ਬਿਉਰੋ ਰਿਪੋਰਟ : ਕਪੂਰਥਲਾ ਵਿੱਚ 4 ਮੁਲਜ਼ਮਾਂ ਨੇ ਇੱਕ ਨੌਜਵਾਨ ਨੂੰ ਘਰ ਬੁਲਾਇਆ ਅਤੇ ਫਿਰ ਖੂਨ ਨਾਲ ਬੁਰੀ ਹਾਲਤ ਵਿੱਚ ਸਿਵਲ ਹਸਪਤਾਲ ਛੱਡ ਕੇ ਭੱਜ ਗਏ । ਨੌਜਵਾਨ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਪਿਤਾ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਪੁੱਤਰ ਨੂੰ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਮੁਲਜ਼ਮਾਂ ਨੇ ਧਮਕੀ ਦਿੱਤੀ ਕਿ ਤੇਰੇ ਪੁੱਤਰ ਨੂੰ ਮਾਰ ਦਿੱਤਾ। ਹੁਣ ਤੈਨੂੰ ਵੀ ਮਾਰ ਦੇਵਾਂਗੇ,ਇਸ ਦੇ ਬਾਅਦ ਉਹ ਵੀ ਫਰਾਰ ਹੋ ਗਏ ।
ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਥਾਣਾ ਬੇਗੋਵਾਲ ਵਿੱਚ ਧਾਰਾ 304,34 IPC ਦੇ ਤਹਿਤ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ। ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਕਪੂਰਥਲਾ ਹਸਪਤਾਲ ਵਿੱਚ ਰੱਖਿਆ ਗਿਆ ਹੈ । ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਿਕ ਚੰਦ ਲਾਲ ਨਿਵਾਸੀ ਬੇਗੋਵਾਲ ਨੇ ਦੱਸਿਆ ਕਿ 18 ਅਕਤੂਬਰ ਦੀ ਸਵੇਰ ਤਕਰੀਬਨ 7 ਵਜੇ ਬੇਗੋਵਾਲ ਦੇ ਵਾਰਡ ਨੰਬਰ 9 ਦੇ ਰਿੰਕੂ ਅਤੇ ਬਲਬੀਰ, ਲਾਲ ਚੰਦ,ਰਮਨ ਕੁਮਾਰ ਅਤੇ ਗੋਗੀ ਉਨ੍ਹਾਂ ਦੇ ਪੁੱਤਰ ਰਵੀ ਨੂੰ ਘਰੋ ਬੁਲਾ ਕੇ ਨਾਲ ਲੈ ਗਏ ਸਨ । ਜਿਸ ਦੇ ਬਾਅਦ ਤਕਰੀਬਨ 11 ਵਜੇ ਉਨ੍ਹਾਂ ਦੀ ਭਾਬੀ ਰਣਜੀਤ ਕੌਰ ਦਾ ਫੋਨ ਆਇਆ ਕਿ ਰਵੀ ਕੁਮਾਰ ਖੂਨ ਨਾਲ ਭਿੱਜੀ ਹਾਲਤ ਵਿੱਚ ਹਸਪਤਾਲ ਕੁਝ ਲੋਕ ਛੱਡ ਕੇ ਚੱਲੇ ਗਏ ਹਨ ।
ਗੱਡੀ ਲਿਜਾਉਣ ਸਮੇਂ ਧਮਕਾਇਆ
ਪਿਤਾ ਨੇ ਦੱਸਿਆ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪੁੱਤਰ ਰਵੀ ਬੁਰੀ ਤਰ੍ਹਾਂ ਜਖ਼ਮੀ ਸੀ । ਉਸ ਵਕਤ ਚਾਰੋ ਲੋਕ ਉੱਥੇ ਹੀ ਖੜੇ ਸਨ। ਡਿਊਟੀ ਡਾਕਰ ਨੇ ਪੁੱਤਰ ਦੀ ਹਾਲਤ ਗੰਭੀਰ ਵੇਖ ਦੇ ਹੋਏ ਜਲੰਧਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ । ਪਿਤਾ ਨੇ ਕਿਹਾ ਕਿ ਉਹ ਜਦੋਂ ਜਲੰਧਰ ਹਸਪਤਾਲ ਲੈਕੇ ਜਾਣ ਲਈ ਗੱਡੀ ਵਿੱਚ ਬੈਠਣ ਲੱਗੇ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ।
ਜਲੰਧਰ ਦੇ ਹਸਪਤਾਲ ਵਿੱਚ ਦਮ ਤੋੜਿਆ
ਇਸ ਤੋਂ ਬਾਅਦ ਉਹ ਪੁੱਤਰ ਨੂੰ ਲੈਕੇ ਜਲੰਧਰ ਸਿਵਲ ਹਸਪਾਲ ਪਹੁੰਚੇ ਪਰ ਰਵੀ ਦੀ ਮੌਤ ਹੋ ਚੁੱਕੀ ਸੀ । ਪਿਤਾ ਨੇ ਕਿਹਾ ਮੁਲਜ਼ਮ ਦਾ ਅਪਰਾਧਕ ਰਿਕਾਰਡ ਸੀ । ਉਨ੍ਹਾਂ ਨੇ ਹੀ ਪੁੱਤਰ ਦਾ ਕਤਲ ਕੀਤਾ। ਪੁਲਿਸ ਨੇ ਚੰਦ ਲਾਲ ਦੇ ਬਿਆਨ ‘ਤੇ ਚਾਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।