Manoranjan Punjab

ਕਰਨ ਔਜਲਾ ਨੇ ਰੱਦ ਕੀਤਾ 2025 ਯੂਰਪ ਟੂਰ, ਪ੍ਰਸ਼ੰਸਕਾਂ ਨੂੰ ਵੱਡੇ ਤੇ ਯਾਦਗਾਰ ਸ਼ੋਅ ਦਾ ਕੀਤਾ ਵਾਅਦਾ

ਬਿਊਰੋ ਰਿਪੋਰਟ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਗਾਇਕ ਕਰਨ ਔਜਲਾ ਨੇ ਆਪਣਾ 2025 ਦਾ ਯੂਰਪ ਟੂਰ ਰੱਦ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਵੇਂ ਪ੍ਰਸ਼ੰਸਕ ਨਿਰਾਸ਼ ਹੋਏ ਹਨ, ਪਰ ਔਜਲਾ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਦਰਸ਼ਕਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ ਦੇਣ ਲਈ ਹੋਰ ਸਮਾਂ ਲੈਣਾ ਚਾਹੁੰਦੇ ਹਨ।

ਔਜਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਨੂੰ ਇਹ ਸ਼ੋਅ ਰੱਦ ਕਰਨਾ ਪੈ ਰਿਹਾ ਹੈ। ਮੈਂ ਯੂਰਪ ਵਿੱਚ ਆਪਣੇ ਫੈਨਜ਼ ਨਾਲ ਮਿਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਪਰ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਯਾਦਗਾਰ ਸ਼ੋਅ ਦੇਵਾਂ। ਇਸ ਲਈ ਮੈਂ ਥੋੜ੍ਹਾ ਹੋਰ ਸਮਾਂ ਲੈ ਰਿਹਾ ਹਾਂ ਤਾਂ ਜੋ ਇਹ ਹੋਰ ਵੀ ਵੱਡਾ ਅਤੇ ਸ਼ਾਨਦਾਰ ਬਣ ਸਕੇ। ਮੈਂ ਜਲਦੀ ਹੀ ਇੱਕ ਨਵੇਂ ਲੈਵਲ ਦਾ ਸ਼ੋਅ ਲੈ ਕੇ ਵਾਪਸੀ ਕਰਾਂਗਾ।

ਹਾਲਾਂਕਿ ਯੂਰਪ ਦਾ ਸਾਰਾ ਟੂਰ ਰੱਦ ਕਰ ਦਿੱਤਾ ਗਿਆ ਹੈ, ਪਰ ਆਯੋਜਕਾਂ ਨੇ ਪੁਸ਼ਟੀ ਕੀਤੀ ਹੈ ਕਿ ਮਾਲਟਾ ਫੈਸਟ ਨਿਧਾਰਤ ਸਮੇਂ ਤੇ ਹੀ ਆਯੋਜਿਤ ਹੋਵੇਗਾ। ਹੁਣ ਯੂਰਪ ਦੇ ਪ੍ਰਸ਼ੰਸਕਾਂ ਨੂੰ ਔਜਲਾ ਦੇ ਨਵੇਂ ਸ਼ਡਿਊਲ ਦਾ ਇੰਤਜ਼ਾਰ ਕਰਨਾ ਪਵੇਗਾ। ਗਾਇਕ ਨੇ ਵਾਅਦਾ ਕੀਤਾ ਹੈ ਕਿ ਜਦੋਂ ਵੀ ਉਹ ਵਾਪਸੀ ਕਰਨਗੇ, ਉਹ ਸ਼ੋਅ ਪਹਿਲਾਂ ਤੋਂ ਕਿਤੇ ਵੱਡਾ ਤਜਰਬਾ ਹੋਵੇਗਾ।