Manoranjan Punjab

ਕੰਗਨਾ ਦੀ ‘ਐਮਰਜੈਂਸੀ’ ਨੂੰ ਹਾਲੇ ਤੱਕ CBFC ਤੋਂ ਨਹੀਂ ਮਿਲੀ ਮਨਜ਼ੂਰੀ! ‘ਮੈਂ ਇਸਦੇ ਲਈ ਲੜਾਂਗੀ, ਭਾਵੇਂ ਅਦਾਲਤ ਜਾਣਾ ਪਵੇ’

ਬਿਉਰੋ ਰਿਪੋਰਟ: ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ ਨੂੰ ਹੁਣ ਤੱਕ ਕੇਂਦਰੀ ਬੋਰਡ ਆਫ ਫਿਲਮ ਸਰਟੀਫਿਕੇਟ (CBFC) ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਕੰਗਨਾ ਨੇ ਆਪ ਇਸ ਦੀ ਜਾਣਕਾਰੀ ਦਿੱਤੀ ਹੈ। ਉਸਨੇ ਕਿਹਾ ਕਿ ਮੈਂ ਆਪਣੀ ਫਿਲਮ ਦੇ ਲਈ ਲੜਾਂਗੀ ਭਾਵੇਂ ਇਸ ਦੇ ਲਈ ਮੈਨੂੰ ਕੋਰਟ ਹੀ ਕਿਉਂ ਨਾ ਜਾਣਾ ਪਏ।

ਦੱਸ ਦੇਈਏ 6 ਸਤੰਬਰ ਨੂੰ ਐਮਰਜੈਂਸੀ ਫਿਲਮ ਰਿਲੀਜ਼ ਹੋਣੀ ਹੈ। ਕੰਗਨਾ ਨੇ ਕਿਹਾ ਮੈਨੂੰ ਉਮੀਦ ਹੈ ਕਿ ਮੇਰੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਹਰੀ ਝੰਡੀ ਮਿਲ ਜਾਵੇਗੀ। ਉਨ੍ਹਾਂ ਨੇ ਕਿਹਾ ਜਿਸ ਦਿਨ ਸਾਨੂੰ ਇਹ ਸਰਟਿਫਿਕੇਟ ਮਿਲ ਜਾਵੇਗਾ ਬਹੁਤ ਸਾਰੇ ਲੋਕ ਡਰਾਮਾ ਕਰਨਗੇ।

ਕੰਗਨਾ ਨੇ ਕਿਹਾ 70 ਸਾਲ ਦੀ ਔਰਤ ਨੂੰ 30 ਤੋਂ 35 ਗੋਲ਼ੀਆਂ ਮਾਰੀਆਂ ਗਈਆਂ ਹਨ। ਸਾਨੂੰ ਦੱਸਣਾ ਹੋਵੇਗਾ ਕਿ ਕਿਸ ਨੇ ਉਨ੍ਹਾਂ ਨੂੰ ਮਾਰਿਆ ਹੈ। ਕੀ ਅਸੀਂ ਇਹ ਦੱਸੀਏ ਕਿ ਕਿਸੇ ਨੇ ਹਵਾ ਵਿੱਚ ਹੀ ਉਸ ਨੂੰ ਮਾਰਿਆ ਹੈ। ਕੰਗਨਾ ਨੇ ਕਿਹਾ ਕਿਸੇ ਕਲਾਕਾਰ ਦੀ ਅਵਾਜ਼ ਨਹੀਂ ਦਬਾਈ ਜਾ ਸਕਦੀ ਹੈ। ਕੁਝ ਲੋਕ ਉਨ੍ਹਾਂ ਖਿਲਾਫ ਬੰਦੂਕ ਲੈ ਕੇ ਖੜੇ ਹਨ ਅਤੇ ਡਰਾ ਰਹੇ ਹਨ ਪਰ ਮੈਂ ਡਰਨ ਨਹੀਂ ਵਾਲੀ ਹਾਂ।

ਫਿਲਮ ‘ਐਮਰਜੈਂਸੀ’ ਦੇ ਖਿਲਾਫ SGPC ਵੱਲੋਂ ਸੈਂਸਰ ਬੋਰਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਚਿੱਠੀ ਲਿਖਕੇ ਫਿਲਮ ਦੀ ਰਿਲੀਜ਼ ਤੋਂ ਪਹਿਲਾ ਸਕ੍ਰਿਪਟ ਮੰਗੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਕੰਗਨਾ ਨੂੰ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਵਾਰਿਸ ਪੰਜਾਬ ਜਥੇਬੰਦੀ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ ਫਿਲਮ ਤੇ ਬੈਨ ਲਗਾਉਣ ਦੀ ਪਟੀਸ਼ਨ ਪਾਈ ਗਈ ਹੈ।

ਉੱਧਰ ਤੇਲੰਗਾਨਾ ਵਿੱਚ 18 ਮੈਂਬਰੀ ਤੇਲੰਗਾਨਾ ਸਿੱਖ ਸੁਸਾਇਡੀ ਵੱਲੋਂ ਫਿਲਮ ਐਮਰਜੈਂਸੀ ਤੇ ਬੈਨ ਲਗਾਉਣ ਦੀ ਮੰਗ ਕੀਤੀ ਗਈ ਹੈ। ਇਸ ਜਥੇਬੰਦੀ ਦੀ ਅਗਵਾਈ ਸਾਬਕਾ ਆਈਪੀਐੱਸ ਅਧਿਕਾਰੀ ਤੇਜਦੀਪ ਕੌਰ ਮੈਨ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਫਿਲਮ ਦੇ ਜ਼ਰੀਏ ਸਿੱਖਾਂ ਨੂੰ ਦਹਿਸ਼ਤਗਰਦ ਵਿਖਾਇਆ ਗਿਆ ਹੈ।