ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤਲ ਨੂੰ 1 ਸਾਲ ਪੂਰਾ ਹੋਣ ਵਾਲਾ ਹੈ ਪਰ ਹੁਣ ਤੱਕ ਇਸ ਦੇ ਮੁਖ ਕਾਤਲ ਨਹੀਂ ਫੜੇ ਗਏ ਹਨ। ਪਰਿਵਾਰ ਹਰ ਹਫਤੇ ਸਰਕਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਉਂਦਾ ਅਤੇ ਪੰਜਾਬ ਮਿਊਜ਼ਿਕ ਸਨਅਤ ਵਿੱਚ ਗੈਂਗਸਟਰਾਂ ਦੇ ਕੰਟਰੋਲ ਨੂੰ ਲੈਕੇ ਸਵਾਲ ਵੀ ਖੜੇ ਕਰਦਾ ਹੈ। ਇਸੇ ਸਿਲਸਿਲੇ ਵਿੱਚ ਅਮਰੀਕਾ ਦੇ ਕੈਲੀਫੋਨੀਆ ਤੋਂ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਫਰਾਰ ਭਰਾ ਅਨਮੋਲ ਬਿਸ਼ਨੋਈ ਹੈ ਜਿਸ ਦਾ ਹੱਥ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸੀ । ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਕੈਲੋਫੋਨੀਆ ਵਿੱਚ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਦੇ ਸ਼ੋਅ ਵਿੱਚ ਵੇਖਿਆ ਗਿਆ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ‘ਦ ਖਾਲਸ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹ ਵੀਡੀਓ ਹਿੰਦੂਸਤਾਨ ਟਾਇਮਸ ਦੇ ਪੱਤਰਕਾਰ ਪ੍ਰਤੀਕ ਸਿੰਘ ਮਾਹਲ ਨੇ ਆਪਣੇ ਟਵਿਟਰ ਐਕਾਉਂਟ ‘ਤੇ ਵੀ ਸ਼ੇਅਰ ਕੀਤਾ ਹੈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਨ ਔਜਲਾ ਸਵਾਲਾਂ ਦੇ ਘੇਰੇ ਵਿੱਚ ਸਨ,ਪਰ ਹੁਣ ਉਨ੍ਹਾਂ ਨੇ ਇਸ ‘ਤੇ ਸਫਾਈ ਦਿੱਤੀ ਹੈ ।
In an alleged video shot recently in a wedding in the USA, gangster #LawrenceBishnoi's brother & an accused in #SidhuMooseWala murder Anmol Bishnoi can be seen alongside singer Karan Aujla. Anmol is an accused in #MooseWala murder & fled from India on fake passport. pic.twitter.com/ZvT0jQpfEt
— Parteek Singh Mahal (@parteekmahal) April 19, 2023
ਕਰਨ ਔਜਲਾ ਦੀ ਸਫਾਈ
ਗੈਂਗਸਟਰ ਅਨਮੋਲ ਬਿਸ਼ਨੋਈ ਦੇ ਨਾਲ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਹੈ ਉਹ ਬੈਕਰਸਫੀਲਡ ਕੈਲੀਫੋਨੀਆ ਦਾ ਹੈ ਜਿੱਥੇ ਕਰਨ ਔਜਲਾ ਅਤੇ ਸ਼ੈਰੀ ਮਾਨ ਪਰਫਾਰਮ ਕਰ ਰਹੇ ਸਨ । ਗੈਂਗਸਟਰ ਅਨਮੋਲ ਬਿਸ਼ਨੋਈ ਕੁਝ ਲੋਕਾਂ ਦੇ ਨਾਲ ਖੜਾ ਹੋਇਆ ਨਜ਼ਰ ਆ ਰਿਹਾ ਸੀ,ਹਾਲਾਂਕਿ ਵੀਡੀਓ ਵਿੱਚ ਅਸੀਂ ਉਸ ਦੀ ਪਛਾਣ ਦੀ ਤਸਦੀਕ ਨਹੀਂ ਕਰ ਸਕਦੇ ਹਨ,ਕੁਝ ਮੀਡੀਆ ਹਾਊਸ ਮੁਤਾਬਿਕ ਕਰਨ ਔਜਲਾ ਦੇ ਖੱਬੇ ਪਾਸੇ ਖੜਾ ਸ਼ਖਸ ਹੀ ਅਨਮੋਲ ਬਿਸ਼ਨੋਈ ਹੈ,ਉਸ ਦੇ ਨਾਲ ਇੱਕ ਟੋਪੀ ਪਾਕੇ ਸ਼ਖਸ ਵੀ ਖੜਾ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਰਨ ਔਜਲਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ‘ਮੈਨੂੰ ਨਹੀਂ ਲੱਗ ਦਾ ਸੀ ਕਿ ਇਸ ‘ਤੇ ਕੋਈ ਬਿਆਨ ਜਾਰੀ ਕੀਤਾ ਜਾਵੇਂ ਪਰ ਕਿਉਂਕਿ ਇਸ ਬਾਰੇ ਕਾਫੀ ਪੋਸਟਾਂ ਅਤੇ ਮੈਸੇਜ ਆ ਰਹੇ ਹਨ ਇਸ ਲਈ ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਇਹ ਪ੍ਰੋਗਰਾਮ ਐਤਵਾਰ ਨੂੰ ਬੈਕਰਸਫੀਲਡ CA ਵਿੱਚ ਸੀ, ਇੱਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਨਹੀਂ ਪਤਾ ਹੁੰਦਾ ਹੈ ਕੌਣ ਇਸ ਪ੍ਰੋਗਾਰਮ ਵਿੱਚ ਸ਼ਾਮਲ ਹੈ ਅਤੇ ਕਿਸ ਨੂੰ ਸੱਦਾ ਦਿੱਤਾ ਗਿਆ ਹੈ। ਕੈਲੀਫੋਨੀਆ ਵਿੱਚ ਵਿਆਹ ਦੇ ਪ੍ਰੋਗਰਾਮ ਬਾਰੇ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਸੀ. ਇਸੇ ਲਈ ਮੈਂ ਵਿਆਹ ਦੀ ਬੁਕਿੰਗ ਬਹੁਤ ਹੀ ਘੱਟ ਲੈਂਦਾ ਹਾਂ’।
ਕਰਨ ਔਜਲਾ ਨੇ ਕਿਹਾ ਕਿ ਪ੍ਰਫਾਰਮ ਕਰਨ ਵੇਲੇ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਿੱਛੇ ਖੜਾ ਸ਼ਖਸ ਅਨਮੋਲ ਬਿਸ਼ਨੋਈ ਹੈ, ਜਦੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਇਆ ਤਾਂ ਮੈਂ ਵੇਖਿਆ,ਇੱਕ ਕਲਾਕਾਰ ਹੋਣ ਦੇ ਨਾਤੇ ਸਾਡਾ ਫੋਕਸ ਪਰਫਾਰਮੈਂਸ ‘ਤੇ ਹੁੰਦਾ ਹੈ । ਮੈਂ ਹਰ ਇੱਕ ਸ਼ਖਸ ਨੂੰ ਨੋਟਿਸ ਨਹੀਂ ਕਰ ਸਕਦਾ ਹਾਂ,ਤੁਹਾਡੇ ਆਲੇ ਦੁਆਲੇ ਕਈ ਅਜਿਹੇ ਲੋਕ ਹੁੰਦੇ ਹਨ,ਮੈਂ ਕਦੇ ਵੀ ਅਜਿਹੇ ਲੋਕਾਂ ਦੇ ਨਾਲ ਸਬੰਧ ਨਹੀਂ ਰੱਖ ਦਾ ਹਾਂ। ਅਨਮੋਲ ਬਿਸ਼ਨੋਈ ਨੇ ਸਚਿਨ ਥਾਪਨ ਨਾਲ ਮਿਲਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਪਲਾਨ ਬਣਾਇਆ ਸੀ,ਉਸ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ‘ਤੇ ਫਰਾਰ ਹੋ ਗਏ ਸਨ। ਕਦੇ ਅਨਮੋਲ ਬਿਸ਼ਨੋਈ ਦੇ ਕੀਨੀਆ ਤੋਂ ਲੁੱਕੇ ਹੋਣ ਦੀ ਖਬਰ ਆਈ ਸੀ ਕਦੇ ਯੂਰੋਪ ਵਿੱਚ ਛਿੱਪੇ ਹੋਣ ਦੀ ਖਬਰ ਸੀ। ਪਰ ਹੁਣ ਜਿਸ ਤਰ੍ਹਾਂ ਨਾਲ ਅਨਮੋਲ ਬਿਸ਼ਨੋਈ ਦੀਆਂ ਅਮਰੀਕਾ ਤੋਂ ਤਸਵੀਰਾਂ ਆਇਆ ਹਨ,ਉਹ ਖੁਫਿਆ ਏਜੰਸੀਆਂ ਲਈ ਨਾਮੋਸ਼ੀ ਵਾਲੀਆਂ ਹਨ । ਆਖਿਰ ਕਿਵੇਂ ਸਰੇਆਮ ਅਨਮੋਲ ਬਿਸ਼ਨੋਈ ਏਜੰਸੀਆਂ ਨੂੰ ਚਕਮਾ ਦੇ ਕੇ ਮਜ਼ੇ ਲੁੱਟ ਰਿਹਾ ਹੈ ।