ਕਰਨਾਲ : ਕਰਨਾਲ ਵਿੱਚ ਇੱਕ ਸਿੱਖ ਪਰਿਵਾਰ ਨਾਲ ਅਜਿਹਾ ਧੋਖਾ ਹੋਇਆ ਜੋ ਹੈਰਾਨੀ ਦੇ ਨਾਲ ਪਰੇਸ਼ਾਨ ਕਰਨ ਵਾਲਾ ਹੈ । ਜਿਸ ਨੇ ਵੀ ਇਸ ਨੂੰ ਸੁਣਿਆ ਉਹ ਹੁਣ ਚੌਕਸ ਹੋ ਗਿਆ ਹੈ,ਤੁਸੀਂ ਵੀ ਅਲਰਟ ਹੋ ਜਾਓ ਕਿਉਂਕਿ ਅਗਲਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ। ਅਰਦਾਸ ਦੇ ਨਾਂ ‘ਤੇ ਮਹਿਲਾ ਤੋਂ 50 ਹਜ਼ਾਰ ਘਰ ਆਕੇ ਠੱਗ ਲਏ ਗਏ ਮਹਿਲਾ ਦੇ ਦਿਮਾਗ਼ ਨੂੰ ਅਜਿਹਾ ਹਿਮਨੋਟਾਇਸ ਕੀਤਾ ਕਿ ਉਹ ਆਪ ਹੋਲੀ-ਹੋਲੀ ਪੈਸੇ ਦਿੰਦੀ ਰਹੀ । ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੇ ਸਿੱਖੀ ਸਰੂਪ ਧਾਰਨ ਕੀਤਾ ਹੋਇਆ ਸੀ ਅਤੇ ਇੰਨਾਂ ਵਿੱਚੋਂ 2 ਨੌਜਵਾਨ ਅਤੇ 3 ਬਜ਼ੁਰਗ ਸਨ ।
ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
ਦਰਾਸਲ ਕਰਨਾਲ ਦੇ ਸ਼ਿਵ ਕਲੋਨੀ ਵਿੱਚ ਇੱਕ ਸਿੱਖ ਪਰਿਵਾਰ ਦੇ ਨਾਲ ਇਹ ਠੱਗੀ ਦੀ ਵਾਰਦਾਤ ਹੋਈ ਹੈ। ਸਵੇਰ ਦਾ ਸਮਾਂ ਸੀ ਘਰ ਵਿੱਚ ਸਿਰਫ਼ ਮਹਿਲਾ ਹੀ ਸੀ ਬਾਕੀ ਪਰਿਵਾਰ ਦੇ ਮੈਂਬਰ ਕੰਮ ‘ਤੇ ਗਏ ਹੋਏ ਸਨ। ਘਰ ਦੇ ਬਾਹਰ ਕੁਝ ਲੋਕ ਡੋਰ ਬੈੱਲ ਵਜਾਉਂਦੇ ਹਨ। ਮਹਿਲਾ ਕੈਮਰੇ ਤੋਂ ਵੇਖ ਦੀ ਹੈ। 5 ਲੋਕ ਬਾਹਰ ਸਨ ਜਿੰਨਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਹੋਇਆ ਸੀ। ਇੰਨਾਂ ਵਿੱਚੋਂ 3 ਬਜ਼ੁਰਗ ਸਨ ਜਦਕਿ 2 ਨੌਜਵਾਨ ਸਨ। ਮਹਿਲਾ ਨੇ ਉਨ੍ਹਾਂ ਤੋਂ ਆਉਣ ਦਾ ਕਾਰਨ ਪੁੱਛਿਆ ਤਾਂ ਉੁਨ੍ਹਾਂ ਨੇ ਕਿਹਾ ਗੁਰਪੁਰਬ ਦੇ ਲਈ ਉਗਰਾਈ ਕਰਨ ਆਏ ਹਨ । ਮਹਿਲਾ ਘਰ ਦੇ ਬਾਹਰ ਨਿਕਲੀ ਅਤੇ ਉਸ ਨੇ 1100 ਰੁਪਏ ਦੇ ਦਿੱਤੇ,ਬਜ਼ੁਰਗ ਨੇ ਮਹਿਲਾ ਨੂੰ ਕਿਹਾ ਕਿ ਅਸੀਂ ਤੁਹਾਡੇ ਘਰ ਦੇ ਅੰਦਰ ਜਾਕੇ ਅਰਦਾਸ ਕਰਨਾ ਚਾਉਂਦੇ ਹਨ। ਸਿੱਖੀ ਬਾਣੇ ਅਤੇ ਬਜ਼ੁਰਗਾਂ ਦੇ ਨਾਲ ਹੋਣ ਦੀ ਵਜ੍ਹਾ ਕਰਕੇ ਮਹਿਲਾ ਨੂੰ ਸ਼ੱਕ ਨਹੀਂ ਹੋਇਆ ਅਤੇ ਉਸ ਨੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ।
ਘਰ ਦੇ ਅੰਦਰ ਦਾਖਲ ਹੋਕੇ ਉਹ ਮਹਿਲਾ ਨੂੰ ਸਰੋਪਾ ਦਿੰਦੇ ਹਨ ਅਤੇ ਅਰਦਾਸ ਦੇ ਲਈ 11 ਹਜ਼ਾਰ ਮੰਗ ਦੇ ਹਨ। ਮਹਿਲਾ ਵੀ ਤਿਆਰ ਹੋ ਜਾਂਦੀ ਹੈ । ਇਸ ਤੋਂ ਬਾਅਦ ਫਿਰ ਪੰਜੋ 21 ਹਜ਼ਾਰ ਦੀ ਡਿਮਾਂਡ ਕਰਦੇ ਹਨ,ਮਹਿਲਾ ਪਹਿਲਾਂ ਮਨਾ ਕਰਦੀ ਹੈ ਫਿਰ ਦੇ ਦਿੰਦੀ ਹੈ,ਫਿਰ ਉਹ ਹੋਰ 11 ਹਜ਼ਾਰ ਦੀ ਮੰਗ ਕਰਦੇ ਹਨ। ਫਿਰ ਮਹਿਲਾ ਨਾ-ਨਾ ਕਰਦੇ ਫਿਰ ਪੈਸੇ ਦਿੰਦੀ ਹੈ । ਮੌਕਾ ਵੇਖ ਦੇ ਹੀ ਪੰਜੋ ਇੱਕ-ਇੱਕ ਕਰਕੇ ਘਰੋ ਬਾਹਰ ਨਿਕਲ ਜਾਂਦੇ ਹਨ। ਪਹਿਲਾਂ ਬਜ਼ੁਰਗਾਂ ਨੂੰ ਕੱਢਿਆ ਜਾਂਦਾ ਹੈ ਫਿਰ ਨੌਜਵਾਨ ਦਰਵਾਜ਼ਾ ਬੰਦ ਕਰਕੇ ਫਰਾਰ ਹੋ ਜਾਂਦੇ ਸਨ। ਇਹ ਤਸਵੀਰਾਂ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਸਨ। ਜਦੋਂ ਮਹਿਲਾ ਆਪਣੇ ਪਤੀ ਨੂੰ ਪੂਰੀ ਗੱਲ ਦੱਸ ਦੀ ਹੈ ਤਾਂ ਸੁਣਨ ਦੇ ਸਾਰ ਹੀ ਪਤੀ ਨੂੰ ਸ਼ੱਕ ਹੁੰਦਾ ਹੈ ਅਤੇ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ।
ਸਿੱਖ ਪਰਿਵਾਰ ਤੋਂ ਨਹੀਂ ਸਨ ਠੱਗ
ਪੀੜਤ ਮਹਿਲਾ ਦੇ ਪਤੀ ਮੁਤਾਬਿਕ ਜਿਹੜੇ ਲੋਕਾਂ ਨੇ ਘਰ ਆਕੇ ਠੱਗੀ ਮਾਰੀ ਹੈ ਉਹ ਸਿੱਖੀ ਸਰੂਪ ਵਿੱਚ ਇਸ ਲਈ ਆਏ ਸਨ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਪਤੀ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਨਜ਼ਰ ਆ ਰਹੇ ਇੱਕ ਬਜ਼ੁਰਗ ਨੇ ਗਾਤਰਾ ਪਾਇਆ ਹੈ ਪਰ ਉਹ ਵੀ ਉਲਟਾ ਹੀ ਸੀ । ਇਸ ਤੋਂ ਸਾਫ਼ ਹੈ ਕਿ ਠੱਗੀ ਮਾਰਨ ਵਾਲੇ ਸਿੱਖ ਘਰਾਂ ਤੋਂ ਨਹੀਂ ਸਨ। ਇਸ ਤੋਂ ਇਲਾਵਾ ਠੱਗ ਇੱਕ ਹਿੰਦੂ ਧਰਮ ਦਾ ਕਪੜਾ ਵੀ ਛੱਡ ਗਏ ਹਨ ਜਿਸ ਤੋਂ ਸਾਫ਼ ਹੁੰਦਾ ਹੈ ਕਿ ਉਨ੍ਹਾਂ ਦਾ ਜਿਸ ਪਰਿਵਾਰ ਨੂੰ ਠੱਗਣ ਦਾ ਪਲਾਨ ਹੁੰਦਾ ਹੈ ਉਸੇ ਮੁਤਾਬਿਕ ਹੀ ਉਹ ਆਪਣੇ ਭੇਸ ਬਦਲ ਲੈਂਦੇ ਸਨ । ਸਿਰਫ਼ ਇੰਨਾਂ ਹੀ ਨਹੀਂ ਮਹਿਲਾ ਦੇ ਪਤੀ ਨੇ ਦੱਸਿਆ ਕਿ ਠੱਗਾਂ ਵੱਲੋਂ ਪਤਨੀ ਨੂੰ ਹਿਪਨੋਟਾਇਜ ਕੀਤਾ ਗਿਆ ਹੋ ਸਕਦਾ ਹੈ । ਇਸੇ ਵਜ੍ਹਾ ਨਾਲ ਪਤਨੀ ਨੇ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਮੰਗੇ ਪੈਸੇ ਦਿੱਤੇ । ਮਹਿਲਾ ਦੇ ਪਤੀ ਵੱਲੋਂ ਠੱਗੀ ਤੋਂ ਬਚਣ ਦੇ ਲਈ ਲੋਕਾ ਨੂੰ ਖ਼ਾਸ ਅਪੀਲ ਵੀ ਕੀਤੀ ਗਈ ਹੈ ।
ਠੱਗੀ ਤੋਂ ਬਚਣ ਦੇ ਲਈ ਇਹ ਕਦਮ ਚੁੱਕੋ
ਪੀੜਤ ਮਹਿਲਾ ਦੇ ਪਤੀ ਨੇ ਕਿਹਾ ਉਹ ਰੱਬ ਦੇ ਸ਼ੁਕਰਗੁਜ਼ਾਰ ਹਨ ਕਿ ਲੁਟੇਰੇ ਉਨ੍ਹਾਂ ਦੀ ਪਤਨੀ ਨੂੰ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਾ ਕੇ ਗਏ ਹਨ। ਪਰ ਉਹ ਲੋਕਾਂ ਨੂੰ ਇਹ ਜ਼ਰੂਰ ਅਪੀਲ ਕਰਨਗੇ ਕਿ ਅਜਿਹੇ ਠੱਗਾਂ ਤੋਂ ਬਚ ਕੇ ਰਹਿਣ। ਉਨ੍ਹਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਕਈ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਅਜਿਹੇ ਵਿੱਚ ਤੁਸੀਂ ਜੇਕਰ ਆਪਣੇ ਵੱਲੋਂ ਪੈਸੇ ਦੇਣਾ ਚਾਉਂਦੇ ਹੋ ਤਾਂ ਗੁਰੂਘਰਾਂ ਵਿੱਚ ਜਾਕੇ ਦਿਓ। ਕਿਉਂਕਿ ਅਜਿਹੇ ਠੱਗ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ।