Punjab

51 ਨੂੰ ਨਿਰਮਲ ਤੇ ਅਜਾਇਬ ਸਿੰਘ ਨੇ ਢੇਰ ਕੀਤਾ ! ਮਾਂ ਹੁਣ ਵੀ ਪੁੱਤਰ ਲਈ ਖਾਣੇ ਦਾ ਥਾਲ ਸਜਾਉਂਦੀ ਹੈ !

ਬਿਊਰੋ ਰਿਪੋਰਟ : ਭਾਰਤ ਅਤੇ ਪਾਕਿਸਤਾਨ ਵਿਚਾਲੇ ਕਾਰਗਿਲ ਜੰਗ ਨੂੰ 26 ਜੁਲਾਈ ਨੂੰ 2 ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਪਰ ਇਸ ਜਿੱਤ ਵਿੱਚ ਪੰਜਾਬ ਦੇ ਜਵਾਨਾਂ ਦੀ ਕੁਰਬਾਨੀ ਹੁਣ ਵੀ ਲਾਸਾਨੀ ਹੈ। ਨਿਰਮਲ ਸਿੰਘ,ਬਲਵੰਤ ਸਿੰਘ, ਅਜਾਇਬ ਸਿੰਘ ਨੇ ਜਿਸ ਤਰ੍ਹਾਂ ਇਕੱਲ਼ੇ 51 ਫੌਜੀਆਂ ਨੂੰ ਢੇਰ ਕੀਤਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ । ਦਸੂਹਾ ਦੇ ਸ਼ਹੀਦ ਰਾਜੇਸ਼ ਕੁਮਾਰ ਦੀ ਮਾਂ ਹੁਣ ਵੀ ਸ਼ਹੀਦ ਪੁੱਤਰ ਦੇ ਲਈ ਬਿਸਤਰਾ ਸਾਫ ਕਰਦੀ ਹੈ,ਬੂਟ ਪਾਲਿਸ਼ ਕਰਦੀ ਹੈ ਉਸ ਦੇ ਲਈ ਖਾਣੇ ਦਾ ਥਾਲ ਸਜਾਉਂਦੀ ਹੈ । ਇਨ੍ਹਾਂ ਚਾਰਾਂ ਜਵਾਨਾਂ ਦੀ ਕੁਰਬਾਨੀ ਬਾਰੇ ਜਾਣਨਾ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਦੀਆਂ ਕੁਰਬਾਨੀਆਂ ਨੌਜਵਾਨ ਪੀੜੀ ਦੇ ਲਈ ਵੱਡੀ ਜ਼ਿੰਮੇਵਾਰੀ ਹੈ ਦੁਸ਼ਮਣਾਂ ਤੋਂ ਆਪਣੇ ਸੂਬੇ ਅਤੇ ਦੇਸ਼ ਨੂੰ ਬਚਾਉਣ ਦੀ ।

26 ਪਾਕਸਿਤਾਨੀ ਘੁਸਪੈਠਿਆਂ ਨੂੰ ਢੇਰ ਕੀਤਾ

ਭਾਰਤ ਪਾਕਿਤਾਨ ਦੇ ਵਿਚਾਲੇ 3 ਮਈ ਤੋਂ ਲੈਕੇ 26 ਜੁਲਾਈ 1999 ਤੱਕ ਕਾਰਗਿਲ ਜੰਗ ਦੇ ਦੌਰਾਨ ਸ਼ਹੀਦ ਹੋਣ ਵਾਲੇ ਇੱਕ ਸਨ ਪਿੰਡ ਬੜੈਚ ਦੇ ਸਿਪਾਹੀ ਬਲਵੰਤ ਸਿੰਘ । ਬਲਵੰਤ ਦੀ ਮੰਗਣੀ ਹੋ ਚੁੱਕੀ ਸੀ । ਮਾਂ ਅਮਰਜੀਤ ਕੌਰ ਨੂੰ ਬਲਵੰਤ ਦੇ ਵਿਆਹ ਦੀ ਬਹੁਤ ਜਲਦੀ ਸੀ । ਬਲਵੰਤ ਨੇ ਵੀ ਅਗਲੀ ਛੁੱਟਿਆਂ ਵਿੱਚ ਵਿਆਹ ਦੀ ਸਹਿਮਤੀ ਦੇ ਦਿੱਤੀ ਸੀ ਪਰ ਉਸ ਦਾ ਵਾਅਦ ਅਧੂਰਾ ਰਹਿ ਗਿਆ।

ਸਿੱਖ ਰੈਜੀਮੈਂਟ ਦੇ ਨਾਇਕ ਨਿਰਮਲ ਸਿੰਘ ਜੌਹਲਾ ਨੂੰ 25 ਫੌਜੀਆਂ ਦੀ ਟੁੱਕੜੀ ਦੇ ਨਾਲ ਕਾਰਗਿਲ ਦੀ ਜੰਗ ਲਈ ਭੇਜਿਆ ਗਿਆ । ਵੇਖ ਦੇ ਹੀ ਵੇਖ ਦੇ 26 ਪਾਕਿਸਤਾਨੀ ਘੁਸਪੈਠੀ ਇਕੱਲੇ ਹੀ ਢੇਰ ਕਰ ਦਿੱਤੇ । ਉਨ੍ਹਾਂ ਦੀ ਬਹਾਦੁਰੀ ਦੇ ਚਰਚੇ ਅੱਜ ਫੌਜ ਵਿੱਚ ਕੀਤੇ ਜਾਂਦੇ ਹਨ । ਕਾਰਗਿਲ ਆਪਰੇਸ਼ਨ ਦੌਰਾਨ ਨਾਇਕ ਨਿਰਮਲ ਸਿੰਘ ਜੌਹਲਾ ਪਠਾਨਕੋਟ ਵਿੱਚ ਤਾਇਨਾਤ ਸਨ । ਫੌਜ ਦੇ ਹੈਡਕੁਆਟਰ ਵਿੱਚ 8 ਰੈਜੀਮੈਂਟ ਦੇ ਜਵਾਨਾਂ ਨੂੰ ਕਾਰਗਿਲ ਜਾਣ ਦਾ ਹੁਕਮ ਹੋਇਆ । ਰੈਜੀਮੈਂਟ ਦੇ ਨਾਇਕ ਨਿਰਮਲ ਸਿੰਘ ਦੇ ਨਾਲ 25 ਜਵਾਨ ਵੀ ਕਾਰਗਿਲ ਲਈ ਰਵਾਨਾ ਹੋਏ । ਜੰਗ ਦੇ ਮੈਦਾਨ ਵਿੱਚ ਪਹਾੜੀ ਤੱਕ ਪਹੁੰਚ ਦੇ ਹੀ ਨਾਇਕ ਨਿਰਮਲ ਸਿੰਘ ਜੌਹਲ ਅਤੇ ਉਸ ਦੇ 25 ਸਾਥੀਆਂ ਨੇ ਦੁਸ਼ਮਣਾਂ ਦਾ ਸਫਾਇਆ ਸ਼ੁਰੂ ਕਰ ਦਿੱਤਾ ।

ਦੁਸ਼ਮਣ ਦੀ ਟਰੈਪ ਵਿੱਚ ਫਸ ਗਏ ਜਵਾਨ

ਵੇਖ ਦੇ ਹੀ ਵੇਖ ਦੇ ਨਾਇਕ ਨਿਰਮਲ ਸਿੰਘ ਅਤੇ ਸਾਥੀ ਜਵਾਨਾਂ ਨੇ 26 ਜਵਾਨਾਂ ਦੀ ਲਾਸ਼ਾਂ ਵਿੱਛਾ ਦਿੱਤੀਆਂ । ਨਾਇਕ ਨਿਰਮਲ ਸਿੰਘ ਆਪਣੀ ਟੁਕੜੀ ਦੇ ਨਾਲ ਲਗਾਤਾਰ ਅੱਗੇ ਚੱਲ ਰਹੇ ਸਨ । ਅਚਾਨਕ ਦੁਸ਼ਮਣ ਵੱਲੋਂ ਗੋਲੀਬਾਰੀ ਬੰਦ ਹੋ ਗਈ । ਪਰ ਇਹ ਦੁਸ਼ਮਣ ਦਾ ਟਰੈਪ ਸੀ ਜਿਸ ਵਿੱਚ ਨਿਰਮਲ ਆਪਣੇ ਸਾਥੀਆਂ ਦੇ ਨਾਲ ਫਸ ਗਿਆ ਅਚਾਨਕ ਦੁਸ਼ਮਣ ਨੇ ਜ਼ਬਰਦਸਤ ਫਾਇਰਿੰਗ ਅਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ । ਇਸ ਹਮਲੇ ਵਿੱਚ ਨਾਇਕ ਨਿਰਮਲ ਸਿੰਘ ਅਤੇ ਉਸ ਦੀ ਟੁੱਕੜੀ ਦੇ ਜ਼ਿਆਦਾਤਰ ਜਵਾਨ
ਸ਼ਹੀਦ ਹੋ ਗਏ । ਭਾਰਤ ਸਰਕਾਰ ਵੱਲੋਂ ਨਾਇਕ ਨਿਰਮਲ ਸਿੰਘ ਜੌਹਲਾਂ ਨੂੰ ਬਹਾਦੁਰੀ ਦੇ ਲਈ ਸ਼ਹਾਦਤ ਦੇ ਬਾਅਦ ਸੈਨਾ ਮੈਡਲ ਨਾਲ ਨਵਾਜ਼ਿਆ ਗਿਆ । ਜ਼ਿਲਾਂ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਰਹਿਣ ਵਾਲੇ ਨਿਰਮਲ ਸਿੰਘ ਦਾ ਜਨਮ 1970 ਨੂੰ ਹੋਇਆ ਸੀ । ਪਿੰਡ ਦੇ ਸਕੂਲ ਅਤੇ ਮੁੱਖ ਸੜ੍ਹਕ ਦਾ ਨਾਂ ਸ਼ਹੀਦ ਨਿਰਮਲ ਸਿੰਘ ਜੌਹਲਾਂ ਦੇ ਨਾਂ ਨਾਲ ਰੱਖਿਆ ਗਿਆ ਹੈ ।

ਅਜਾਇਬ ਸਿੰਘ ਨੇ 25 ਦੁਸ਼ਮਣਾਂ ਨੂੰ ਢੇਰ ਕੀਤਾ

1999 ਵਿੱਚ ਟਾਇਗਰ ਹਿਲ ‘ਤੇ ਤਿਰੰਗਾ ਫਹਿਰਾਉਣ ਤੋਂ ਕੁਝ ਮਿੰਟ ਪਹਿਲਾਂ 8- ਸਿੱਖ ਰੈਜੀਮੈਂਟ ਦੇ ਨਾਇਕ ਅਜਾਇਬ ਸਿੰਘ ਦੁਸ਼ਮਣਾਂ ਨਾਲ ਮੁਕਾਬਲਾ ਕਰ ਰਹੇ ਸਨ । ਨਾਇਬ ਅਜਾਇਬ ਸਿੰਘ ਨੇ ਪਾਕਿਸਤਾਨ ਦੇ 25 ਫੌਜੀਆਂ ਨੂੰ ਢੇਰ ਕਰ ਦਿੱਤਾ ਸੀ । ਅਜਾਇਬ ਸਿੰਘ ਨੇ ਜਦੋਂ ਆਪਣੇ ਪਿੱਛੇ ਖੜੇ ਫੌਜੀਆਂ ਵੱਲ ਮੂੰਹ ਕੀਤਾ ਅਤੇ ਦੋਵਾਂ ਹੱਥਾਂ ਨਾਲ ਫਤਿਹ ਬੁਲਾਈ ਉਸੇ ਵੇਲੇ ਸਰਹੱਦ ਪਾਰ ਤੋਂ ਪਾਕਿਸਤਾਨ ਫੌਜੀ ਨੇ ਉਸ ਦੀ ਪਿੱਠ ‘ਤੇ ਗੋਲੀਆਂ ਚੱਲਾ ਦਿੱਤੀਆਂ । ਦੁਸ਼ਮਣ ਦੀ ਇਸ ਹਰਕਤ ਦੀ ਵਜ੍ਹਾ ਕਰਕੇ ਅਜਾਇਬ ਸਿੰਘ ਨੇ ਟਾਇਗਰ ਹਿੱਲ ਦੇ ਨਜ਼ਦੀਕ ਅਖੀਰਲੇ ਸਾਹ ਲਏ । ਅੱਖਾਂ ਬੰਦ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਚਹਿਰੇ ‘ਤੇ ਜਿੱਤ ਦਾ ਸਕੂਨ ਸੀ ਅਤੇ ਜ਼ਬਾਨ ‘ਤੇ ਖੁਸ਼ੀ । ਅਜਾਇਬ ਸਿੰਘ 1984 ਵਿੱਚ ਫੌਜ ਅੰਦਰ ਭਰਤੀ ਹੋਏ ਸਨ । 7 ਜੁਲਾਈ 1999 ਵਿੱਚ ਜਦੋਂ ਉਹ ਸ਼ਹੀਦ ਹੋਏ ਸਨ ਤਾਂ 2 ਸਾਲ ਬਾਅਦ ਹੀ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ । ਅਜਾਇਬ ਸਿੰਘ ਦੇ ਨਾਲ ਉਨ੍ਹਾਂ ਦੇ ਤਾਏ ਦਾ ਮੁੰਡਾ ਜਸਪਾਲ ਸਿੰਘ ਵੀ ਟਾਇਗਰ ਹਿੱਲ ਵਿੱਚ ਸੀ । ਜਦੋਂ ਜਸਪਾਲ ਨੂੰ ਗੋਲੀ ਲੱਗੀ ਸੀ ਤਾਂ ਅਜਾਇਬ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਸੀ ਅਤੇ ਫਿਰ ਜੰਗ ਦੇ ਮੈਦਾਨ ਵਿੱਚ ਡਟਿਆ ਸੀ । ਸਰਕਾਰ ਨੇ ਪਿੰਡ ਦੇ ਐਲੀਮੈਂਟਰੀ ਸਕੂਲ ਦਾ ਨਾਂ ਸ਼ਹੀਦ ਅਜਾਇਬ ਸਿੰਘ ਦੇ ਨਾਂ ‘ਤੇ ਰੱਖਿਆ ਸੀ।

ਸ਼ਹੀਦ ਰਾਜੇਸ਼ ਕੁਮਾਰ ਦੀ ਮਾਂ ਦੇ ਜਜ਼ਬੇ ਨੂੰ ਸਲਾਮ

24 ਸਾਲ ਪਹਿਲਾਂ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ‘ਤੇ ਜਿੱਤ ਹਾਸਲ ਕੀਤੀ ਸੀ । ਪਰ ਇਸ ਜੰਗ ਦੌਰਾਨ ਸ਼ਹੀਦ ਹੋਏ ਦਸੂਹਾ ਦੇ ਤਲਵਾੜਾ ਬਲਾਕ ਦੇ ਸ਼ਹੀਦ ਰਾਜੇਸ਼ ਕੁਮਾਰ ਦੀ ਮਾਂ ਲਈ ਉਸ ਦਾ ਪੁੱਤਰ ਹੁਣ ਵੀ ਜ਼ਿੰਦਾ ਅਤੇ ਉਸ ਦੇ ਆਲੇ-ਦੁਆਲੇ ਹੈ । ਰਾਜੇਸ਼ ਕੁਮਾਰ 5 ਭੈਣਾਂ ਦਾ ਇਕਲੌਤਾ ਭਰਾ ਸੀ । ਮਾਤਾ ਮਹਿੰਦਰ ਕੌਰ ਨੇ ਦੱਸਿਆ ਚਾਚਾ ਫੌਜ ਵਿੱਚ ਸੀ ਇਸੇ ਲਈ ਉਹ ਵੀ ਹਮੇਸ਼ਾ ਤੋਂ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ । ਪੂਰਾ ਪਰਿਵਾਰ ਤਿਆਰ ਨਹੀਂ ਸੀ ਪਰ ਉਸ ਦੀ ਜ਼ਿੱਦ ਦੇ ਸਾਹਮਣੇ ਗੋਢੇ ਟੇਕ ਦਿੱਤੇ ।

ਕੁੱਝ ਸਾਲ ਬਾਅਦ ਕਾਰਗਿਲ ਦੀ ਜੰਗ ਸ਼ੁਰੂ ਹੋ ਗਈ । ਪੁੱਤਰ ਦੀ ਯੂਨਿਟ ਦੀ ਤਾਇਨਾਤੀ ਕਾਰਗਿਲ ਵਿੱਚ ਕਰ ਦਿੱਤੀ ਗਈ । ਜੰਗ ਦੇ ਕੁੱਝ ਦਿਨ ਬਾਅਦ ਹੀ ਪਰਿਵਾਰ ਵਿੱਚ 2 ਫੌਜੀ ਜਵਾਨ ਆਏ ਅਤੇ ਉਨ੍ਹਾਂ ਨੇ ਪੁੱਤਰ ਦੀ ਇੱਕ ਐਕਸੀਡੈਂਟ ਵਿੱਚ ਜਾਨ ਜਾਣ ਦੀ ਗੱਲ ਦੱਸੀ । ਲੋਕ ਘਰ ਵਿੱਚ ਇਕੱਠੇ ਹੋਏ ਅਤੇ ਉਸ ਦੇ ਸ਼ਹਾਦਤ ਦੀ ਗੱਲ ਸਮਝ ਆ ਗਈ ।

 

ਪੁੱਤਰ ਨੂੰ ਅੱਜ ਵੀ ਜ਼ਿੰਦਾ ਮੰਨ ਦੀ ਹੈ ਮਾਂ

ਸ਼ਹੀਦ ਰਾਜੇਸ਼ ਦੀ ਮਾਤਾ ਮਹਿੰਦਰ ਕੌਰ ਅੱਜ ਵੀ ਮੰਨ ਦੀ ਹੈ ਕਿ ਉਸ ਦਾ ਪੁੱਤਰ ਜ਼ਿੰਦਾ ਹੈ ਉਸ ਦੇ ਨਾਲ ਹੈ । ਰੋਜ਼ਾਨਾ ਪੁੱਤਰ ਦੇ ਕਮਰੇ ਵਿੱਚ ਜਾਕੇ ਤਿੰਨ ਵਕਤ ਦਾ ਖਾਣਾ ਰੱਖ ਦੀ ਹੈ ਉਸ ਦਾ ਬਿਸਤਰਾਂ ਸਾਫ ਕਰਦੀ ਹੈ । ਉਸ ਦੀ ਵਰਦੀ ਅਤੇ ਬੂਟ ਹਰ ਚੀਜ਼ ਸਾਫ ਕਰਦੀ ਹੈ । ਸਰਦੀਆਂ ਅਤੇ ਗਰਮੀਆਂ ਦੇ ਮੌਸਮ ਵਾਂਗ ਉਹ ਕਮਰੇ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਦਿੰਦੀ ਹੈ ਜੋ ਇੱਕ ਜ਼ਿੰਦਾ ਆਦਮੀ ਦੀ ਜ਼ਰੂਰਤ ਹੁੰਦੀ ਹੈ । ਮਾਂ ਨੇ ਆਪਣੀ ਨਜ਼ਰਾਂ ਵਿੱਚ ਪੁੱਤਰ ਨੂੰ ਜ਼ਿੰਦਾ ਰੱਖਣ ਦੇ ਲਈ ਰਾਜੇਸ਼ ਦੇ ਕਮਰੇ ਵਿੱਚ ਇੱਕ ਮੰਦਰ ਵੀ ਸਜਾਇਆ ਹੈ । ਜਿੱਥੇ ਉਹ ਪੂਜਾ ਕਰਨ ਤੋਂ ਬਾਅਦ ਪੁੱਤਰ ਦੀ ਫੋਟੋ ‘ਤੇ 2 ਸਮੇਂ ਤਿਲਕ ਵੀ ਲਗਾਉਂਦੀ ਹੈ । ਇਹ ਸਾਰਾ ਕੁੱਝ ਮਾਂ ਨੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਹੀ ਸ਼ੁਰੂ ਕਰ ਦਿੱਤਾ ਸੀ ।