The Khalas Tv Blog Punjab ਸਾਰੇ ਕੰਮ ਛੱਡੋ ਇਹ ਖਬਰ ਜ਼ਰੂਰ ਜਾਣੋ ! ਮਾਪਿਆਂ,ਅਧਿਆਪਕਾਂ ਲਈ ਅਲਰਟ !
Punjab

ਸਾਰੇ ਕੰਮ ਛੱਡੋ ਇਹ ਖਬਰ ਜ਼ਰੂਰ ਜਾਣੋ ! ਮਾਪਿਆਂ,ਅਧਿਆਪਕਾਂ ਲਈ ਅਲਰਟ !

ਬਿਊਰੋ ਰਿਪੋਰਟ : ਜਿਸ ਖਬਰ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਮਾਪਿਆਂ ਅਤੇ ਅਧਿਆਪਕਾਂ ਨੂੰ ਅਲਰਟ ਕਰਨ ਵਾਲੀ ਹੈ । ਪਰਦੇ ‘ਤੇ ਸਪਾਇਡਰ ਮੈਨ,ਹੀਮੈਨ ਵੇਖਣ ਵਾਲੇ ਬੱਚਿਆਂ ਨੂੰ ਅਸਲ ਅਤੇ ਕੈਮਰੇ ਦੀ ਜ਼ਿੰਦਗੀ ਦਾ ਫਰਕ ਨਹੀਂ ਪਤਾ ਹੁੰਦਾ ਹੈ । ਜੋਸ਼ ਉਹ ਕੁਝ ਅਜਿਹੀ ਹਰਕਤ ਕਰ ਬੈਠਦੇ ਹਨ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਪਛਤਾਉਣਾ ਪੈਂਦਾ । ਅਜਿਹਾ ਹੀ ਇੱਕ ਮਾਮਲਾ ਕਾਨਪੁਰ ਦੇ ਡਾਕਟਰ ਵੀਰੇਂਦਰ ਸਵਰੂਪ ਸਕੂਲ ਤੋਂ ਸਾਹਮਣੇ ਆਇਆ ਹੈ । ਵਿਦਿਆਰਥੀ ਆਪਸ ਵਿੱਚ ਗੱਲ ਕਰ ਰਹੇ ਸਨ ਕਿ ਸਪਾਇਡਰ ਮੈਨ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਸੈਕੰਡ ਵਿੱਚ ਪਹੁੰਚ ਜਾਂਦਾ ਹੈ । ਉਸੇ ਵੇਲੇ ਵਿਦਿਆਰਥੀ ਨੇ ਸਪਾਇਡਰ ਮੈਨ ਬਣ ਕੇ ਪਹਿਲੀ ਮੰਜ਼ਿਲ ਤੋਂ 16 ਫੁੱਟ ਹੇਠਾਂ ਛਾਲ ਮਾਰਨ ਦੀ ਸ਼ਰਤ ਲਗਾਈ।

ਫਿਰ ਨਾਲ ਖੜੇ ਤੀਜੀ ਕਲਾਸ ਦੇ ਵਿਰਾਟ ਨੇ ਕਿਹਾ ‘ਮੈਂ ਹਾਂ ਸਪਾਇਡਰ ਮੈਨ’ ਅਤੇ ਛਾਲ ਮਾਰ ਦਿੱਤੀ । ਹੇਠਾਂ ਡਿੱਗਣ ਦੇ ਨਾਲ ਹੀ ਉਹ ਤੜਪਨ ਲੱਗਿਆ। ਗੰਭੀਰ ਹਾਲਤ ਵਿੱਚ ਬੱਚੇ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਦਾਅਵਾ ਸਕੂਲ ਪ੍ਰਬੰਧਨ ਨੇ ਕੀਤਾ ਹੈ । ਪੂਰੀ ਘਟਨਾ 19 ਜੁਲਾਈ ਦੀ ਹੈ । ਸ਼ੁੱਕਰਵਾਰ ਨੂੰ ਇਸ ਦਾ CCTV ਸਾਹਮਣੇ ਆਇਆ ਹੈ।

ਸਕੂਲ ਦਾ ਦਾਅਵਾ

ਘਟਨਾ ਕਾਨਪੁਰ ਦੇ ਕਿਦਵਾਈ ਨਗਰ ਐੱਚ 2 ਬਲਾਕ ਸਥਿਤ ਡਾਕਟਰ ਵੀਰੇਂਦਰ ਸਵਰੂਰ ਐਜੂਕੇਸ਼ਨ ਸੈਂਟਰ ਦੀ ਹੈ । ਇੱਥੇ ਬਾਬੂਪੁਰਵਾ ਕਾਲੋਨੀ ਦੇ ਰਹਿਣ ਵਾਲੇ ਆਨੰਦ ਬਾਜਪਾਈ ਦਾ 8 ਸਾਲ ਦਾ ਪੁੱਤਰ ਵਿਰਾਟ ਤੀਜੀ ਕਲਾਸ ਦਾ ਵਿਦਿਆਰਥੀ ਹੈ । ਆਨੰਦ ਦਾ ਮੈਡੀਕਲ ਸਟੋਰ ਹੈ ਉਨ੍ਹਾਂ ਦੇ ਮੁਤਾਬਿਕ 19 ਜੁਲਾਈ ਨੂੰ ਉਨ੍ਹਾਂ ਦਾ ਪੁੱਤਰ ਸਕੂਲ ਗਿਆ ਸੀ । ਸਕੂਲ ਪ੍ਰਬੰਧਨ ਨੇ ਦੱਸਿਆ ਕਿ ਬੱਚਿਆਂ ਵਿੱਚ ਸਪਾਇਡਰ ਮੈਨ ਨੂੰ ਲੈਕੇ ਗੱਲਬਾਤ ਹੋ ਰਹੀ ਸੀ ਇਸੇ ਦੌਰਾਨ ਵਿਰਾਟ ਨੇ ਛਾਲ ਮਾਰ ਦਿੱਤੀ ।

ਦੁਪਹਿਰ 1:30 ਵਜੇ ਇਹ ਸਾਰਾ ਕੁਝ ਹੋਇਆ । ਇਸ ਦੇ ਬਾਅਦ ਸਕੂਲ ਪ੍ਰਬੰਧਨ ਨੇ ਵਿਦਿਆਰਥੀ ਦੀ ਮਾਂ ਦੀਪਤੀ ਨੂੰ ਫੋਨ ਕਰਕੇ ਦੱਸਿਆ ਉਨ੍ਹਾਂ ਦਾ ਪੁੱਤਰ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਹੈ । ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ । ਮਾਮਲੇ ਦੀ ਜਾਣਕਾਰੀ ਮਿਲ ਦੇ ਹੀ ਦੀਪਤੀ ਅਤੇ ਪਤੀ ਆਨੰਦ ਦੇ ਨਾਲ ਪਹੁੰਚੀ । ਹਸਪਤਾਲ ਵਿੱਚ ਬੱਚੇ ਦਾ ਇਲਾਜ ਚੱਲ ਰਿਹਾ ਹੈ।

ਪਾਣੀ ਲੈਣ ਲਈ ਕਲਾਸ ਤੋਂ ਨਿਕਲਿਆ ਸੀ ਵਿਰਾਟ

ਆਨੰਦ ਨੇ ਦੱਸਿਆ ਕਿ ਸਕੂਲ ਪ੍ਰਬੰਧਨ ਦਾ ਦਾਅਵਾ ਹੈ ਕਿ ਛੁੱਟੀ ਤੋਂ ਥੋੜ੍ਹੀ ਦੇਰ ਪਹਿਲਾਂ ਵਿਰਾਟ ਨੇ ਪਾਣੀ ਦੀ ਬੋਤਲ ਭਰਨ ਦੀ ਇਜਾਜ਼ਤ ਮੰਗੀ ਸੀ । ਉਹ ਕਲਾਸ ਦੇ ਬਾਹਰ ਠੰਢਾ ਪਾਣੀ ਭਰਨ ਗਿਆ ਸੀ ਤਾਂ ਹੀ ਉਸ ਦੇ ਤਿੰਨ ਦੋਸਤ ਉੱਥੇ ਪਹੁੰਚੇ। ਤਿੰਨਾਂ ਦੋਸਤਾਂ ਨੇ ਸਪਾਇਡਰ ਮੈਨ ਦੀ ਤਰ੍ਹਾਂ ਛਾਲ ਮਾਰਨ ਦੀ ਚਰਚਾ ਕੀਤੀ । ਕੌਣ ਛਾਲ ਮਾਰ ਸਕਦਾ ਹੈ ? ਇਸ ਬਾਰੇ ਸ਼ਰਤ ਲੱਗੀ ਜਿਸ ਤੋਂ ਬਾਅਦ ਵਿਰਾਟ ਨੇ 16 ਫੁੱਟ ਹੇਠਾਂ ਛਾਲ ਮਾਰ ਦਿੱਤੀ ।

CCTV ਵਿੱਚ ਕੈਦ ਹੋਈ ਘਟਨਾ

ਸਕੂਲ ਵਿੱਚ ਲੱਗੇ CCTV ਵਿੱਚ ਪੂਰੀ ਘਟਨਾ ਕੈਦ ਹੋਈ ਹੈ । ਜਿਸ ਤੋਂ ਸਾਫ ਵਿਖਾਈ ਦੇ ਰਿਹਾ ਹੈ ਕਿ ਵਿਰਾਟ ਇਕੱਲਾ ਰੇਲਿੰਗ ਵੱਲ ਆਇਆ ਅਤੇ ਚੜ ਕੇ ਛਾਲ ਮਾਰ ਦਿੱਤੀ । ਵਿਦਿਆਰਥੀ ਦੀ ਮਾਂ ਨੇ ਕਿਹਾ ਪੁੱਤਰ ਕੋਲੋ ਇਹ ਗਲਤੀ ਲਾਪਰਵਾਹੀ ਨਾਲ ਹੋਈ ਹੈ । ਇਸ ਲਈ ਕੋਈ ਸ਼ਿਕਾਇਤ ਨਹੀਂ ਕਰਨੀ ਹੈ । ਪਰ ਇਹ ਘਟਨਾ ਸਕੂਲ,ਮਾਪਿਆਂ ਅਤੇ ਬੱਚਿਆਂ ਲਈ ਵੱਡਾ ਸਬਕ ਹੈ ।

ਕਾਨਪੁਰ ਦੀ ਘਟਨਾ ਵੱਡਾ ਸਬਕ

ਕਾਨਪੁਰ ਦੀ ਘਟਨਾ ਵੱਡਾ ਸਬਕ ਹੈ । ਸਾਨੂੰ ਬੱਚਿਆਂ ਨੂੰ ਸਮਝਾਉਣਾ ਹੋਵੇਗਾ ਕਿ ਟੀਵੀ ਅਤੇ ਅਸਲੀ ਜ਼ਿੰਦਗੀ ਵਿੱਚ ਕੀ ਫਰਕ ਹੁੰਦਾ ਹੈ ? ਦੱਸਣਾ ਹੋਵੇਗਾ ਅਸਲ ਜ਼ਿੰਦਗੀ ਦੇ ਸੁਪਰਹੀਰੋ ਇੱਕ ਦੂਜੇ ਦੀ ਮਦਦ ਬਣਦੇ ਹਨ । ਛੱਤਾ ਤੋਂ ਛਾਲ ਮਾਰਨ ਦੇ ਸੀਨ ਕੈਮਰਾ ਟ੍ਰਿਕ ਅਤੇ ਮਾਹਿਰਾ ਦੀ ਨਿਗਰਾਨੀ ਵਿੱਚ ਫਿਲਮਾਏ ਜਾਂਦੇ ਹਨ । ਸਕੂਲ ਵਿੱਚ ਅਧਿਆਪਕਾਂ ਅਤੇ ਘਰ ਵਿੱਚ ਮਾਪੇ ਬੱਚਿਆਂ ਨੂੰ ਇਸ ਦੇ ਵਿਚਾਲੇ ਫਰਕ ਸਮਝਾਉਣ ਤਾਂਕੀ ਕੋਈ ਹੋਰ ਵਿਰਾਟ ਵਰਗਾ ਪੁੱਤਰ ਕ੍ਰਿਕਟ ਵਿੱਚ ਦਾ ਵਿਰਾਟ ਕੋਹਲੀ ਵਾਂਗ ਕਿੰਗ ਬਣੇ ਪਰ ਅਜਿਹੇ ਫੇਕ ਸਟੰਟ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਤਰੇ ਵਿੱਚ ਨਾ ਪਾਏ।

 

 

Exit mobile version