India Manoranjan Punjab Religion

ਫਿਲਮ’ਐਮਰਜੈਂਸੀ’ ਵਿਵਾਦ ‘ਤੇ ਬੋਲੀ ਕੰਗਨਾ ! ‘ਮੈਨੂੰ ਕੋਈ ਡਰਾ ਨਹੀਂ ਸਕਦਾ,ਇਹ ਗੁੰਡਾਗਰਦੀ ਨਹੀਂ ਚੱਲੇਗੀ’ !

 

ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) 6 ਸਤੰਬਰ ਨੂੰ ਰਿਲੀਜ ਹੋਣ ਵਾਲੀ ਆਪਣੀ ਫਿਲਮ ਐਮਰਜੈਂਸੀ (FILM EMERGENCY) ਨੂੰ ਲੈਕੇ ਹੋ ਰਹੇ ਵਿਰੋਧੀ ਨੂੰ ਲੈਕੇ ਪਹਿਲਾਂ ਬਿਆਨ ਦਿੱਤਾ ਹੈ । ਕੰਗਨਾ ਨੂੰ ਫਿਲਮ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਵਿਖਾਏ ਜਾਣ ਨੂੰ ਲੈਕੇ ਧਮਕੀਆਂ ਮਿਲ ਰਹੀਆਂ ਹਨ । ਹਾਲ ਹੀ ਵਿੱਚ ਵਿੱਕੀ ਥਾਮਸ ਸਿੰਘ ਨਾਂ ਦੇ ਸ਼ਖਸ ਨੇ ਸਰੇਆਮ ਧਮਕੀ ਦਿੱਤੀ ਹੈ । ਇਸ ‘ਤੇ ਕੰਗਨਾ ਨੇ ਇੱਕ ਟੀਵੀ ਚੈੱਨਲ ਨਾਲ ਗੱਲ ਕਰਦੇ ਹੋਏ ਕਿਹਾ ਮੈਨੂੰ ਕੋਈ ਡਰਾ ਨਹੀਂ ਸਕਦਾ ਹੈ । ਇਸ ਦੇਸ਼ ਦੀ ਅਵਾਜ਼ ਨੂੰ ਮੈਂ ਮਰਨ ਨਹੀਂ ਦੇ ਸਕਦੀ ਹਾਂ । ਇਹ ਲੋਕ ਧਮਕਾ ਰਹੇ ਹਨ ਪਰ ਮੈਂ ਨਹੀਂ ਡਰਨ ਵਾਲੀ । ਇਹ ਗੁੰਡਾਗਰਦੀ ਨਹੀਂ ਚੱਲੇਗੀ ।

ਕੁਝ ਦਿਨ ਪਹਿਲਾਂ ਨਿਹੰਗ ਵਿੱਕੀ ਥਾਮਸ ਸਿੰਘ ਨੇ ਕੰਗਨਾ ਨੂੰ ਚਿਤਾਵਨੀ ਦਿੱਤੀ ਸੀ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਹੈ ਜੇਕਰ ਦਹਿਸ਼ਤਗਰਦ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਭੁਗਤਨ ਦੇ ਲਈ ਤਿਆਰ ਹੋ ਜਾਣ । ਜਿਸ ਦੀ ਫਿਲਮ ਕਰ ਰਹੀ ਹੈ ਉਸ ਦੀ ਕੀ ਸੇਵਾ ਹੋਵੇਗੀ । ਸਤਵੰਤ ਸਿੰਘ ਅਤੇ ਬੇਅੰਤ ਸਿੰਘ ਕੌਣ ਸੀ ? ਉਹ ਰੋਲ ਵੀ ਕਰਨ ਲਈ ਤਿਆਰ ਹੋ ਜਾਵੇ । ਇਹ ਮੈਂ ਦਿਲ ਤੋਂ ਬੋਲ ਰਿਹਾ ਹਾਂ । ਕਿਉਂਕਿ ਉਂਗਲੀ ਜੋ ਸਾਡੇ ਵੱਲ ਕਰਦਾ ਹੈ ਉਹ ਉਂਗਲੀ ਕੱਟ ਦਿੱਤੀ ਜਾਂਦੀ ਹੈ । ਸੰਤ ਭਿੰਡਰਾਂਵਾਲਾ ਲਈ ਅਸੀਂ ਸਿਰ ਵੱਢ ਸਕਦੇ ਹਾਂ ।

ਇਸ ਵੀਡੀਓ ਨੂੰ ਕੰਗਨਾ ਨੇ ਆਪਣੇ ਸੋਸ਼ਲ਼ ਮੀਡੀਆ ਐਕਾਉਂਟ ‘ਤੇ ਸ਼ੇਅਰ ਕਰਦੇ ਹੋਏ ਮਹਾਰਾਸ਼ਟਰ,ਹਿਮਾਚਲ ਅਤੇ ਪੰਜਾਬ ਦੇ ਡੀਜੀਪੀ ਨੂੰ ਰੀ-ਪੋਸਟ ਕਰ ਦਿੱਤਾ ਸੀ ।

ਕੰਗਨਾ ਖਿਲਾਫ ਫਿਲਮ ਨੂੰ ਲੈਕੇ SGPC ਨੇ ਕਾਨੂੰਨੀ ਨੋਟਿਸ ਭੇਜਿਆ ਇਸ ਤੋਂ ਇਲਾਵਾ ਰਿਲੀਜ਼ ਕਰਨ ਵਾਲੀ ਕੰਪਨੀ ਦੇ ਨਾਲ ਸੈਂਸਰ ਬੋਰਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਬਿਨਾਂ SGPC ਦੀ ਮਨਜ਼ੂਰੀ ਦੇ ਫਿਲਮ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ ਗਈ ਹੈ । ਸਭ ਤੋਂ ਪਹਿਲਾਂ ਫਰੀਦਕੋਟ ਤੋਂ ਐੱਮਪੀ ਸਰਬਜੀਤ ਸਿੰਘ ਨੇ ਫਿਲਮ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ।