The Khalas Tv Blog India ਪਟਨਾ ਸਾਹਿਬ ਤੋਂ ਕਪੂਰਥਲਾ ਦੀ ਔਰਤ ਲਾਪਤਾ: 8 ਨੂੰ ਵਿਦੇਸ਼ ਬੈਠੇ ਪੁੱਤਰ ਨਾਲ ਹੋਈ ਸੀ ਆਖਰੀ ਗੱਲਬਾਤ
India Punjab

ਪਟਨਾ ਸਾਹਿਬ ਤੋਂ ਕਪੂਰਥਲਾ ਦੀ ਔਰਤ ਲਾਪਤਾ: 8 ਨੂੰ ਵਿਦੇਸ਼ ਬੈਠੇ ਪੁੱਤਰ ਨਾਲ ਹੋਈ ਸੀ ਆਖਰੀ ਗੱਲਬਾਤ

ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਦੋਨਾ ਦੀ ਇੱਕ ਮਹਿਲਾ ਦੇ ਪਟਨਾ ਸਾਹਿਬ ਵਿੱਚ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਦੀ ਸੂਚਨਾ ਪਰਿਵਾਰ ਨੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਦਿੱਤੀ ਹੈ। ਜਿਸ ਤੋਂ ਬਾਅਦ SHO ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸੂਚਨਾ ਤੋਂ ਬਾਅਦ ਪਟਨਾ ਸਾਹਿਬ ਦੇ ਸਬੰਧਿਤ ਥਾਣੇ ਨੂੰ ਈਮੇਲ ਦੁਆਰਾ ਸੰਪਰਕ ਕਰ ਮਹਿਲਾ ਦੀ ਤਲਾਸ਼ ਕਰਨ ਨੂੰ ਕਿਹਾ ਹੈ।

ਜਾਣਕਾਰੀ ਮੁਤਾਬਕ ਪਿੰਡ ਸ਼ਾਲਾਪੁਰ ਦੋਨਾ ਦੀ ਰਹਿਣ ਵਾਲੀ ਬਲਵੀਰ ਕੌਰ (50 ਸਾਲ) ਬੀਤੀ 2 ਤਰੀਕ ਨੂੰ ਸਵੇਰੇ ਘਰੋਂ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਮੱਥਾ ਟੇਕਣ ਲਈ ਗਈ ਸੀ। ਪਟਨਾ ਸਾਹਿਬ ਪਹੁੰਚਣ ਤੋਂ ਬਾਅਦ ਉਹ 5 ਤਰੀਕ ਨੂੰ ਸ੍ਰੀ ਗੁਰੂਦੁਆਰਾ ਸਾਹਿਬ ਕੰਪਲੈਕਸ ਦੀ ਧਰਮਸ਼ਾਲਾ ਵਿਚਲੇ ਕਮਰੇ ਤੋਂ ਚਲੀ ਗਏ ਸੀ।

ਪਟਨਾ ਸਾਹਿਬ ਪੁਲਿਸ ਤਲਾਸ਼ ਵਿੱਚ ਲੱਗੀ ਹੋਈ ਹੈ

ਇੱਕ ਹਫ਼ਤੇ ਤੱਕ ਪਟਨਾ ਸਾਹਿਬ ਵਿੱਚ ਔਰਤ ਦੀ ਭਾਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਵਾਪਸ ਪਰਤ ਰਹੇ ਹਨ। ਦੂਜੇ ਪਾਸੇ ਸੁਲਤਾਨਪੁਰ ਲੋਧੀ ਥਾਣੇ ਦੇ ਐਸਐਚਓ ਹਰਗੁਰਦੇਵ ਸਿੰਘ ਮੁਤਾਬਕ ਉਹ ਪਟਨਾ ਸਾਹਿਬ ਪੁਲਿਸ ਦੇ ਸੰਪਰਕ ਵਿੱਚ ਹਨ। ਪਟਨਾ ਸਾਹਿਬ ਪੁਲਿਸ ਔਰਤ ਦੀ ਭਾਲ ‘ਚ ਲੱਗੀ ਹੋਈ ਹੈ।

ਵਿਦੇਸ਼ ਗਏ ਪੁੱਤਰ ਨਾਲ ਆਖਰੀ ਵਾਰ ਹੋਈ ਸੀ ਗੱਲ 

ਬਲਵੀਰ ਕੌਰ ਦੀ 8 ਤਰੀਕ ਨੂੰ ਆਖਰੀ ਵਾਰ ਵਿਦੇਸ਼ ਗਏ ਪੁੱਤਰ ਨਾਲ ਗੱਲ ਹੋਈ ਸੀ। ਜਿਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਹੈ। ਪਰਿਵਾਰਿਕ ਮੈਂਬਰ ਲਗਾਤਾਰ ਬਲਵੀਰ ਕੌਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

 

Exit mobile version