰਟੀ ਦੇ ਉਮੀਦਵਾਰ ਰਾਮੇਸ਼ਵਰ ਨੰਦ ਨੇ ਕਾਂਗਰਸ ਦੇ ਉਮੀਦਵਾਰ ਵੀਰੇਂਦਰ ਕੁਮਾਰ ਨੂੰ ਵੱਡੇ ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ। ਇਸ ਜਿੱਤ ਦੇ ਬਾਅਦ ਸਵਾਮੀ ਰਾਮੇਸ਼ਵਰ ਨੰਦ ਨੇ ਆਪਣੇ ਭਾਸ਼ਨ ਨਾਲ ਪੂਰੀ ਪਾਰਲੀਮੈਂਟ ਨੂੰ ਹਿੱਲਾ ਦਿੱਤਾ ਸੀ। ਉਸ ਤੋਂ ਬਾਅਦ ਕਾਂਗਰਸ ਕੋਲ ਅਜਿਹਾ ਕੋਈ ਆਗੂ ਨਹੀਂ ਸੀ ਜੋ ਰਾਮੇਸ਼ਵਰ ਨੰਦ ਨੂੰ ਟੱਕਰ ਦੇ ਸਕੇ।

ਜਨਸੰਘ ਦੇ ਸਵਾਮੀ ਰਾਮੇਸ਼ਵਰ ਨੰਦ ਵੀ ਪੂਰੀ ਹਵਾ ਵਿੱਚ ਸਨ ਉਨ੍ਹਾਂ ਨੇ ਸਿੱਧਾ ਇੰਦਰਾ ਗਾਂਧੀ ਨੂੰ ਚੁਣੌਤੀ ਦੇ ਦਿੱਤੀ ਕਿ ਮੇਰੇ ਸਾਹਮਣੇ ਚੋਣ ਲੜਕੇ ਵਿਖਾਉਣ। 1967 ਵਿੱਚ ਜਦੋਂ ਕਰਨਾਲ ਦਾ ਉਮੀਦਵਾਰ ਤੈਅ ਹੋਣਾ ਸੀ ਤਾਂ ਕਾਂਗਰਸ ਲਈ ਇਹ ਵੱਡਾ ਸਿਰਦਰਦ ਬਣ ਗਿਆ। ਪਾਰਟੀ ਕਿਸੇ ਵੀ ਸੂਰਤ ਵਿੱਚ ਰਾਮੇਸ਼ਵਰ ਨੰਦ ਨੂੰ ਹਰਾਉਣਾ ਚਾਹੁੰਦੀ ਸੀ। ਬਹੁਤ ਸੋਚ ਵਿਚਾਰਨ ਦੇ ਬਾਅਦ ਕਰਨਾਲ ਸੀਟ ‘ਤੇ ਕਾਂਗਰਸ ਨੇ ਜਨਸੰਘ ਦੇ ਰਾਮੇਸ਼ਵਰ ਨੰਦ ਦੇ ਸਾਹਮਣੇ ਅਜ਼ਾਦੀ ਗੁਲਾਟੀਏ ਰਹੇ ਸਮਾਜ ਸੇਵੀ ਮਾਧਵ ਰਾਮ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ।
ਮਾਧਵ ਰਾਮ ਸ਼ਰਮਾ ਆਰਥਿਕ ਤੌਰ ‘ਤੇ ਕਮਜ਼ੋਰ ਸੀ ਅਤੇ ਸਰੀਰਕ ਤੌਰ ‘ਤੇ ਅਸਮਰਥ ਸਨ। ਟ੍ਰੇ੍ਨ ਹਾਦਸੇ ਵਿੱਚ ਉਨ੍ਹਾਂ ਦੀ ਟੰਗ ਚੱਲੀ ਗਈ ਸੀ,ਪਰ ਆਪਣੇ ਕੰਮਾਂ ਦੇ ਲਈ ਉਹ ਬਹੁਤ ਮਸ਼ਹੂਰ ਸਨ ।

1967 ਵੇਲੇ ਕਰਨਾਲ ਲੋਕ ਸਭਾ ਸੀਟ ਅਧੀਨ ਹੀ ਪਾਣੀਪਤ ਦੀ ਵਿਧਾਨ ਸਭਾ ਸੀਟ ਸੀ, ਉੱਥੇ ਜਨਸੰਘ ਦੇ ਵਿਧਾਇਕ ਫਤਿਹਚੰਦ ਕਾਫੀ ਮਸ਼ਹੂਰ ਸੀ। ਚੋਣਾਂ ਵਿੱਚ ਨਾਅਰਾ ਗੂੰਝਿਆ ‘ਫਤਿਹ-ਫਤਿਹ ਚੰਦ ਦੀ, ਜੈ ਰਾਮੇਸ਼ਵਰ ਨੰਦ ਦੀ’। ਪਰ ਜਦੋਂ ਨਤੀਜਾ ਆਇਆ ਤਾਂ ਰਾਮੇਸ਼ਵਰ ਨੰਦ 55 ਵੋਟਾਂ ਤੋਂ ਹਾਰ ਗਏ। ਉਨ੍ਹਾਂ ਨੂੰ ਯਕੀਨ ਨਹੀਂ ਆਇਆ, ਜਨਸੰਘ ਵਿੱਚ ਹਲਚਲ ਮੱਚ ਗਈ, ਉਨ੍ਹਾਂ ਨੇ ਮੁੜ ਤੋਂ ਵੋਟਾਂ ਦੀ ਗਿਣਤੀ ਦੀ ਮੰਗ ਕੀਤੀ ਤਾਂ ਕਾਂਗਰਸ ਦੇ ਮਾਧਵਰਾਮ ਸ਼ਰਮਾ 55 ਦੀ ਥਾਂ 5 ਹਜ਼ਾਰ 555 ਵੋਟਾਂ ਨਾਲ ਮੁੜ ਤੋਂ ਜਿੱਤ ਗਏ । ਫਿਰ ਮਾਮਲਾ ਮੁੜ ਵੋਟਿੰਗ ਨੂੰ ਲੈਕੇ ਸੁਪਰੀਮ ਕੋਰਟ ਪਹੁੰਚਿਆ। ਇੱਕ ਸਾਲ ਤੱਕ ਮਾਮਲੇ ਵਿੱਚ ਸੁਣਵਾਈ ਹੋਈ ਅਤੇ ਬੈਲੇਟ ਪੇਪਰ ਦੇ ਬਾਕਸ ਨੂੰ ਕੋਰਟ ਵਿੱਚ ਜਮਾਂ ਰਹਿਣ ਲਈ ਕਿਹਾ ਗਿਆ। ਇੱਕ ਸਾਲ ਬਾਅਦ ਸੁਪਰੀਮ ਕੋਰਟ ਦੇ ਜੱਜ ਮੁਹੰਮਦ ਹਿਦਾਯਤੁਲਲਾਹ ਦੀ ਬੈਂਚ ਦੇ ਸਾਹਮਣੇ ਕਈ ਦਿਨਾਂ ਤੱਕ ਬੈਲੇਟ ਪੇਪਰ ਦੀ ਕਾਉਂਟਿੰਗ ਕੀਤੀ ਗਈ, ਗਿਣਤੀ ਵਿੱਚ ਮਾਧਵਰਾਮ ਸ਼ਰਮਾ ਜਿੱਤ ਗਏ।

ਭਾਰਤ ਦੇ ਇਤਿਹਾਸ ਵਿੱਚ ਇਹ ਸਭ ਤੋਂ ਦਿਲਚਸਪ ਚੋਣ ਸੀ, ਇਸ ਦਾ ਨਤੀਜਾ ਹੁਣ ਵੀ ਕਰਨਾਲ ਦੇ ਲੋਕਾਂ ਦੇ ਦਿਮਾਗ ਵਿੱਚ ਹੈ। 2024 ਵਿੱਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਤਾਜ਼ਾ ਹੋ ਗਿਆ ਹੈ।

ਇਹ ਵੀ ਪੜ੍ਹੋ – ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ, ਲੜ ਸਕੇਗੀ ਚੋਣ