The Khalas Tv Blog Punjab ਫਿਰ ਫਸ ਗਿਆ ਆਪ ਦਾ ਇੱਕ ਹੋਰ ਵਿਧਾਇਕ ! ਧੱਕੇਸ਼ਾਹੀ ਦੇ ਲੱਗੇ ਇਲ ਜ਼ਾਮ,CCTV ‘ਚ ਕੈਦ
Punjab

ਫਿਰ ਫਸ ਗਿਆ ਆਪ ਦਾ ਇੱਕ ਹੋਰ ਵਿਧਾਇਕ ! ਧੱਕੇਸ਼ਾਹੀ ਦੇ ਲੱਗੇ ਇਲ ਜ਼ਾਮ,CCTV ‘ਚ ਕੈਦ

ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਦਸੂਹਾ ਤੋਂ ਆਪ ਵਿਧਾਇਕ ‘ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦਾ ਇੱਕ ਤੋਂ ਬਾਅਦ ਇੱਕ ਵਿਧਾਇਕ ਹੁਣ ਲਗਾਤਾਰ ਵਿਵਾਦਾਂ ਵਿੱਚ ਘਿਰ ਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਹਫਤੇ ਇੱਕ ਵਿਧਾਇਕ ਦੇ PA ‘ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਤਾਂ ਹੁਣ ਦਸੂਹਾ ਤੋਂ ਆਪ ਵਿਧਾਇਕ ਕਰਮਵੀਰ ਸਿੰਘ ਆਪਣੇ ਗੰ ਨਮੈਨਾਂ ਦੇ ਨਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਛੋਟੀ ਜੀ ਗੱਲ ਨੂੰ ਲੈ ਕੇ ਉਲਝ ਗਏ ਅਤੇ ਉਨ੍ਹਾਂ ਦਾ ਬੈਰੀਕੇਟ ਤੋੜ ਦਿੱਤੇ। ਇਹ ਪੂਰੀ ਵਾਰਦਾਤ CCTV ਵਿੱਚ ਕੈਦ ਹੋਈ ਹੈ ।

ਦਸੂਹਾ ਤੋਂ ਆਪ ਵਿਧਾਇਕ ਕਰਮਵੀਰ ਸਿੰਘ

ਟੋਲ ਮੁਲਾਜ਼ਮਾਂ ਨਾਲ ਇਸ ਗੱਲ ‘ਤੇ ਝਗੜਾ

ਵਿਧਾਇਕ ਕਰਮਵੀਰ ਸਿੰਘ ਜਲੰਧਰ ਤੋਂ ਆ ਰਹੇ ਸਨ ਅਤੇ ਚੌਲਾਂਗ ਟੋਲ ਪਲਾਜ਼ਾ ‘ਤੇ ਉਨ੍ਹਾਂ ਦੀ ਗੱਡੀ ਰੁੱਕੀ ਤਾਂ ਮੁਲਾਜ਼ਮ ਮੁਤਾਬਿਕ ਬੈਰੀਕੇਟ ਹਟਾਉਣ ਨੂੰ ਕੁਝ ਸੈਕੰਡ ਲੱਗ ਗਏ ਤਾਂ ਵਿਧਾਇਕ ਕਰਮਵੀਰ ਭੜਕ ਗਏ ਅਤੇ ਉਹ ਆਪਣੇ ਗੰਨਮੈਨ ਨਾਲ ਗੱਡੀ ਤੋਂ ਨਿਕਲੇ ਅਤੇ ਪਹਿਲਾਂ ਮੁਲਾਜ਼ਮਾਂ ਨਾਲ ਬਹਿਸ ਕੀਤੀ ਅਤੇ ਫਿਰ ਟੋਲ ਪਲਾਜ਼ਾ ‘ਤੇ ਕਬਜ਼ਾ ਕਰਕੇ ਸਾਰੇ ਬੈਰੀਕੇਟ ਚੁੱਕ ਦਿੱਤੇ ਗੱਡੀਆਂ ਨੂੰ ਫ੍ਰੀ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਟੋਲ ਪਲਾਜ਼ਾ ਦੇ ਮੈਨੇਜਰ ਪਹੁੰਚੇ ਅਤੇ ਪੂਰੇ ਮਾਮਲੇ ਨੂੰ ਸ਼ਾਂਤ ਕਰਵਾਇਆ ਪਰ ਇਹ ਪੂਰੀ ਵਾਰਦਾਤ CCTV ਵਿੱਚ ਕੈਦ ਹੋ ਗਈ ਹੈ।

ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਜਿਸ ਬੈਰੀਕੇਟ ਨਾਲ ਗੱਡੀਆਂ ਰੋਕੀਆਂ ਜਾਂਦੀਆਂ ਹਨ। ਵਿਧਾਇਕ ਸਾਬ੍ਹ ਨੇ ਆਪਣੇ ਗੰਨਮੈਨ ਦੇ ਜ਼ਰੀਏ ਇੰਨਾਂ ਨੂੰ ਤੋੜ ਦਿੱਤਾ, ਇਸ ਪੂਰੀ ਘਟ ਨਾ ਤੋਂ ਬਾਅਦ ਵਿਧਾਇਕ ਸਾਬ੍ਹ ਨਿਕਲ ਗਏ ਪਰ ਟੋਲ ‘ਤੇ ਕਾਫੀ ਨੁਕਸਾਨ ਹੋਇਆ,ਇਸ ਪੂਰੀ ਘ ਟਨਾ ‘ਤੇ ਵਿਧਾਇਕ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।

Exit mobile version