ਬਿਉਰੋ ਰਿਪੋਰਟ : ਇੱਕ ਛੋਟਾ ਜਾ ਵਿਵਾਦ ਕਿਸ ਕਦਰ ਜ਼ਿੰਦਗੀ ‘ਤੇ ਭਾਰੀ ਪੈ ਸਕਦਾ ਹੈ ਅਤੇ ਪੂਰੀ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਸਦਕਾ ਹੈ ਇਸ ਦਾ ਵੱਡਾ ਉਦਾਹਰਣ ਵੇਖਣ ਨੂੰ ਮਿਲਿਆ ਹੈ ਕਰਨਾਲ ਵਿੱਚ,ਜਿੱਥੇ ਤਰਨਦੀਪ ਸਿੰਘ ਜ਼ਿੰਦਗੀ ਅਤੇ ਮੌਤ ਵਿੱਚ ਝੂਲ ਰਿਹਾ ਹੈ । ਢਾਬੇ ‘ਤੇ ਬਿਰਿਆਨੀ ਨੂੰ ਲੈਕੇ ਹੋਇਆ ਵਿਵਾਦ ਇਨ੍ਹਾਂ ਜ਼ਿਆਦਾ ਵੱਧ ਗਿਆ ਕੀ ਢਾਬੇ ਦੇ ਮਾਲਿਕ ਨੇ ਤਰਨਜੀਤ ਨੂੰ ਗੋਲੀ ਮਾਰ ਦਿੱਤੀ । ਗੰਭੀਰ ਹਾਲਤ ਵਿੱਚ ਤਰਨਦੀਪ ਸਿੰਘ ਨੂੰ ਹੁਣ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ।ਤਰਨਦੀਪ ਸਿੰਘ ਦੀਆਂ 2 ਧੀਆਂ ਹਨ ਜੋ ਵਾਰ-ਵਾਰ ਪਿਤਾ ਨੂੰ ਲੈਕੇ ਸਵਾਲ ਪੁੱਛ ਰਹੀਆਂ ਹਨ ।
ਇਸ ਤਰ੍ਹਾਂ ਵਧਿਆ ਵਿਵਾਦ
ਤਰਨਦੀਪ ਸਿੰਘ ਗੱਡੀਆਂ ਦੀ ਸੇਲ ਪਰਚੇਜ ਦਾ ਕੰਮ ਕਰਦਾ ਹੈ ਅਤੇ ਕਰਨਾਲ ਦੀ DC ਕਾਲੋਨੀ ਵਿੱਚ ਪਰਿਵਾਰ ਦੇ ਨਾਲ ਰਹਿੰਦਾ ਹੈ । ਉਹ ਆਪਣੇ ਦੋਸਤਾਂ ਦੇ ਨਾਲ ਰਿਹਾਨ ਢਾਬੇ ‘ਤੇ ਰੋਟੀ ਖਾਣ ਗਿਆ ਸੀ । ਬਿਰਿਆਨੀ ਨੂੰ ਲੈਕੇ ਪਹਿਲਾਂ ਉਸ ਦਾ ਮੁਲਾਜ਼ਮਾਂ ਦੇ ਨਾਲ ਵਿਵਾਦ ਹੋਇਆ ਅਤੇ ਬਹਿਸ ਹੋਈ ਫਿਰ ਮੁਲਾਜ਼ਮਾਂ ਨੇ ਢਾਬੇ ਦੇ ਮਾਲਿਕ ਨੂੰ ਬੁਲਾ ਲਿਆ । ਫਿਰ ਤਰਨਦੀਪ ਅਤੇ ਢਾਬੇ ਦੇ ਮਾਲਿਕ ਵਿੱਚ ਗਰਮਾ-ਗਰਮੀ ਹੋਈ । ਮਾਲਿਕ ਕ੍ਰਿਸ਼ਣਾ ਅਤੇ ਤਰਨਦੀਪ ਵਿੱਚ ਹੱਥੋ-ਪਾਈ ਹੋਈ ਮਾਲਿਕ ਕ੍ਰਿਸ਼ਣਾ ਆਪਣੀ ਲਾਇਸੈਂਸੀ ਬੰਦੂਕ ਲੈ ਆਇਆ ਅਤੇ ਉਸ ਨੇ ਤਰਨਦੀਪ ਨੂੰ ਗੋਲੀ ਮਾਰ ਦਿੱਤੀ । ਗੋਲੀ ਉਸ ਦੇ ਪੇਟ ਵਿੱਚ ਲੱਗੀ ਹੈ । ਜਿਸ ਤੋਂ ਪਰਿਵਾਰ ਨੂੰ ਜਦੋਂ ਇਤਲਾਹ ਮਿਲੀ ਤਾਂ ਉਸ ਨੂੰ ਫੋਰਨ ਪਹਿਲਾਂ ਕਰਨਾਲ ਦੇ ਸਰਕਾਰ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਜ਼ਿਆਦਾ ਖਰਾਬ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ।
ਤਰਨਦੀਪ ਦੀਆਂ 2 ਧੀਆਂ
ਪਰਿਵਾਰ ਨੇ ਦੱਸਿਆ ਤਰਨਦੀਪ ਦੀਆਂ 2 ਛੋਟੀਆਂ-ਛੋਟੀਆਂ ਧੀਆਂ ਹਨ । ਗੋਲੀ ਲੱਗਣ ਦੀ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਹਿਮ ਗਿਆ ਹੈ। ਦੋਵੇ ਧੀਆਂ ਵਾਰ-ਵਾਰ ਪਿਤਾ ਬਾਰੇ ਪੁੱਛ ਕੇ ਸਵਾਲ ਕਰ ਰਹੀਆਂ ਹਨ ਕੀ ਛੋਟੀ ਗੱਲ ਪਿੱਛੇ ਆਖਿਰ ਕੋਈ ਕਿਵੇਂ ਕਿਸੇ ਦੀ ਜਾਨ ਲੈ ਸਕਦਾ ਹੈ । ਪਰਿਵਾਰ ਦੇ ਲੋਕ ਹਸਪਤਾਲ ਵਿੱਚ ਮੌਜੂਦ ਹਨ । ਹਾਲਾਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕੀ ਤਰਨਦੀਪ ਦੇ ਪਿਤਾ ਦੀ ਮੌਤ ਹੋ ਗਈ ਹੈ।
ਪੁਲਿਸ ਕਰ ਰਹੀ ਹੈ ਜਾਂਚ
ਕਰਨਾਲ ਦੇ ਸੈਕਟਰ 4 ਚੌਕੀ ਇੰਚਾਰਜ ਜਿਤੇਂਦਰ ਨੇ ਦੱਸਿਆ ਕੀ ਢਾਬੇ ਦੇ ਮਾਲਿਕ ਨੇ ਗੋਲੀ ਚਲਾਈ ਸੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਨੇ ਢਾਬਾ ਮਾਲਿਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਪਰ ਬਿਰਿਆਨੀ ਤੋਂ ਸ਼ੁਰੂ ਹੋਇਆ ਵਿਵਾਦ ਕਿਸੇ ਦੀ ਜ਼ਿੰਦਗੀ ਦੇ ਸਾਹਾ ਨੂੰ ਖਤਰੇ ਵਿੱਚ ਪਾ ਸਕਦਾ ਹੈ ਇਹ ਹੈਰਾਨ ਕਰਨ ਵਾਲੀ ਗੱਲ ਹੈ । ਗੁੱਸਾ ਹਮੇਸ਼ਾ ਖਤਰਨਾਕ ਅੰਜਾਮ ਵੱਲ ਲੈਕੇ ਜਾਂਦਾ ਹੈ ਕਰਨਾਲ ਦੇ ਢਾਬੇ ‘ਤੇ ਜੋ ਹੋਇਆ ਉਹ ਇਸੇ ਵੱਲ ਇਸ਼ਾਰਾ ਕਰ ਰਿਹਾ ਹੈ ।