India Punjab

ਪੁੱਤ ਦੇ ਕੈਨੇਡਾ ਜਾਣ ਦੀ ਤਿਆਰੀ ਸੀ ! ਮਿੰਟ ‘ਚ ਸਭ ਕੁਝ ਖਤਮ !

ਬਿਉਰੋ ਰਿਪੋਰਟ : ਕਰਨਾਲ ਦੇ ਕੈਥਲ ਰੋਡ ‘ਤੇ ਇੱਕ ਸਿੱਖ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ । ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕੁਝ ਹੀ ਦਿਨਾਂ ਦੇ ਅੰਦਰ ਕੈਨੇਡਾ ਲਈ ਰਵਾਨਾ ਹੋਣ ਵਾਲਾ ਸੀ । ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਵੇਰੇ ਦਿੱਲੀ ਤੋਂ ਕਰਨਾਲ ਆਇਆ ਸੀ ਅਤੇ ਰੇਲਵੇ ਸਟੇਸ਼ਨ ਤੋਂ ਘਰ ਜਾ ਰਿਹਾ ਸੀ । ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।

ਅਲੀਪੁਰ ਪਿੰਡ ਦੇ ਵੀਰੇਂਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਭਰਾ ਹਹਨੂਰ ਜਿਸ ਦੀ ਉਮਰ 19 ਦੀ ਸੀ । ਉਸ ਨੇ ਕਰਨਾਲ ਸਟੇਸ਼ਨ ‘ਤੇ ਗੱਡੀ ਖੜੀ ਕੀਤੀ ਅਤੇ ਟ੍ਰੇਨ ਤੋਂ ਦਿੱਲੀ ਗਿਆ ਸੀ । ਉਸ ਨੂੰ ਕੈਨੇਡਾ ਜਾਣਾ ਸੀ ਇਸੇ ਸਿਲਸਿਲੇ ਵਿੱਚ ਫਾਈਲ ਦਿੱਲੀ ਲੈਕੇ ਗਿਆ ਸੀ। ਸੋਮਵਾਰ ਸਵੇਰ 4 ਵਜੇ ਉਹ ਟ੍ਰੇਨ ਤੋਂ ਦਿੱਲੀ ਤੋਂ ਕਰਨਾਲ ਵਾਪਸ ਆਇਆ ਸੀ । ਸਟੇਸ਼ਨ ਤੋਂ ਗੱਡੀ ਲੈਕੇ ਪਿੰਡ ਦੇ ਵੱਲ ਆ ਰਿਹਾ ਸੀ।

ਪਿੰਡ ਸਿਰਸਾ ਦੇ ਕੋਲ ਹਾਦਸਾ ਹੋਇਆ

ਸਵੇਰੇ ਜਦੋਂ ਹਰਨੂਰ ਗੱਡੀ ਵਿੱਚ ਪਿੰਡ ਅਲੀਪੁਰ ਆ ਰਿਹਾ ਸੀ ਤਾਂ ਕੈਥਲ ਰੋਡ ‘ਤੇ ਸਥਿਤ ਸਿਰਸਾ ਦੇ ਕੋਲ ਸੜਕ ‘ਤੇ ਵਿੱਚ 2 ਕੈਂਟਰ ਖੜੇ ਸੀ । ਉਸ ਦੀ ਕਾਰ ਸਿੱਧੇ ਪਿੱਛੇ ਖੜੇ ਕੈਂਟਰ ਵੀ ਜਾਕੇ ਵੜ ਗਈ । ਇਸ ਦਰਦਨਾਕ ਹਾਦਸੇ ਵਿੱਚ ਹਰਨੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

3 ਦਿਨ ਤੋਂ ਸੜਕ ਦੇ ਵਿਚਾਲੇ ਖੜੇ ਸਨ ਕੈਂਟਰ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਤੋਂ ਕੈਂਟਰ ਸੜਕ ਦੇ ਵਿਚਾਲੇ ਖੜੇ ਸਨ । ਕਾਫੀ ਗੱਡੀਆਂ ਦੇ ਡਰਾਈਵਰ ਇੰਨ੍ਹਾਂ ਕੈਂਟਰਾਂ ਦੀ ਵਜ੍ਹਾ ਕਰਕੇ ਸੜਕ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੇ ਸਨ। ਪਰ ਸੋਮਵਾਰ ਸਵੇਰੇ ਇੰਨਾਂ ਕੈਂਟਰਾਂ ਦੀ ਵਜ੍ਹਾ ਕਰਕੇ ਇੱਕ ਪਰਿਵਾਰ ਦਾ ਇਕਲੌਤਾ ਪੁੱਤ ਚੱਲਾ ਗਿਆ।

ਕੈਨੇਡਾ ਜਾਣ ਦੇ ਲਈ IELTS

ਮ੍ਰਿਤਕ ਦੇ ਚਾਚੇ ਦੇ ਭਰਾ ਵੀਰੇਂਦਰ ਨੇ ਦੱਸਿਆ ਕਿ ਹੁਣ ਤੋਂ ਕੁਝ ਹੀ ਸਮੇਂ ਪਹਿਲਾਂ ਹਰਨੂਰ ਨੇ 12ਵੀਂ ਕਲਾਸ ਪਾਸ ਕਰਨ ਦੇ ਬਾਅਦ IELTS ਕੀਤਾ ਸੀ । ਜਿਸ ਵਿੱਚ ਉਸ ਦੇ ਸਾਢੇ 6 ਬੈਂਡ ਆਏ ਸਨ । ਉਹ ਹੁਣ ਅੱਗੇ ਦੀ ਪੜਾਈ ਦੇ ਲਈ ਕੈਨੇਡਾ ਜਾਣਾ ਚਾਹੁੰਦਾ ਸੀ । ਇਸੇ ਫਾਈਲ ਦੇ ਸਿਲਸਿਲੇ ਵਿੱਚ ਉਹ ਦਿੱਲੀ ਗਿਆ ਸੀ ।

ਹਰਨੂਰ ਦਾ ਕੋਈ ਭੈਣ-ਭਰਾ ਨਹੀਂ ਸੀ

ਚਾਚੇ ਦੇ ਭਰਾ ਵੀਰੇਂਦਰ ਨੇ ਦੱਸਿਆ ਕਿ ਹਰਨੂਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਸ ਦਾ ਕੋਈ ਭੈਣ ਜਾਂ ਭਰਾ ਨਹੀਂ ਸੀ । ਮਾਪਿਆਂ ਨੇ ਬਹੁਤ ਹੀ ਲਾਡਾਂ ਨਾਲ ਉਸ ਨੂੰ ਪਾਲਿਆ ਸੀ । ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰੀ ਸੀ । ਉਧਰ ਸਦਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਪੁਲਿਸ ਨੇ ਤਿੰਨ ਗੱਡੀਆਂ ਨੂੰ ਕਬਜੇ ਵਿੱਚ ਲਿਆ ਹੈ । ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ।