Punjab

ਡਾਕਟਰ ਗਾਂਧੀ ਨੇ ਅਫੀਮ ਦੀ ਖੇਤੀ ਨੂੰ ਦੱਸਿਆ ਸਹੀ, ਕਿਹਾ ਦਿੱਤੀ ਜਾਵੇ ਇਜਾਜ਼ਤ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਪ੍ਰਚਾਰ ਕਰ ਰਹੀ ਹੈ। ਜਿਸ ਦੇ ਤਹਿਤ ਅੱਜ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਪਹਿਲੀ ਵਾਰ ਨਾਭਾ ਵਿਖੇ ਪਹੁੰਚੇ ਹਨ। ਡਾਕਟਰ ਗਾਂਧੀ ਨੇ ਕਿਹਾ ਕਿ ਮੇਰਾ ਮੁਕਾਬਲਾ ਸਾਰੇ ਹੀ ਉਮੀਦਵਾਰਾਂ ਨਾਲ ਹੈ। ਡਾਕਟਰ ਗਾਂਧੀ ਨੇ ਸਿੰਥੈਟਿਕ ਨਸ਼ੇ ਦੇ ਨਾਲ ਹੋ ਰਹੀਆਂ ਨੌਜਵਾਨਾਂ ਦੀਆ ਮੌਤਾਂ ‘ਤੇ ਸਵਾਲ ਉਠਾਉਂਦੇ ਕਿਹਾ ਕਿ ਪੰਜਾਬ ਵਿੱਚ ਸਰਕਾਰਾਂ ਵੱਡੇ ਮਗਰ ਮੱਛਾਂ ਨੂੰ ਨਹੀਂ ਫੜਦੀਆਂ।

ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਵੱਡੇ ਮਗਰ ਮੱਛਾਂ ਦੀ ਸ਼ਹਿ ‘ਤੇ ਹੀ ਸਿੰਥੈਟਿਕ ਨਸ਼ੇ ਦੀ ਵਿਕਰੀ ਹੋ ਰਹੀ ਹੈ। ਗਾਂਧੀ ਨੇ ਸਰਕਾਰ ਨੂੰ ਨਸੀਹਤ ਦਿੰਦਿਆ ਕਿਹਾ ਕਿ ਜੋ ਵਿਅਕਤੀ ਅਫੀਮ ਅਤੇ ਚੂਰਾ ਪੋਸਤ ਖਾਣ ਦੇ ਆਦੀ ਹਨ ਉਹਨਾਂ ਨੂੰ ਖ਼ਾਸ ਰਿਆਇਤ ਦਿੱਤੀ ਜਾਵੇ ਅਤੇ ਤਾਂ ਜੋ ਘਰਾਂ ਵਿੱਚ ਅਫੀਮ ਦੀ ਆਪਣੀ ਜੋਗੀ ਖੇਤੀ ਕਰ ਸਕਣ।

ਉਨ੍ਹਾਂ ਨੇ ਅਫੀਮ ਦੀ ਖੇਤੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਿਰਫ 35 ਬੂਟੇ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜੇਕਰ ਕੋਈ ਵੱਧ ਲਗਾਉਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇ। ਡਾਕਟਰ ਗਾਂਧੀ ਨੇ ਕਿਹਾ ਕਿ ਬੀਜੇਪੀ ਦੇ ਖੁਦ ਸੰਸਦ ਮੈਂਬਰ ਕਹਿ ਰਹੇ ਹਨ ਕਿ ਸੰਵਿਧਾਨ ਨੂੰ ਬਦਲਿਆ ਜਾਵੇਗਾ ਪਰ ਜੇਕਰ ਸੰਵਿਧਾਨ ਬਦਲ ਜਾਵੇਗਾ ਤਾਂ ਸਾਰਾ ਦੇਸ਼ ਬਰਬਾਦ ਹੋ ਜਾਵੇਗਾ।