ਬਿਊਰੋ ਰਿਪੋਰਟ : ਕਪੂਰਥਲਾ ਵਿੱਚ ਜਲੰਧਰ- ਅੰਮ੍ਰਿਤਸਰ ਹਾਈਵੇਅ ‘ਤੇ ਭਿਆਨਕ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ । ਹਾਦਸਾ ਇਨ੍ਹਾਂ ਖਤਰਨਾਕ ਸੀ ਕਿ ਜਿਸ ਇਨੋਵਾ ਗੱਡੀ ‘ਤੇ ਚਾਰੋ ਜਾ ਰਹੇ ਸਨ ਉਸ ਦੇ ਪਰਖੱਚੇ ਉੱਡ ਗਏ । 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ । ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਦੁਰਘਟਨਾ ਦੀ ਸੂਚਨਾ ਮਿਲ ਦੇ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ । ਪਰ ਉਸ ਤੋਂ ਪਹਿਲਾਂ ਹੀ 4 ਲੋਕਾਂ ਦੀ ਮੌਤ ਹੋ ਗਈ ਸੀ ।
ਦੱਸਿਆ ਜਾ ਰਿਹਾ ਹੈ ਕਿ ਇਨੋਵਾ ਇੱਕ ਸਮਾਨ ਨਾਲ ਭਰੀ ਹੋਈ ਗੱਡੀ ਨਾਲ ਟਕਰਾਈ ਸੀ । ਥਾਣਾ ਸੁਭਾਨਪੁਰ ਦੇ ASI ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਗੱਡੀ ਪਿੰਡ ਹਮੀਰਾ ਫਲਾਈ ਓਵਰ ‘ਤੇ ਪਹੁੰਚੀ ਤਾਂ ਹਾਦਸਾ ਵਾਪਰਿਆ ਸੀ । ਤਫਤੀਸ਼ ਦੌਰਾਨ ਪਤਾ ਚੱਲਿਆ ਹੈ ਕਿ ਇਨੋਵਾ ਕਾਰ ਨੰਬਰ PB-04-V7900 ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੀ ਸੀ । ਜਦੋਂ ਉਹ ਹਮੀਰਾ ਫਲਾਈ ਓਵਰ ‘ਤੇ ਚੜੀ ਤਾਂ ਉਸ ਦਾ ਬੈਲੰਸ ਵਿਗੜਿਆ । ਗੱਡੀ ਦੀ ਸਪੀਡ ਜ਼ਿਆਦਾ ਸੀ ਜਾਂ ਫਿਰ ਡਰਾਇਵਰ ਨੂੰ ਝਪਕੀ ਆ ਗਈ । ਦੋਵਾਂ ਵਿੱਚ ਕੋਈ ਇੱਕ ਵਜ੍ਹਾ ਹੋ ਸਕਦੀ ਹੈ। ਜਿਸ ਦੀ ਵਜ੍ਹਾ ਕਰਕੇ ਇਨੋਵਾ ਸਮਾਨ ਨਾਲ ਭਰੀ ਹੋਈ ਗੱਡੀ ਨਾਲ ਟਕਰਾਅ ਗਈ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਗਈ । ਛੋਟੀ ਜੀ ਗਲਤੀ ਦੀ ਵਜ੍ਹਾ ਕਰਕੇ 4 ਲੋਕਾਂ ਦੀ ਜਾਨ ਹਮੇਸ਼ਾ ਦੇ ਲਈ ਚੱਲੀ ਗਈ ।
ASI ਦੇ ਮੁਤਾਬਿਕ ਹਾਦਸਾ ਇੰਨਾਂ ਭਿਆਨਕ ਸੀ ਕਿ ਇਨੋਵਾ ਵਿੱਚ ਸਵਾਰ ਪੁਲਿਸ ਮੁਲਾਜ਼ਮ ਹਰਦੇਵ ਸਿੰਘ,ਹਰਜੀਤ ਸਿੰਘ ਜੋ ਕਿ ਬਿਆਸ ਦੇ ਰਹਿਣ ਵਾਲੇ ਸਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਉਨ੍ਹਾਂ ਦੇ ਨਾਲ ਜੰਡਿਆਲਾ ਗੁਰੂ ਦੇ ਲਵਲੀ ਅਤੇ ਬਿਆਸ ਦੇ ਹੀ ਜਤਿੰਦਰ ਕੁਮਾਰ ਨੇ ਵੀ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ । ਜਦਕਿ ਪੰਜਵੇਂ ਸਾਥੀ ਕਰਣ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ । ਜਿਸ ਦਾ ਬਿਆਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ASI ਮੁਤਾਬਿਕ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਦੇ ਲਈ ਰੱਖੀਆਂ ਗਈਆਂ ਹਨ । ਜਿਸ ਤੋਂ ਬਾਅਦ ਘਰ ਵਾਲਿਆਂ ਨੂੰ ਲਾਸ਼ਾਂ ਸੌਂਪਿਆ ਜਾਣਗੀਆਂ।