ਬਿਊਰੋ ਰਿਪੋਰਟ : ਸੰਨੀ ਦਿਓਲ ਦੇ ਪੁੱਤਰ ਕਰਨ ਦਿਉਲ ਦਾ ਹਾਲ ਹੀ ਵਿੱਚ ਉਨ੍ਹਾਂ ਦੀ ਦੋਸਤ ਦ੍ਰਿਸ਼ਾ ਨਾਲ ਵਿਆਹ ਹੋਇਆ ਹੈ । ਮੰਗਲਵਾਰ ਨੂੰ ਕਰਣ ਨੇ ਆਪਣੇ ਇੰਸਟਰਾਗਰਾਮ ਅਕਾਉਂਟ ‘ਤੇ ਵਿਆਹ ਦੀਆਂ ਅਨਸੀਨ ਫੋਟੋਆਂ ਸ਼ੇਅਰ ਕੀਤੀਆਂ ਹਨ। ਇੰਨ੍ਹਾਂ ਤਸਵੀਰਾਂ ਵਿੱਚ ਕਰਣ ਦੇ ਪਿਤਾ ਸੰਨੀ ਦਿਓਲ,ਚਾਚਾ ਬਾਬੀ ਦਿਓਲ,ਦਾਦਾ ਧਰਮਿੰਦਰ ਸਮੇਤ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਸਭ ਤੋਂ ਜ਼ਿਆਦਾ ਚਰਚਾ ਉਸ ਤਸਵੀਰ ਦੀ ਹੈ ਜਿਸ ਵਿੱਚ ਧਰਮਿੰਦਰ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦੇ ਨਾਲ ਨਜ਼ਰ ਆ ਰਹੇ ਹਨ ।
ਸੰਨੀ ਦਿਓਲ ਦੀ ਪਤਨੀ ਪੂਜਾ ਵੀ ਨਜ਼ਰ ਆ ਰਹੀ ਹੈ । ਦਿਓਲ ਪਰਿਵਾਰ ਦੇ ਮੈਂਬਰ ਇਕੱਠੇ ਘੱਟ ਹੀ ਨਜ਼ਰ ਆਉਂਦੇ ਹਨ। ਪਿਤਾ ਵਾਂਗ ਸੰਨੀ ਦੀ ਵੀ ਪਤਨੀ ਪੂਜਾ ਦੇ ਨਾਲ ਨਾ ਦੇ ਬਰਾਬਰ ਹੀ ਤਸਵੀਰਾਂ ਹਨ । ਇਸੇ ਲਈ ਪ੍ਰਕਾਸ਼ ਕੌਰ ਅਤੇ ਧਰਮਿੰਦਰ,ਸੰਨੀ ਦਿਓਲ ਅਤੇ ਪਤਨੀ ਪੂਜਾ ਦੀ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।
ਕਈ ਵੱਡੇ ਸਿਤਾਰੇ ਵਿਆਹ ਵਿੱਚ ਹੋਏ ਸਨ ਸ਼ਾਮਲ
ਕਰਨ ਅਤੇ ਦ੍ਰਿਸ਼ਾ ਨੇ ਹਾਲ ਹੀ ਵਿੱਚ ਮੁੰਬਈ ਦੇ ਬਾਂਦਰਾ ਸਥਿਤ ਰਾਜ ਲੈਂਡਸ ਐਂਡ ਹੋਟਲ ਵਿੱਚ ਗਰੈਂਡ ਰਿਸੈਪਸ਼ਨ ਦਿੱਤੀ ਸੀ । ਇਸ ਰੀਸੈਪਸ਼ਨ ਵਿੱਚ ਸਲਮਾਨ ਖਾਨ,ਰਣਵੀਰ ਸਿੰਘ,ਦੀਪਿਕਾ ਪਾਦੂਕੋਣ, ਆਮਿਰ ਖਾਨ,ਅਨੁਪਮ ਖੇਰ,ਸੋਨੂੰ ਨਿਗਮ,ਸੁਨੀਲ ਸ਼ੈਟੀ,ਕਪਿਲ ਸ਼ਰਮਾ ਸਮੇਤ ਹੋਰ ਫਿਲਮੀ ਹਸਥੀਆਂ ਵੀ ਪਹੁੰਚੀਆਂ ਸਨ ।