ਬਿਉਰੋ ਰਿਪੋਰਟ : ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਵਿੱਚ 2 ਨੌਜਵਾਨਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਦੀ ਖਬਰ ਹੈ । ਦੋਵਾਂ ਦੀ ਲਾਸ਼ ਹਮੀਰਾ ਫਲਾਈ ਓਵਰ ਦੇ ਹੇਠਾਂ ਵਾਲੇ ਖੇਤਾਂ ਵਿੱਚ ਵੱਖ-ਵੱਥ ਥਾਂ ‘ਤੇ ਪਏ ਮਿਲੇ ਹਨ । ਲਾਸ਼ ਦੇ ਕੋਲ ਇੱਕ ਬਾਇਕ ਅਤੇ ਫੋਨ ਵੀ ਬਰਾਮਦ ਹੋਇਆ ਹੈ । ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਸਬੰਧਿਤ ਥਾਣਾ ਪੁਲਿਸ ਨੇ ਮੌਕੇ ਕੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ।
DSP ਭੁੱਲਥ ਸੁਖਨਿੰਦਰ ਸਿੰਘ ਦੇ ਮੁਤਾਬਿਕ ਉਨ੍ਹਾਂ ਨੂੰ ਇਤਲਾਹ ਮਿਲੀ ਹੈ ਕਿ ਡੋਗਰਾਵਾਲਾ ਤੋਂ ਹਮੀਰਾ ਦੇ ਵਿਚਾਲੇ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁੱਲ ਦੇ ਹੇਠਾਂ ਖੇਤਾਂ ਵਿੱਚ ਕੱਚੇ ਰਸਤੇ 2 ਨੌਜਵਾਨਾਂ ਦੀ ਲਾਸ਼ਾਂ ਹਨ । ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉੱਥੇ 2 ਲਾਸ਼ਾਂ ਪਈਆਂ ਸਨ । ਜਿਸ ਵਿੱਚ ਇੱਕ ਸਿੱਖ ਸੀ ਜਿਸ ਦੇ ਕੇਸ ਖੁੱਲੇ ਸਨ । ਪੁਲਿਸ ਦੇ ਮੁਤਾਬਿਕ ਮ੍ਰਿਤਕਾਂ ਦੀ ਪਛਾਣ ਬਿਕਰਮ ਸਿੰਘ ਅਤੇ ਸਤਪਾਲ ਸਿੰਘ ਨਿਵਾਸੀ ਰਾਏਪੁਰ ਪੀਰਬਖਸ਼ਵਾਲਾ ਦੇ ਤੌਰ ‘ਤੇ ਹੋਈ ਹੈ ।
ਦੋਵਾਂ ਦੇ ਫੋਨ ਵੀ ਬੰਦ ਆ ਰਹੇ ਹਨ
SHO ਹਰਦੀਪ ਸਿੰਘ ਨੇ ਦੱਸਿਆ ਕਿ ਬਿਕਰਮ ਸਿੰਘ ਪਹਿਲਾਂ ਨਸ਼ਾ ਕਰਦਾ ਸੀ । ਉਸ ਦਾ ਨਸ਼ਾ ਛਡਾਉ ਕੇਂਦਰ ਵਿੱਚ ਕਾਰਡ ਬਣਿਆ ਹੋਇਆ ਹੈ । ਜਿੱਥੋਂ ਉਹ ਨਸ਼ਾ ਛੱਡਣ ਦੀ ਗੋਲੀ ਖਾਂਦਾ ਸੀ । ਪਰ ਦੂਜੇ ਨੌਜਵਾਨ ਸਤਪਾਲ ਸਿੰਘ ਦੇ ਬਾਰੇ ਹੁਣ ਤੱਕ ਕੁੱਝ ਵੀ ਪਤਾ ਨਹੀਂ ਚੱਲ ਰਿਹਾ ਹੈ । ਪੋਸਟਮਾਰਮਟ ਰਿਪੋਰਟ ਦੇ ਆਉਣ ਦੇ ਬਾਅਦ ਮੌਤ ਦੀ ਅਸਲੀ ਵਜ੍ਹਾ ਬਾਰੇ ਪਤਾ ਚੱਲੇਗਾ ।
ਮ੍ਰਿਤਕ ਬਿਕਰਮ ਸਿੰਘ ਦੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਉਨ੍ਹਾਂ ਦਾ ਗੁਆਂਢੀ ਹੈ । ਦੋਵੇ ਸਵੇਰ 11 ਵਜੇ ਘਰ ਤੋਂ ਨਿਕਲੇ ਸਨ । ਜਿਨਾਂ ਦੀ ਉਨ੍ਹਾਂ ਨੇ ਕਾਫੀ ਤਲਾਸ਼ ਕੀਤੀ ਪਰ ਕੋਈ ਪਤਾ ਨਹੀਂ ਚੱਲਿਆ । ਉਨ੍ਹਾਂ ਦੇ ਮੋਬਾਈਲ ਵੀ ਬੰਦ ਆ ਰਹੇ ਸਨ । ਰਜਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਪੁੱਲ ਦੇ ਹੇਠਾਂ ਪੁਲਿਸ ਖੜੀ ਰਹਿੰਦੀ ਹੈ ਅਤੇ ਸਾਹਮਣੇ ਹੀ 2 ਘਰ ਸਰੇਆਮ ਨਸ਼ਾ ਵੇਚ ਦੇ ਹਨ। ਪਰ ਪੁਲਿਸ ਸਿਰਫ਼ ਚੱਕਰ ਲੱਗਾ ਕੇ ਚੱਲੀ ਜਾਂਦੀ ਹੈ ।
ਪੋਸਟ ਮਾਰਟਮ ਰਿਪੋਰਟ ਵਿੱਚ ਮੌਤ ਦੇ ਕਾਰਨਾਂ ਦਾ ਪਤਾ ਚਲੇਗਾ
ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਮੁਰਦਾ ਘਰ ਵਿੱਚ ਰੱਖਿਆ ਹੈ । ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਹਨ । ਉਸ ਤੋਂ ਇਹ ਹੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇ ਨੌਜਵਾਨਾਂ ਦੀ ਮੌਤ ਨਸ਼ਾ ਕਰਨ ਜਾਂ ਫਿਰ ਨਸ਼ਾ ਨਾ ਮਿਲਣ ਦੀ ਵਜ੍ਹਾ ਕਰਕੇ ਹੋਈ ਹੈ । ਬਾਕੀ ਸਹੀ ਤੱਥ ਪੋਸਟਮਾਰਟਮ ਰਿਪੋਰਟ ਦੇ ਆਉਣ ਦੇ ਬਾਅਦ ਸਾਹਮਣੇ ਆਉਣਗੇ ।