ਬਿਊਰੋ ਰਿਪੋਰਟ : ਕੈਲੀਫੋਨੀਆ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਅਨਮੋਲ ਬਸ਼ਨੋਈ ਦਾ ਗਾਇਕ ਕਰਨ ਔਜਲਾ ਦੇ ਨਾਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐਂਟੀ ਗੈਂਗਸਟਰ ਟਾਕਸਕ ਫੋਰਸ ਨੇ ਕਰਨ ਔਜਲਾ ਦੇ ਨਜ਼ਦੀਕੀ ਸ਼ਾਰਪੀ ਘੁੰਮਣ ਸਮੇਤ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਤੇ ਇਲਜ਼ਾਮ ਸੀ ਕਿ ਇਹ ਫੇਕ ਪਾਸਪੋਰਟ ਬਣਾਕੇ ਗੈਂਗਸਟਰਾਂ ਨੂੰ ਬਾਹਰ ਭੇਜ ਦੇ ਹਨ ।ਹੁਣ ਇਸ ‘ਤੇ ਗਾਇਕ ਕਰਨ ਔਜਲਾ ਦੀ ਸਫਾਈ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਵੱਡੇ ਖੁਲਾਸੇ ਕੀਤੇ ਹਨ । ਕਰਨ ਔਜਲਾ ਨੇ ਦੱਸਿਆ ਕਿ ਮੈਂ 4 ਵਾਰ ਰੰਗਦਾਰੀ ਦਾ ਸ਼ਿਕਾਰ ਹੋਇਆ ਹਾਂ ਅਤੇ 5 ਵਾਰ ਮੇਰੇ ਘਰ ‘ਤੇ ਫਾਇਰਿੰਗ ਹੋ ਚੁੱਕੀ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਵੀ ਮਿਊਜ਼ਿਕ ਸਨਅਤ ‘ਤੇ ਇਸੇ ਤਰ੍ਹਾਂ ਦੇ ਇਲਜ਼ਾਮ ਲਾ ਚੁੱਕੇ ਹਨ ।
ਕਰਨ ਔਜਲਾ ਦੀ ਸ਼ਾਰਪੀ ਘੁੰਮਣ ‘ਤੇ ਸਫਾਈ
AGTF ਵੱਲੋਂ ਜਿਸ ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ, ਉਸ ਨੂੰ ਗਾਇਕ ਕਰਨ ਔਜਲਾ ਦਾ ਮੈਨੇਜਰ ਦੱਸਿਆ ਜਾ ਰਿਹਾ ਸੀ, ਪਰ ਇਸ ਮਾਮਲੇ ਵਿੱਚ ਹੁਣ ਕਰਨ ਔਜਲਾ ਨੇ ਆਪਣਾ ਪੱਖ ਰੱਖਿਆ ਹੈ। ਔਜਲਾ ਨੇ ਮੰਨਿਆ ਹੈ ਕਿ ਉਹ ਸ਼ਾਰਪੀ ਘੁੰਮਣ ਨੂੰ ਜਾਣ ਦਾ ਸੀ ਪਰ ‘ਮੈਂ 2 ਸਾਲ ਤੋਂ ਉਸ ਦੇ ਨਾਲ ਗੱਲ ਨਹੀਂ ਕੀਤੀ ਹੈ । ਇਸ ਤੋਂ ਇਲਾਵਾ ਕਰਨ ਔਜਲਾ ਨੇ ਇੰਸਟਰਾਗਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ‘ਮੇਰਾ ਨਾਂ ਕਿਉਂ ਜੋੜਿਆ ਜਾਂਦਾ ਹੈ ਹਰ ਵਾਰ, ਮੇਰੀ ਸ਼ਾਇਦ ਉਸ ਬੰਦੇ ਦੇ ਨਾਲ 2 ਸਾਲ ਤੋਂ ਗੱਲ ਵੀ ਨਹੀਂ ਹੋਈ, ਜੇ ਮੈਂ ਪਹਿਲਾਂ ਜਾਣ ਦਾ ਵੀ ਸੀ ਕੀ ਮੇਰੇ ਤੋਂ ਕੋਈ ਪੁੱਛ ਕੇ ਆਪਣੀ ਜ਼ਿੰਦਗੀ ਦੇ ਸਹੀ ਅਤੇ ਗੱਲਤ ਫੈਸਲੇ ਲੈਂਦਾ ਹੈ? ਕੀ ਇਨ੍ਹਾਂ ਸਾਰਿਆਂ ਦਾ ਮੈਂ ਇਕੱਲਾ ਹੀ ਦੋਸਤ ਹਾਂ ? ਜੋ ਉਨ੍ਹਾਂ ਨੇ ਕੀਤਾ ਉਸ ਦਾ ਹਰਜਾਨਾ ਉਹ ਭਰ ਰਹੇ ਹਨ, ਮੈਂ ਇਕੱਲਾ ਨਹੀਂ ਜਿਸ ਦੀਆਂ ਫੋਟੋਆਂ ਜਾਂ ਵੀਡੀਓਜ਼ ਨੇ ਕਿਸੇ ਦੇ ਨਾਲ। ਹੋਰ ਵੀ ਇੰਡਸਟਰੀ ਦੇ ਬਹੁਤ ਬੰਦ ਨੇ, ਮੈਂ ਬਾਕੀ ਕਲਾਕਾਰਾਂ ਵਾਂਗ ਆਪਣਾ ਕੰਮ ਕਰ ਰਿਹਾ ਹਾਂ, ਮੈਂ 4 ਵਾਰ ਰੰਗਦਾਰੀ ਦਾ ਸ਼ਿਕਾਰ ਹੋਇਆ, 5 ਵਾਰ ਮੇਰੇ ਘਰ ‘ਤੇ ਫਾਇਰਿੰਗ ਹੋਈ’।
AGTF ਨੇ 3 ਨੂੰ ਗ੍ਰਿਫਤਾਰ ਕੀਤਾ
DGP ਗੌਰਵ ਯਾਦਵ ਨੇ ਦੱਸਿਆ ਸੀ ਕਿ ਨਕਲੀ ਪਾਸਪੋਰਟ ਬਣਾ ਕੇ ਗੈਂਗਸਟਰ ਨੂੰ ਵਿਦੇਸ਼ ਭੇਜਣ ਦੇ ਮੁਲਜ਼ਮਾਂ ਨੂੰ AGTF ਨੇ ਗ੍ਰਿਫਤਾਰ ਕੀਤਾ ਹੈ ਇਸ ਵਿੱਚ ਪਟਿਆਲਾ ਦੇ ਸੁਖਵਿੰਦਰ ਸਿੰਘ ਉਰਫ ਸ਼ਾਰਪੀ ਤੋਂ ਇਲਾਾਵ ਕਾਪੀ ਪਿੰਡ, ਜਲੰਧਰ ਦੇ ਓਂਕਾਰ ਸਿੰਘ,ਬਰੇਲੀ ਦੇ ਪ੍ਰਭਜੋਤ ਸਿੰਘ ਹੈ। ਇੰਨ੍ਹਾਂ ਸਾਰਿਆਂ ਤੋਂ ਕੁੱਲ 9 ਪਾਸਪੋਰਟ ਬਰਾਮਦ ਕੀਤੇ ਹਨ ।
ਤਿੰਨ ਮੁਲਜ਼ਮ ਚੱਲਾ ਰਹੇ ਹਨ ਆਪਣਾ ਨੈੱਟਵਰਕ
ਮੁਲਜ਼ਮ ਜਲੰਧਰ ਤੋਂ ਗੈਰ ਕਾਨੂੰਨੀ ਇਮੀਗਰੇਸ਼ਨ ਫਰਮ ਚੱਲਾ ਰਹੇ ਸੀ। ਤਿੰਨਾਂ ਦਾ ਆਪਣਾ ਨੈੱਟਵਰਕ ਸੀ । ਓਂਕਾਰ ਨੇ ਦੱਸਿਆ ਕਿ ਉਸ ਨੇ ਬੰਬੀਬਾ ਗੈਂਗ ਦੇ ਵਰਿੰਦਰ ਪਾਲ ਉਰਫ ਵੀਨਾ ਬੁੱਟਰ, ਧਰਮਿੰਦਰ ਗੁਗਨੀ ਗੈਂਗ ਦੇ ਜਸਵਿੰਦਰ ਸਿੰਘ ਕੁੱਟੀ ਨੂੰ ਬਾਹਰ ਭੇਜਣ ਵਿੱਚ ਮਦਦ ਕੀਤੀ ਸੀ। ਇਸੇ ਤਰ੍ਹਾਂ ਪ੍ਰਭਜੋਤ ਸਿੰਘ ਨੇ ਗੈਂਗਸਟਰ ਦੀਪਕ ਬਾਕਸਰ ਨੂੰ ਫੇਕ ਪਾਸਪੋਰਟ ‘ਤੇ ਬਾਹਰ ਭੇਜਿਆ ਸੀ, ਇਸੇ ਤਰ੍ਹਾਂ ਸ਼ਾਰਪੀ ਨੇ ਹੈਰੀ ਚੱਠਾ ਗੈਂਗ ਦੇ ਦਪਿੰਦਰ ਸਿੰਘ ਉਰਫ ਦੀਪੂ ਅਜਨਾਲਾ ਦਾ ਪਾਸੋਪਰਟ ਬਣਾ ਵਿਦੇਸ਼ ਭੇਜਿਆ ਸੀ। ਅਨਮੋਲ ਬਿਸ਼ਨੋਈ ਦੇ ਪਾਸੋਪਰਟ ਬਾਰੇ ਡੀਜੀਪੀ ਗੌਰਵ ਯਾਦਵ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ ਕਿ ਉਸ ਦਾ ਫੇਕ ਪਾਸਪੋਰਟ ਕਿਸ ਨੇ ਬਣਾਇਆ ਸੀ ।
ਅਨਮੋਲ ਬਿਸ਼ਨੋਈ ਦਾ ਵੀਡੀਓ ਆਉਣ ਤੋਂ ਐਕਸ਼ਨ ਵਿੱਚ ਪੁਲਿਸ
16 ਅਪ੍ਰੈਲ ਨੂੰ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਦੀ ਅਮਰੀਕਾ ਦੇ ਇੱਕ ਵਿਆਹ ਵਿੱਚੋ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿੱਚ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਡਾਂਸ ਕਰਦਾ ਹੋਇਆ ਨਜ਼ਰ ਆਇਆ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਵਿਦੇਸ਼ ਮੰਤਰਾਲੇ ਨੇ ਸਤੰਬਰ 2022 ਵਿੱਚ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅਨਮੋਲ ਨੂੰ ਕੀਨੀਆ ਵਿੱਚ ਡਿਟੇਨ ਕੀਤਾ ਹੈ, ਪਰ ਅਪ੍ਰੈਲ ਵਿੱਚ ਉਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇਸ ‘ਤੇ ਸਫਾਈ ਦੇਣੀ ਪਈ ਕਿ ਅਸੀਂ ਮੁੜ ਤੋਂ ਜਾਂਚ ਕਰਾਂਗੇ ਕੀ ਆਖਿਰ ਕਿਵੇਂ ਅਨਮੋਲ ਅਮਰੀਕਾ ਪਹੁੰਚਿਆ ।