Punjab

ਕਰਨੈਲ ਸਿੰਘ ਪੀਰ ਮੁੰਹਮਦ,ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਤੋਂ ਹੋਏ ਬਾਹਰ

‘ਦ ਖਾਲਸ ਬਿਉਰੋ:ਸ਼੍ਰੋਮਣੀ  ਅਕਾਲੀ ਦਲ (ਸੰਯੁਕਤ) ਵਲੋਂ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁੰਹਮਦ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।ਉਹਨਾਂ ਉਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਸਮੇਤ  ਬੇਲੋੜੀ ਤੇ ਬੇਬੁਨਿਆਦ ਬਿਆਨਬਾਜੀ ਕਰਨ ਦਾ ਦੋਸ਼ ਹੈ।ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਦਸਿਆ ਕਿ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਪਾਰਟੀ ਅਨੁਸ਼ਾਸਨ ਭੰਗ ਕਰਨ ਲਈ ਕਈ ਵਾਰ ਚੇਤਾਵਨੀ ਵੀ ਦਿਤੀ ਗਈ ਸੀ ਤੇ ਉਸ ਨੇ ਇਕ ਵਾਰ ਮਾਫੀ ਵੀ ਮੰਗੀ ਸੀ ਪਰ ਹੁਣ ਦੋਬਾਰਾ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਹੋਏ ਉਸ ਨੂੰ ਪਾਰਟੀ ਤੋਂ ਬਾਹਰ ਕੱਢ ਦਿਤਾ ਗਿਆ ਹੈ।