Punjab

ਬਰਤਾਨਵੀ ਸੰਸਦ ’ਚ ਪਹੁੰਚੀ ਕੰਗਣਾ ਦੀ ਐਮਰਜੈਂਸੀ, ਪਾਰਲੀਮੈਂਟ ਮੈਂਬਰ ਨੇ ਚੁੱਕਿਆ ਮੁੱਦਾ

ਬਿਉਰੋ ਰਿਪੋਰਟ – ਭਾਰਤ ਤੋਂ ਬਾਅਦ ਕੰਗਣਾ ਰਣੌਤ ਦੀ ਫਿਲਮ ਐਂਮਰਜੈਂਸੀ ਦਾ ਮੁੱਦਾ ਬਰਤਾਨੀਆ ਦੀ ਪਾਰਲੀਮੈਂਟ ‘ਚ ਗੂੰਜਿਆ ਹੈ। ਬਰਤਾਨੀਆ ‘ਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਸਿਨੇਮਾਘਰ ‘ਚ ਦਾਖਲ ਹੋ ਕੇ ਫਿਲਮ ਦਾ ਵਿਰੋਧ ਕੀਤਾ ਸੀ ਤੇ ਫਿਲਮ ਨੂੰ ਰੁਕਵਾ ਦਿੱਤਾ ਸੀ। ਪਾਰਲੀਮੈਂਟ ਮੈਂਬਰ ਬੌਬ ਬਲੈਕਮੈਨ ਨੇ ਇਹ ਮੁੱਦਾ ਪਾਰਲੀਮੈਂਟ ‘ਚ ਚੁੱਕਦਿਆਂ ਕਿਹਾ ਲੋਕਾਂ ਨੂੰ ਫਿਲਮ ਦੇਖਣ ਤੋਂ ਰੋਕਣਾ ਬਰਤਾਨੀਆਂ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਬੌਬ ਬਲੈਕਮੈਨ ਨੇ ਵਿਰੋਧ ਕਰਨ ਵਾਲੇ ਲੋਕਾ ਨੂੰ ਗੁੰਡੇ ਤੇ ਅੱਤਵਾਦੀ ਕਿਹਾ। ਸਦਨ ਦੇ ਡਿਪਟੀ ਸਪੀਕਰ ਨੇ ਵੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਮੁੱਦਾ ਸਹੀ ਹੈ। ਦਰਅਸਲ, ਪਿਛਲੇ ਐਤਵਾਰ ਨੂੰ ਬ੍ਰਿਟੇਨ ਦੇ ਕੁਝ ਸਿਨੇਮਾ ਹਾਲਾਂ ਵਿੱਚ ਫਿਲਮ ਐਮਰਜੈਂਸੀ ਦੀ ਸਕ੍ਰੀਨਿੰਗ ਦੌਰਾਨ ਵਿਵਾਦ ਹੋਇਆ ਸੀ। ਕੁਝ ਨਕਾਬਪੋਸ਼ ਖਾਲਿਸਤਾਨੀ ਸਮਰਥਕਾਂ ਵਿਅਕਤੀਆ ਨੇ ਸਿਨੇਮਾ ਹਾਲ ਵਿੱਚ ਦਾਖਲ ਹੋਏ ਤੇ ਫਿਲਮ ਦੀ ਸਕ੍ਰੀਨਿੰਗ ਰੁਕਵਾ ਦਿੱਤੀ। ਇਸ ਘਟਨਾ ਤੋਂ ਨਾਰਾਜ਼ ਹੋ ਕੇ, ਬ੍ਰਿਟਿਸ਼ ਫਿਲਮ ਇੰਡਸਟਰੀ ਨੇ ਕਈ ਸਿਨੇਮਾ ਹਾਲਾਂ ਵਿੱਚ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ। ਇਹ ਵਿਵਾਦ ਹੁਣ ਬ੍ਰਿਟਿਸ਼ ਪਾਰਲੀਮੈਂਟ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ – ਐਸਜੀਪੀਸੀ ਦੇ ਵਫਦ ਨੇ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ