ਕਪੂਰਥਲਾ : ਪੰਜਾਬੀ ਚੰਗੇ ਭਵਿੱਖ ਦੀ ਭਾਲ ਅਤੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਵਿਦੇਸ਼ ਜਾਂਦੇ ਹਨ। ਪਰ ਜਦੋਂ ਉਨ੍ਹਾਂ ਦੇ ਮੌਤ ਦੀ ਖ਼ਬਰ ਆਉਂਦੀ ਹੈ ਤਾਂ ਨਾ ਸਿਰਫ ਪਰਿਵਾਰ ਦਾ ਬਲਕਿ ਪੂਰੇ ਪਿੰਡ ਦਾ ਦਿਲ ਕੰਬ ਜਾਂਦਾ ਹੈ। ਕਪੂਰਥਲਾ ਦੇ 2 ਭਰਾ ਵੀ ਤਰਕੀ ਦੇ ਲਈ ਅਮਰੀਕਾ ਗਏ ਸਨ, ਪਰ ਜਦੋਂ ਉਨ੍ਹਾਂ ਦੇ ਕਤਲ ਦੀ ਖ਼ਬਰ ਸੁਣਨ ਨੂੰ ਮਿਲੀ ਹੈ ਤਾਂ ਪਿੰਡ ਬਿਧਿਪੁਰ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਮ੍ਰਿਤਕ ਦੋਵੇਂ ਭਰਾਵਾਂ ਦੀ ਪਛਾਣ ਦੀਪੀ ਅਤੇ ਗੋਰਾ ਦੇ ਰੂਪ ਵਿੱਚ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸ਼ਖ਼ਸ਼ ‘ਤੇ ਕਤਲ ਦਾ ਇਲਜ਼ਾਮ ਲੱਗਿਆ ਹੈ ਉਹ ਵੀ ਕਾਂਜਲੀ ਪਿੰਡ ਦਾ ਰਹਿਣ ਵਾਲਾ ਹੈ ।
ਪੈਸਿਆਂ ਦੇ ਚੱਕਰ ਵਿੱਚ ਕਤਲ ਹੋਇਆ
ਮਿਲੀ ਜਾਣਕਾਰੀ ਦੇ ਮੁਤਾਬਕ ਅਮਰੀਕਾ ਸ਼ਹਿਰ ਦੇ ਪੋਰਟਲੈਂਡ ਵਿੱਚ ਸ਼ਾਪਿੰਗ ਮਾਲ ਦੇ ਬਾਹਰ ਦੋਵੇਂ ਭਰਾਵਾਂ ਨੂੰ ਗੋਲੀਆਂ ਮਾਰੀਆਂ ਗਈਆਂ। ਮੁਲਜ਼ਮ ਦਾ ਭਰਾਵਾਂ ਦੇ ਵਾਪਰ ਵਿੱਚ ਭਾਈਵਾਲੀ ਸੀ। ਪੈਸੇ ਦੇ ਲੈਣ-ਦੇਣ ਦੇ ਵਿਵਾਦ ਦੀ ਵਜ੍ਹਾ ਕਰੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਹਿਲਾਂ ਤਕਰਾਰਬਾਜ਼ੀ ਹੋਈ ਫਿਰ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋਈਆਂ ਅਤੇ ਫਿਰ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ ।
ਮ੍ਰਿਤਕ ਮਾਲ ਵਿੱਚ ਘੁੰਮਣ ਆਏ ਸਨ
ਕਤਲ ਦੇ ਮਾਮਲੇ ਵਿੱਚ ਪੋਰਟ ਲੈਂਡ ਪੁਲਿਸ ਨੇ ਇੱਕ ਸ਼ਖ਼ਸ ਨੂੰ ਹਿਰਾਸਤ ਵਿੱਚ ਲਿਆ ਹੈ। ਪਰ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਬੁੱਧਵਾਰ ਦੁਪਹਿਰ ਤਕਰੀਬਨ 3 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਬਿਧਿਪੁਰ ਦੇ ਦਿਲਰਾਜ ਸਿੰਘ ਉਰਫ ਦੀਪਾ ਅਤੇ ਛੋਟੇ ਭਰਾ ਗੋਰਾ ਸ਼ਾਪਿੰਗ ਲਈ ਘੁੰਮਣ ਗਏ ਸਨ।
ਮਾਲ ਦੇ ਬਾਹਰ ਇੱਕ ਵਿਅਕਤੀ ਨਾਲ ਬਹਿਸ ਹੋਈ, ਇਸੇ ਦੌਰਾਨ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਇਸ ਵਿੱਚ ਦੀਪਾ ਅਤੇ ਗੋਰਾ ਦੀ ਮੌਤ ਹੋ ਗਈ। ਅਮਰੀਕਾ ਵਿੱਚ ਗੰਨ ਕਲਚਰ ਪਹਿਲਾਂ ਤੋਂ ਇਨ੍ਹਾਂ ਹਾਵੀ ਹੈ ਕਿ ਬੱਚਿਆਂ ਦੇ ਹੱਥ ਵਿੱਚ ਵੀ ਬੰਦੂਕਾਂ ਹੁੰਦੀਆਂ। ਅਜਿਹੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਜਿੰਨਾਂ ਵਿਕਸਿਤ ਹੈ, ਉਨ੍ਹਾਂ ਹੀ ਖਤਰੇ ਤੋਂ ਖਾਲੀ ਨਹੀਂ ਹੈ।