Punjab

2 ਵੱਡੀਆਂ ਨਿਹੰਗ ਜਥੇਬੰਦੀਆਂ ਵਿੱਚ ਵੱਡਾ ਟਕਰਾਅ ! 200 ਪੁਲਿਸ ਮੁਲਾਜ਼ਮਾਂ ਨਾਲ ਵੱਡੇ ਅਫ਼ਸਰ ਮੌਕੇ ‘ਤੇ ਮੌਜੂਦ !

ਬਿਉਰੋ ਰਿਪੋਰਟ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ । ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਅਕਾਲ ਬੁੰਗਾ ‘ਤੇ ਕਬਜ਼ਾ ਕਰਨ ਨੂੰ ਲੈਕੇ ਮੰਗਲਵਾਰ ਨੂੰ ਨਿਹੰਗ ਦੇ ਵਿਚਾਲੇ ਟਕਰਾਅ ਹੋ ਗਿਆ । ਇਸ ਵਿੱਚ ਗੁਰਦੁਆਰਾ ਕੰਪਲੈਕਸ਼ਨ ਵਿੱਚ ਮੌਜੂਦ 2 ਨਿਹੰਗ ਜਖ਼ਮੀ ਹੋ ਗਏ । ਜਿੰਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਭਰਤੀ ਕਰਵਾਇਆ ਗਿਆ ਹੈ ।

ਇਸ ਟਕਰਾਅ ਦੀ ਇਤਲਾਹ ਮਿਲ ਦੇ ਹੀ SDM ਸੁਲਤਾਨਪੁਰ ਲੋਧੀ ਜਸਪ੍ਰੀਤ ਸਿੰਘ ਨੇ SP-HQ ਤੇਜਵੀਰ ਸਿੰਘ ਹੁੰਦਲ ਸਮੇਤ 200 ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਪੂਰੇ ਇਲਾਕੇ ਨੂੰ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਸੀ । ਸਵੇਰ ਤੋਂ ਪੁਲਿਸ ਅਧਿਕਾਰੀ ਮਾਮਲੇ ਨੂੰ ਸੁਲਝਾਉਣ ਨੂੰ ਲੱਗੇ ਸਨ।

ਅਗਵਾ ਕਰਕੇ ਕੁੱਟਮਾਰ ਕੀਤੀ

ਜਾਣਕਾਰੀ ਦੇ ਮੁਤਾਬਿਕ ਗੁਰਦੁਆਰਾ ਅਕਾਲ ਬੁੰਗਾ ਵਿੱਚ ਇਸ ਸਮੇਂ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਕਾਬਿਜ ਸਨ । ਜਿੰਨਾਂ ਨੇ ਬਾਬਾ ਨਿਰਵੈਰ ਸਿੰਘ ਢਿੱਲੋ ਨੂੰ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਵਜੋ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਸੀ । ਮੰਗਲਵਾਰ ਦੀ ਸਵੇਰ ਨਿਰਵੈਰ ਸਿੰਘ ਦੇ ਨਾਲ ਜਗਜੀਤ ਸਿੰਘ ਮੌਜੂਦ ਸਨ। ਸਿਵਲ ਹਸਪਤਾਲ ਵਿੱਚ ਭਰਤੀ ਬਲਬੀਰ ਸਿੰਘ ਗੁਟ ਦੇ ਜਖ਼ਮੀ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ । ਇਸੇ ਦੌਰਾਨ ਸਾਢੇ 8 ਵਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚਕਰਵਰਤੀ ਪੰਜਾਬ ਦੇ ਮੁਖੀ ਮਾਨ ਸਿੰਘ ਆਪਣੇ ਕਰੀਬੀ 15-20 ਸਾਥੀਆਂ ਦੇ ਨਾਲ ਆਏ ਅਤੇ ਉਨ੍ਹਾਂ ਨੂੰ ਅਗਵਾ ਕਰਕੇ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰ ਲਿਆ ।

SDM ਜਸਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਗੁਰਦੁਆਰਾ ਸਾਹਿਬ ਵਿੱਚ ਨਿਹੰਗ ਸਿੰਘਾਂ ਨਾਲ ਗੱਲਬਾਤ ਕਰ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਬਾਬਾ ਬਲਬੀਰ ਸਿੰਘ ਬੁੱਢਾ ਦਲ ਵੀ ਆਪਣੇ 20-25 ਸਾਥੀਆਂ ਦੇ ਨਾਲ ਸੁਲਤਾਨਪੁਰ ਲੋਧੀ ਦੇ ਪੁੱਡਾ ਵਿੱਚ ਮੌਜੂਦ ਸਨ । ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਗਿਆ ਹੈ,ਤਾਂਕੀ ਮਾਹੌਲ ਖਰਾਬ ਨਾ ਹੋਏ।

ਗੁਰਦੁਆਰਾ ਅਕਾਲ ਬੁੰਗਾ ਵਿੱਚ ਆਪਣੇ 100 ਸਾਥੀਆ ਦੇ ਨਾਲ ਕਾਬਿਜ ਹੋਏ ਮਾਨ ਸਿੰਘ ਨੇ ਕਿਹਾ ਉਹ ਸੁਲਤਾਨਪੁਰ ਲੋਧੀ ਵਿੱਚ ਗੁਰਪੂਰਬ ਮਨਾਉਣਗੇ। ਉਧਰ ਇਸ ਤੋਂ ਪਹਿਲਾਂ ਵੀ ਇੰਨਾਂ ਦੋਵਾਂ ਗੁੱਟਾਂ ਵਿੱਚ ਵਿਵਾਦ ਹੋ ਚੁੱਕਿਆ ਹੈ । ਪ੍ਰਸ਼ਾਸਨ ਬਾਬਾ ਮਾਨ ਸਿੰਘ ਨੂੰ ਸਮਝਾਉਣ ਵਿੱਚ ਜੁਟੀ ਹੈ ।