‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 1999 ਦੀ ਕਾਰਗਿਲ ਜੰ ਗ ਭਾਰਤ ਅਤੇ ਪਾਕਿਸਤਾਨ ਦੀਆਂ ਤਿੰਨ ਜੰ ਗਾਂ ਵਿੱਚ ਸਭ ਤੋਂ ਵੱਧ ਇਤਿਹਾਸਕ ਸਥਾਨ ਰੱਖਦੀ ਹੈ। ਇਹ ਉਹ ਜੰ ਗ ਸੀ ਜਦੋਂ ਮੈਦਾਨੀ ਬਰਫ਼ ਦੇ ਤੋਦਿਆਂ ਉੱਤੇ ਖੜ ਕੇ ਭਾਰਤੀ ਫ਼ੌਜੀਆਂ ਨੇ ਪਾਕਿਸਤਾਨ ਦੇ ਪਹਾੜਾਂ ਉੱਪਰ ਖੜੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਇਆ ਸੀ। ਕਾਰਗਿਲ ਵਿਜੇ ਦਿਵਸ ਕਾਰਗਿਲ ਖੇਤਰ ਵਿੱਚ ਭਾਰਤ ਦੀਆਂ ਹਥਿ ਆਰਬੰਦ ਫ਼ੌਜਾਂ ਵੱਲੋਂ ਪਾਕਿਸਤਾਨੀ ਫ਼ੌਜ ਵਿਰੁੱਧ ਜੰ ਗ ਦੌਰਾਨ ਆਪ੍ਰੇਸ਼ਨ ਵਿਜੇ ਦੀ ਵੱਡੀ ਜਿੱਤ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਇਸ ਜੰ ਗ ਦੌਰਾਨ ਪੂਰੇ ਦੇਸ਼ ਦੇ 527 ਅਧਿਕਾਰੀਆਂ ਅਤੇ ਜਵਾਨਾਂ ਨੇ ਬ ਲੀਦਾਨ ਦਿੱਤਾ ਸੀ ਅਤੇ 1 ਹਜ਼ਾਰ 363 ਜ਼ਖ਼ ਮੀ ਹੋਏ ਸਨ। ਆਪਣੇ ਯੋਧਿਆਂ ਨੂੰ ਸਨਮਾਨਿਤ ਕਰਦਿਆਂ ਰਾਸ਼ਟਰ ਨੇ ਸ਼ੂਰਵੀਰਾਂ ਨੂੰ ਚਾਰ ਪਰਮਵੀਰ ਚੱਕਰ, 10 ਮਹਾਂਵੀਰ ਚੱਕਰ, 55 ਵੀਰ ਚੱਕਰ ਅਤੇ ਕਈ ਬਹਾਦਰੀ ਦੇ ਪੁਰਸਕਾਰਾਂ ਅਤੇ ਤਗਮਿਆਂ ਦੇ ਨਾਲ ਨਿਵਾਜਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਾਰਗਿਲ ਵਿਜੇ ਦਿਵਸ ਮੌਕੇ ਹਥਿਆਰਬੰਦ ਬਲਾਂ ਦੇ ਬਹਾਦਰ ਅਫਸਰਾਂ ਅਤੇ ਫ਼ੌਜੀਆਂ ਨੂੰ ਵਾਰ ਮੈਮੋਰੀਅਲ, ਬੋਗਨਵਿਲੀਆ ਗਾਰਡਨ, ਚੰਡੀਗੜ ਵਿਖੇ ਸ਼ਰਧਾਂਜਲੀ ਭੇਂਟ ਕੀਤੀ। ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਦੀ ਬਿਹਤਰੀ ਭਲਾਈ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਮੌਜੂਦ ਐਨਸੀਸੀ ਕੇਡਰ ਦੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਨੂੰ ਕੋਈ ਭੁਲਾ ਨਹੀਂ ਸਕਦਾ। ਸ਼ਹੀਦਾਂ ਕਰਕੇ ਹੀ ਦੇਸ਼ ਸੁਰੱਖਿਅਤ ਹੈ। ਦੇਸ਼ ਹਮੇਸ਼ਾ ਸ਼ਹੀਦਾਂ ਦਾ ਕਰਜ਼ਈ ਰਹੇਗਾ।
ਉਨ੍ਹਾਂ ਕਿਹਾ ਕਿ ਅਸੀਂ ਆਪਣੀ ਫੌਜ ਕਰਕੇ ਸੁਰੱਖਿਅਤ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਨਾਲ ਘਰਾਂ ਵਿੱਚ ਏਸੀ ਲਾ ਕੇ ਸੁੱਤੇ ਹੁੰਦੇ ਹਾਂ, ਉਦੋਂ ਸਾਡੇ ਫੌਜ ਦੇ ਜਵਾਨ ਜੈਸਲਮੇਰ ਵਰਗੇ ਇਲਾਕਿਆਂ ਵਿੱਚ 50 ਡਿਗਰੀ ਤੋਂ ਉੱਪਰ ਗਰਮੀ ਝੱਲ ਕੇ ਸਾਡੀ ਰੱਖਿਆ ਕਰ ਰਹੇ ਹੁੰਦੇ ਹਨ। ਜਦੋਂ ਅਸੀਂ ਆਪਣੇ ਕਮਰਿਆਂ ਵਿੱਚ ਹੀਟਰ ਲਾ ਕੇ ਸੁੱਤੇ ਹਾਂ ਤਾਂ ਇਹ ਲੋਕ ਟਾਈਗਰ ਹਿੱਲ ਵਰਗੀਆਂ ਪਹਾੜੀਆਂ ‘ਤੇ ਸਾਡੀ ਰੱਖਿਆ ਕਰਦੇ ਹਨ। ਅੱਜ ਉਨ੍ਹਾਂ ਨੂੰ ਸੈਲਿਊਟ ਕਰਨ ਦਾ ਟਾਈਮ ਹੈ। ਹਾਲਾਂਕਿ ਸਿਰਫ ਅੱਜ ਨਹੀਂ ਸਗੋਂ ਉਨ੍ਹਾਂ ਨੂੰ ਹਮੇਸ਼ਾ ਸਲਿਊਟ ਕਰਨਾ ਚਾਹੀਦਾ ਹੈ। ਆਜ਼ਾਦੀ ਲੈਣਾ ਤੇ ਕਾਇਮ ਰਖਣਾ ਵੱਖਰੀਆਂ ਗੱਲਾਂ ਹਨ, ਜਿਸ ਲਈ ਮੈਂ ਆਪਣੀ ਫੌਜ ਨੂੰ ਦਿਲੋਂ ਸਲਿਊਟ ਕਰਦਾ ਹਾਂ।
ਇਸ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸਰਹੱਦ ਉੱਤੇ ਸ਼ਹੀਦ ਹੋਣ ਵਾਲੇ ਹਰ ਫੌਜੀ ਜਵਾਨ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਪੰਜਾਬ ਸਰਕਾਰ ਦੇਵੇਗੀ। ਇਹ ਪੈਸਾ ਭਾਵੇਂ ਉਹਨਾਂ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ ਪਰ ਉਸ ਦੇ ਪਰਿਵਾਰ ਦੀ ਇੱਕ ਤਰ੍ਹਾਂ ਨਾਲ ਮਦਦ ਜ਼ਰੂਰ ਹੋਵੇਗੀ।