India Manoranjan

ਕਪਿਲ ਸ਼ਰਮਾ ਸਮੇਤ ਹੋਰਨਾਂ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰ ਰਾਜਪਾਲ ਯਾਦਵ ਨੂੰ ਇੱਕ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਕ ਧਮਕੀ ਭਰਿਆ ਸੰਦੇਸ਼ ਰਾਜਪਾਲ ਯਾਦਵ ਦੇ ਈਮੇਲ ਖਾਤੇ ’ਤੇ ਵਿਸ਼ਨੂੰ ਨਾਮ ਦੇ ਵਿਅਕਤੀ ਵੱਲੋਂ ਭੇਜਿਆ ਗਿਆ ਸੀ, ਜਿਸ ਨੇ ਕਥਿਤ ਤੌਰ ‘ਤੇ ਚੇਤਾਵਨੀ ਦਿੱਤੀ ਸੀ ਕਿ ਸ਼ਰਮਾ, ਉਸਦੇ ਪਰਿਵਾਰ, ਉਸਦੇ ਸਾਥੀਆਂ ਅਤੇ ਰਾਜਪਾਲ ਯਾਦਵ ਨੂੰ ਮਾਰ ਦਿੱਤਾ ਜਾਵੇਗਾ। 14 ਦਸੰਬਰ, 2024 ਨੂੰ ਭੇਜੀ ਗਈ ਈਮੇਲ ਨੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।

ਇਨ੍ਹਾਂ ਸਿਤਾਰਿਆਂ ਨੂੰ ਈਮੇਲ ਭੇਜਣ ਵਾਲੇ ਵਿਅਕਤੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਅੱਠ ਘੰਟਿਆਂ ਦੇ ਅੰਦਰ ਇਨ੍ਹਾਂ ਸਿਤਾਰਿਆਂ ਤੋਂ ਕੋਈ ਜਵਾਬ ਨਹੀਂ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਰਿਪੋਰਟ ਦੇ ਅਨੁਸਾਰ, ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਧਮਕੀ ਭਰਿਆ ਈਮੇਲ ਪਾਕਿਸਤਾਨ ਤੋਂ ਭੇਜਿਆ ਗਿਆ ਸੀ।

ਇਹ ਧਮਕੀ ਭਰਿਆ ਸੰਦੇਸ਼ don99284@gmail.com ਈਮੇਲ ਪਤੇ ਤੋਂ ਰਾਜਪਾਲ ਯਾਦਵ ਦੇ ਟੀਮ ਦੇ ਈਮੇਲ ਖਾਤੇ teamrajpalyadav@gmail.com ‘ਤੇ ਭੇਜਿਆ ਗਿਆ ਸੀ। ਇਸ ਕਾਰਨ ਤੁਰੰਤ ਕਾਰਵਾਈ ਕਰਦਿਆਂ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਨੇ ਮੁੰਬਈ ਦੇ ਅੰਬੋਲੀ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਧਮਕੀ ਅਤੇ ਖਤਰਨਾਕ ਈਮੇਲ ਦੇ ਪਿੱਛੇ ਵਾਲੇ ਵਿਅਕਤੀ ਦੀ ਜਾਂਚ ਕਰ ਰਹੇ ਹਨ।

ਰੈਮੋ ਡਿਸੂਜ਼ਾ ਅਤੇ ਸੁਗੰਧਾ ਮਿਸ਼ਰਾ ਨੂੰ ਵੀ ਮਿਲੀ ਧਮਕੀ

ਫਿਲਮ ਨਿਰਦੇਸ਼ਕ ਰੇਮੋ ਡਿਸੂਜ਼ਾ ਅਤੇ ਅਦਾਕਾਰਾ ਅਤੇ ਗਾਇਕਾ ਸੁਗੰਧਾ ਮਿਸ਼ਰਾ ਨੂੰ ਵੀ ਅਜਿਹਾ ਹੀ ਧਮਕੀ ਭਰਾ ਈਮੇਲ ਮਿਲਿਆ ਹੈ। ਦੋਹਾਂ ਨੇ ਅਲੱਗ-ਅਲੱਗ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।