Punjab

ਕੰਗਣਾ ਰਣੌਤ ਦਾ ਪੰਜਾਬ ‘ਚ ਫਿਲਮ ਨਾ ਚੱਲਣ ਤੇ ਪਹਿਲਾ ਬਿਆਨ, ਕਹੀ ਵੱਡੀ ਗੱਲ

ਬਿਉਰੋ ਰਿਪੋਰਟ – ਪੰਜਾਬ ‘ਚ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨਾ ਚੱਲਣ ਦੇਣ ਤੋਂ ਬਾਅਦ ਕੰਗਣਾ ਦਾ ਬਿਆਨ ਸਾਹਮਣੇ ਆਇਆ ਹੈ। ਕੰਗਣਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ‘ਚ ਫਿਲਮ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ, ਇਸ ਤਰ੍ਹਾਂ ਕਲਾ ਤੇ ਕਲਾਕਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਫਿਲਮ ਵਿਚ ਕਿਸੇ ਧਰਮ ਬਾਰੇ ਕੁਝ ਗਲਤ ਦਿਖਾਇਆ ਹੈ ਪਰ ਫਿਲਮ ‘ਚ ਕਿਸੇ ਧਰਮ ਬਾਰੇ ਕੁਝ ਗਲਤ ਨਹੀਂ ਦਿਖਾਇਆ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਉਸ ਨੇ ਚੰਡੀਗੜ੍ਹ ‘ਚ ਪੜ੍ਹਾਈ ਕੀਤੀ ਹੈ ਤੇ ਉਹ ਸਿੱਖ ਧਰਮ ਨੂੰ ਨੇੜਿਓਂ ਜਾਣਦੀ ਹੈ। ਉਸ ਨੂੰ ਸਿੱਖ ਧਰਮ ‘ਚ ਪੂਰਾ ਭਰੋਸਾ ਹੈ ਪਰ ਉਸ ਖਿਲਾਫ ਇਕ ਤਰ੍ਹਾਂ ਦਾ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਕੰਗਣਾ ਦੀ ਫਿਲਮ ਦਾ ਐਸਜੀਪੀਸੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਾਬਤ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪੰਜਾਬ ਚ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ  – ਫਿਲਮ ‘ਐਮਰਜੈਂਸੀ’ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ SGPC ਹੋਈ ਪੱਬਾਂ ਭਾਰ